ਕਪੂਰਥਲਾ/ਸੰਗਰੂਰ (ਓਬਰਾਏ)— ਅਰਮੀਨੀਆ 'ਚ ਫਸੇ ਕਪੂਰਥਲਾ ਦੇ 3 ਨੌਜਵਾਨਾਂ ਦੀ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸਾਰ ਲਈ ਹੈ, ਜਿਸ ਤੋਂ ਬਾਅਦ ਇਕ ਹਫਤੇ ਦੇ ਅੰਦਰ ਉਨ੍ਹਾਂ ਦੀ ਘਰ ਵਾਪਸੀ ਹੋ ਸਕਦੀ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਵੀਡੀਓ ਬਣਾ ਕੇ ਭਗਵੰਤ ਮਾਨ ਨੂੰ ਵਾਪਸੀ ਲਈ ਗੁਹਾਰ ਲਗਾਈ ਗਈ ਸੀ। ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ 'ਚ ਪਹੁੰਚ ਕੇ ਅਰਮੀਨੀਆ ਅੰਬੈਸੀ ਨਾਲ ਸੰਪਰਕ ਕਰਕੇ ਫਸੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਸੰਪਰਕ ਉਥੇ ਅੰਬੈਸੀ ਨਾਲ ਕਰਵਾਇਆ। ਮਾਨ ਨੇ ਕਿਹਾ ਕਿ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਇਹ ਵੀਡੀਓ ਭੇਜੀ। ਵਿਦੇਸ਼ ਮੰਤਰਾਲਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਨੌਜਵਾਨਾਂ ਦੀ ਸਾਰ ਲਈ ਅਤੇ ਹੁਣ ਇਹ ਨੌਜਵਾਨ ਵਿਦੇਸ਼ ਮੰਤਰਾਲੇ ਦੇ ਸੰਪਰਕ 'ਚ ਹਨ।
ਅੱਜ ਉਨ੍ਹਾਂ ਨੂੰ ਅੰਬੈਸੀ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਨਾਲ ਅਰਮੀਨੀਆ ਬੈਠੇ ਕਥਿਤ ਏਜੰਟ ਨੂੰ ਵੀ ਬੁਲਾਇਆ ਗਿਆ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਵਤਨ ਭੇਜਣ ਲਈ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਕ ਹਫਤੇ ਦੇ ਅੰਦਰ ਉਨ੍ਹਾਂ ਦੀ ਵਤਨ ਵਾਪਸੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਢਿੱਲਵਾਂ ਥਾਣੇ 'ਚ ਇਸ ਦੇ ਖਿਲਾਫ ਸ਼ਿਕਾਇਤ ਲਿਖਵਾਈ ਸੀ ਪਰ ਪੁਲਸ ਨੇ 15-20 ਦਿਨ ਹੋ ਗਏ ਹਨ, ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 5 ਦੇ ਕਰੀਬ ਟਰੈਵਲ ਏਜੰਟ ਹਨ, ਜਿਨ੍ਹਾਂ ਨੇ ਉਨ੍ਹਾਂ ਨਾਲ ਠੱਗੀ ਕੀਤੀ ਹੈ ਪਰ ਪੁਲਸ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਮਾਮਲੇ ਸਬੰਧੀ ਵਿਦੇਸ਼ ਮੰਤਰਾਲੇ ਨੇ ਵੀ ਪੰਜਾਬ ਸਰਕਾਰ ਨੂੰ ਲਿਖਿਆ ਹੈ ਅਤੇ ਪੰਜਾਬ ਸਰਕਾਰ ਨੇ ਵੀ ਤੁਰੰਤ ਐਕਸ਼ਨ ਲੈਂਦੇ ਹੋਏ ਉਥੇ ਇਨ੍ਹਾਂ ਏਜੰਟਾਂ ਖਿਲਾਫ ਐੱਫ. ਆਈ. ਆਰ. ਦਰਜ ਕਰ ਦਿੱਤੀ ਹੈ। ਮਾਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਇਨ੍ਹਾਂ ਫਰਜ਼ੀ ਟਰੈਵਲ ਏਜੰਟਾਂ 'ਤੇ ਕਾਰਵਾਈ ਕਰੇਗੀ ਅਤੇ ਸਖਤ ਐਕਸ਼ਨ ਲਵੇਗੀ ਤਾਂ ਬਾਕੀ ਦੇ ਟਰੈਵਲ ਏਜੰਟ ਅਜਿਹਾ ਨਹੀਂ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਹੁਣ 420 ਅਤੇ ਹਿਊਮਨ ਟ੍ਰੈਫੀਕਿੰਗ ਦਾ ਮਾਮਲਾ ਦਰਜ ਕਰ ਲਿਆ ਹੈ।
ਉਥੇ ਹੀ ਭਗਵੰਤ ਮਾਨ ਵੱਲੋਂ ਅਰਮਾਨੀਆ 'ਚ ਫਸੇ ਨੌਜਵਾਨਾਂ ਦੀ ਸਾਰ ਲੈਣ 'ਤੇ ਵਾਪਸੀ ਦੀ ਉਮੀਦ ਮਿਲਣ ਤੋਂ ਬਾਅਦ ਨੌਜਵਾਨਾਂ ਨੇ ਦੋਬਾਰਾ ਵੀਡੀਓ ਭੇਜ ਕੇ ਭਗਵੰਤ ਮਾਨ ਸਮੇਤ, ਵਿਦੇਸ਼ ਮੰਤਰਾਲੇ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ। ਉਥੇ ਹੀ ਇਸ ਮਾਮਲੇ 'ਚ ਥਾਣਾ ਬੇਗੋਵਾਲ ਅਤੇ ਥਾਣਾ ਢਿੱਲਵਾਂ 'ਚ ਦਰਜ ਦੋਵੇਂ ਐੱਫ. ਆਰ. ਆਈ. 'ਚ ਦੋਸ਼ੀ ਮਹਿਲਾ ਹਰਪ੍ਰੀਤ ਕੌਰ ਜੋ ਵੀ ਇਸ ਸਮੇਂ ਅਰਮਾਨੀਆ 'ਚ ਹੈ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਹੈ।
ਸਾਬਕਾ ਏ.ਡੀ.ਜੀ.ਪੀ. ਦੇ ਸੁਰੱਖਿਆ ਕਰਮੀ 'ਤੇ ਅੰਨੇਵਾਹ ਫਾਈਰਿੰਗ
NEXT STORY