ਬੇਗੋਵਾਲ/ਵਾਸ਼ਿੰਗਟਨ— ਬਹੁਤ ਸਾਰੇ ਪੰਜਾਬੀ ਵਿਦੇਸ਼ਾਂ 'ਚ ਮਾਣ ਵਾਲੇ ਅਹੁਦਿਆਂ 'ਤੇ ਬੈਠੇ ਹਨ, ਜਿਨ੍ਹਾਂ ਦੀ ਮਿਹਨਤ ਦੇਖ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ। ਪੰਜਾਬ ਦੇ ਇਲਾਕੇ ਬੇਗੋਵਾਲ ਦੀ 19 ਸਾਲਾ ਕੁੜੀ ਸੁਖਲੀਨ ਢਿੱਲੋਂ ਅਮਰੀਕਨ ਫੌਜ ਦਾ ਹਿੱਸਾ ਬਣੀ ਹੈ। ਉਸ ਦਾ ਪਰਿਵਾਰ ਕਾਫੀ ਸਮੇਂ ਤੋਂ ਅਮਰੀਕੀ ਸੂਬੇ ਕੈਲੀਫੋਰਨੀਆ 'ਚ ਰਹਿ ਰਿਹਾ ਹੈ। ਕੈਲੀਫੋਰਨੀਆ ਦੇ ਸ਼ਹਿਰ ਐਟਵਾਟਰ 'ਚ ਰਹਿ ਰਹੇ ਸੁਖਲੀਨ ਦੇ ਪਿਤਾ ਜਤਿੰਦਰ ਸਿੰਘ, ਮਾਤਾ ਬਲਵੀਰ ਕੌਰ ਤੇ ਛੋਟਾ ਭਰਾ ਅਰਸ਼ਦੀਪ ਸਿੰਘ ਇਸ ਸਮੇਂ ਬਹੁਤ ਖੁਸ਼ ਹਨ।
ਉਨ੍ਹਾਂ ਦੱਸਿਆ ਕਿ ਸੁਖਲੀਨ 12ਵੀਂ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਅਮਰੀਕਾ ਚਲੀ ਗਈ। ਇੱਥੇ 6 ਮਹੀਨੇ ਸਖਤ ਪੜ੍ਹਾਈ ਕਰਕੇ ਉਹ ਅਮਰੀਕਨ ਫੌਜ 'ਚ ਚੁਣੀ ਗਈ। ਇਸ ਮਗਰੋਂ ਉਸ ਨੂੰ ਪੱਕੀ ਅਮਰੀਕਨ ਨਾਗਰਿਕਤਾ ਵੀ ਮਿਲ ਗਈ ਹੈ। ਸੁਖਲੀਨ ਦੀ ਮਿਹਨਤ ਨੇ ਉਸ ਦੇ ਪਰਿਵਾਰ ਅਤੇ ਪੂਰੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿਦੇਸ਼ ਜਾ ਕੇ ਰੁਜ਼ਗਾਰ ਦੀ ਭਾਲ ਕਰਨ ਵਾਲਿਆਂ ਲਈ ਵੀ ਸੁਖਲੀਨ ਵੱਡੀ ਉਦਾਹਰਣ ਬਣ ਗਈ ਹੈ। ਉਸ ਦੇ ਪਰਿਵਾਰ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ।
ਪਰਾਲੀ ਫੂਕਣ ਦੇ ਮਸਲੇ 'ਤੇ ਸਰਕਾਰ ਤੇ ਕਿਸਾਨਾਂ 'ਚ ਵੱਡਾ ਟਕਰਾਅ ਹੋਣ ਦਾ ਖਦਸ਼ਾ
NEXT STORY