ਲੁਧਿਆਣਾ (ਨਰਿੰਦਰ) : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜਿੱਥੇ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਉੱਥੇ ਹੀ ਲੁਧਿਆਣਾ ਤੋਂ 'ਬੇਵਕੂਫ ਚਾਹ ਵਾਲਾ' ਵੀ ਚੋਣ ਮੈਦਾਨ 'ਚ ਉਤਰੇਗਾ। 'ਬੇਵਕੂਫ ਚਾਹ ਵਾਲਾ' ਦੇ ਨਾਂ ਨਾਲ ਮਸ਼ਹੂਰ ਰਾਮ ਸ਼ੰਕਰ ਦੀ ਰੇਹੜੀ 'ਤੇ ਚਾਹ ਪੀਣ ਵਾਲਿਆਂ ਦਾ ਤਾਂਤਾ ਅਕਸਰ ਦੇਖਣ ਨੂੰ ਮਿਲਦਾ ਹੈ। ਚੋਣਾਂ ਬਾਰੇ ਗੱਲ ਕਰਨ 'ਤੇ ਰਾਮ ਸ਼ੰਕਰ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਹੁਣ ਤੱਕ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ ਆ ਰਹੀਆਂ ਹਨ, ਇਸ ਲਈ ਇਨ੍ਹਾਂ ਧੋਖੇਬਾਜ਼ ਪਾਰਟੀਆਂ ਨੂੰ ਸੱਤਾ ਤੋਂ ਦੂਰ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ਨਵੇਂ ਲੋਕਾਂ ਨੂੰ ਸੱਤਾ 'ਚ ਆਉਣਾ ਚਾਹੀਦਾ ਹੈ ਤਾਂ ਜੋ ਦੇਸ਼ ਦਾ ਸੁਧਾਰ ਹੋ ਸਕੇ। ਦੱਸ ਦੇਈਏ ਕਿ ਰਾਮ ਸ਼ੰਕਰ ਨੇ ਲੁਧਿਆਣਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਦਾਖਲ ਕਰਨ ਦਾ ਐਲਾਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ 'ਗਲਾਸ' ਚੋਣ ਚਿੰਨ੍ਹ ਦੀ ਮੰਗ ਕਰੇਗਾ ਅਤੇ ਲੋਕਾਂ ਤੋਂ ਆਪਣੇ ਲਈ ਵੋਟ ਮੰਗੇਗਾ। ਦੱਸ ਦੇਈਏ ਕਿ ਰਾਮ ਸ਼ੰਕਰ ਨਕੇ ਆਪਣੀ ਚਾਹ ਦੀ ਦੁਕਾਨ 'ਤੇ 'ਬੇਵਕੂਫ ਚਾਹ ਵਾਲਾ' ਨਾਂ ਤੋਂ ਬੋਰਡ ਪਿਛਲੇ ਲੰਬੇ ਸਮੇਂ ਤੋਂ ਲਾਇਆ ਹੋਇਆ ਹੈ ਅਤੇ ਉਹ ਸ਼ਹਿਰ 'ਚ ਪੂਰੀ ਤਰ੍ਹਾਂ ਮਸ਼ਹੂਰ ਹੋ ਚੁੱਕਾ ਹੈ।
ਸ਼ਤਾਬਦੀ ਸਮਾਰੋਹ ਨੂੰ ਲੈ ਕੇ ਔਜਲਾ ਨੇ ਘੇਰੀ ਭਾਜਪਾ
NEXT STORY