ਲੁਧਿਆਣਾ (ਗੌਤਮ) : ਪਿੰਡ ਮਿਹਰਬਾਨ ਅਧੀਨ ਪੈਂਦੇ ਇਲਾਕੇ 'ਚ ਫ਼ਸਲ ਦੀ ਬਿਜਾਈ ਨੂੰ ਲੈ ਕੇ 2 ਸਕੇ ਭਰਾਵਾਂ 'ਚ ਕੁੱਟਮਾਰ ਹੋ ਗਈ। ਇਕ ਭਰਾ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਨੇ ਆਪਣੇ ਸਾਥੀਆਂ ਸਮੇਤ ਉਸ ਨੂੰ ਅਤੇ ਉਸ ਦੇ ਪੁੱਤ ਨੂੰ ਖੇਤਾਂ 'ਚ ਦੌੜਾ-ਦੌੜਾ ਕੇ ਕੁੱਟਿਆ ਅਤੇ ਬਾਅਦ 'ਚ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਜਾ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਗੁਆਂਢੀਆਂ ਨੇ ਬਚਾਅ ਕੀਤਾ। ਜਾਣਕਾਰੀ ਮੁਤਾਬਕ ਜ਼ਖਮੀ ਹੋਏ ਸੌਦਾਗਰ ਸਿੰਘ ਨੇ ਦੱਸਿਆ ਕਿ ਉਸ ਦੀ ਅਤੇ ਉਸ ਦੇ ਭਰਾ ਦੀ ਜ਼ਮਾਨ ਨਾਲ-ਨਾਲ ਹੈ।
ਉਸ ਨੇ ਆਪਣੇ ਹਿੱਸੇ ਦੀ 2 ਕਨਾਲ ਜ਼ਮੀਨ 'ਚ ਫ਼ਸਲ ਬੀਜੀ ਹੋਈ ਹੈ। ਉਹ ਆਪਣੇ ਪੁੱਤ ਇੰਦਰਜੀਤ ਸਿੰਘ ਨਾਲ ਬੈਂਕ ਦਾ ਕੰਮ ਨਿਪਟਾ ਕੇ ਵਾਪਸ ਆ ਰਿਹਾ ਸੀ। ਉਸ ਨੇ ਦੇਖਿਆ ਕਿ ਉਸ ਦਾ ਭਰਾ ਕੁੱਝ ਲੋਕਾਂ ਨਾਲ ਉਸ ਦੀ ਫ਼ਸਲ 'ਤੇ ਟਰੈਕਟਰ ਚਲਾ ਕੇ ਉਸ ਨੂੰ ਖ਼ਰਾਬ ਕਰ ਰਿਹਾ ਹੈ। ਜਦੋਂ ਉਸ ਨੇ ਭਰਾ ਨੂੰ ਰੋਕਿਆ ਤਾਂ ਉਸ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਉਹ ਆਪਣੇ ਪੁੱਤ ਸਣੇ ਖ਼ੁਦ ਦੇ ਬਚਾਅ ਲਈ ਭੱਜਿਆ ਤਾਂ ਹਮਲਾਵਰਾਂ ਨੇ ਫਿਰ ਉਨ੍ਹਾਂ ਨੂੰ ਦੌੜਾ-ਦੌੜਾ ਕੇ ਕੁੱਟਿਆ।
ਬਾਅਦ 'ਚ ਹਮਲਾਵਰ ਘਰ ਪੁੱਜ ਗਏ ਅਤੇ ਘਰ 'ਚ ਮੌਜੂਦ ਔਰਤਾਂ ਅਤੇ ਬੱਚਿਆਂ ਨਾਲ ਵੀ ਕੁੱਟਮਾਰ ਕੀਤੀ ਪਰ ਗੁਆਂਢਆਂ ਨੇ ਵਿਚ-ਬਚਾਅ ਕੀਤਾ। ਥਾਣਾ ਮਿਹਰਬਾਨ ਦੇ ਇੰਸਪੈਕਟਰ ਜਗਮੀਤ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਦੋਹਾਂ ਪੱਖਾਂ ਵੱਲੋਂ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਪੰਜਾਬ ਪੁਲਸ ਦੀ ਵੱਡੀ ਕਾਰਵਾਈ, 13 ਪਿਸਤੌਲਾਂ ਤੇ ਕਰੋੜਾਂ ਦੀ ਹੈਰੋਇਨ ਸਣੇ 5 ਗ੍ਰਿਫ਼ਤਾਰ
NEXT STORY