ਪਟਿਆਲਾ (ਜੋਸਨ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਤਾਨੀ ਮਿੱਤਰ ਬੀਬੀ ਅਰੂਸਾ ਆਲਮ ਦੀ ਦੋਸਤੀ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਦਿਆਂ ਭਾਰਤੀ ਵਿਦੇਸ਼ ਮੰਤਰਾਲੇ ਤੋਂ ਅਰੂਸਾ ਆਲਮ ਦੇ ਭਾਰਤੀ ਵੀਜ਼ੇ ਦੇ ਸਟੇਟਸ ਬਾਰੇ ਪੁੱਛਿਆ ਹੈ। ਭਗਵੰਤ ਮਾਨ ਇੱਥੇ ਸ਼ੁੱਕਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨਾਲ ਮੀਡੀਆ ਦੇ ਰੂਬਰੂ ਹੋਏ।
ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ : ਕਲਯੁਗੀ ਭਰਾ ਨੇ ਨਾਬਾਲਗ ਭੈਣ ਨਾਲ ਜੋ ਕੀਤਾ, ਸੁਣ ਯਕੀਨ ਨਹੀਂ ਹੋਵੇਗਾ
ਭਗਵੰਤ ਮਾਨ ਨੇ ਮੁੱਖ ਮੰਤਰੀ ’ਤੇ ਅਰੂਸਾ ਆਲਮ ਦਾ ਨਾਂ ਲੈ ਕੇ ਪਲਟਵਾਰ ਕੀਤੇ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਮੁਕਾਬਲੇ ਪੰਜਾਬ ਸਰਕਾਰ ਨੂੰ ਕੋਰੋਨਾ ਮਹਾਮਾਰੀ ’ਤੇ ਕਾਬੂ ਪਾਉਣ ’ਚ ਬੁਰੀ ਤਰ੍ਹਾਂ ਫਲਾਪ ਸਰਕਾਰ ਦੱਸਿਆ। ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਵਿਰੁੱਧ ਜੰਗ ’ਚ ਸਹਿਯੋਗ ਦੇਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਮੇਤ ਕੌਮੀ ਪੱਧਰ ’ਤੇ ਆਕਸੀ-ਮਿੱਤਰ (ਔਕਸੀਮੀਟਰ) ਮੁਹਿੰਮ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : 'ਕੈਪਟਨ' ਦਾ ਕੇਜਰੀਵਾਲ ਨਾਲ ਪਿਆ ਸਿੱਧਾ ਪੇਚਾ, ਖ਼ਰੀਆਂ-ਖ਼ਰੀਆਂ ਸੁਣਾਉਂਦੇ ਦਿੱਤਾ ਠੋਕਵਾਂ ਜਵਾਬ
‘ਆਪ’ ਦਾ ਸਹਿਯੋਗ ਲੈਣ ਜਾਂ ਧੰਨਵਾਦ ਕਰਨ ਦੀ ਥਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਦੇਸ਼-ਧ੍ਰੋਹੀ ਦੱਸਣ ਲੱਗੇ ਹਨ। ਅਮਰਿੰਦਰ ਸਿੰਘ ਦਾ ਇਹ ਰਵੱਈਆ ਅਤੇ ਵਰਤਾਰਾ ਬੇਤੁਕਾ, ਬੇਲੋੜਾ ਅਤੇ ਬੌਖ਼ਲਾਹਟ ਭਰਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ-ਪਹਿਲ ਰਾਜਾ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਤਾਨੀ ਮਿੱਤਰ ਬੀਬੀ ਅਰੂਸਾ ਆਲਮ ਦੀ ਦੋਸਤੀ ਨੂੰ ਨਿੱਜੀ ਸਮਝਦੇ ਹੋਏ ਕੁੱਝ ਵੀ ਬੋਲਣ ਤੋਂ ਗੁਰੇਜ਼ ਕੀਤਾ ਜਾਂਦਾ ਸੀ ਪਰ ਇਹ ਦੋਸਤੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਗਈ ਹੈ, ਜਿਸ ਬਾਰੇ ਕੇਂਦਰੀ ਵਿਦੇਸ਼ ਅਤੇ ਗ੍ਰਹਿ ਮੰਤਰਾਲਿਆਂ ਨੂੰ ਨੋਟਿਸ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਪਰਾਲੀ ਸਾੜਨ ਦੇ 8 'ਹਾਟਸਪਾਟ', ਤਾਇਨਾਤ ਹੋਣਗੇ ਨੋਡਲ ਅਫ਼ਸਰ
ਕੇਂਦਰ ਸਰਕਾਰ ਲੰਮੇ ਸਮੇਂ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਰਹਿ ਰਹੀ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੇ ਭਾਰਤੀ ਵੀਜ਼ੇ ਦਾ ਸਟੇਟਸ ਜਨਤਕ ਕਰੇ। ਸਪੱਸ਼ਟ ਕੀਤਾ ਜਾਵੇ ਕਿ ਅਰੂਸਾ ਆਲਮ ਅਤੇ ਉਸ ਦੇ ਰਿਸ਼ਤੇਦਾਰ ਕਿਹੜੇ ਵੀਜ਼ੇ ’ਤੇ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਸਿਸਵਾਂ ਫਾਰਮ ਹਾਊਸ ’ਤੇ ਬੇਰੋਕ-ਟੋਕ ਰਹਿ ਰਹੇ ਹਨ? ਜਦਕਿ ਅਰੂਸਾ ਆਲਮ ਫ਼ੌਜੀ ਮਾਮਲਿਆਂ ਬਾਰੇ ਮਾਹਿਰ ਪਾਕਿਸਤਾਨੀ ਪੱਤਰਕਾਰ ਹਨ, ਜਿਨ੍ਹਾਂ ਦੀਆਂ ਆਈ. ਐੱਸ. ਆਈ. ਨਾਲ ਸੰਬੰਧਾਂ ਬਾਰੇ ਵੀ ਚਰਚਾਵਾਂ ਹਨ। ਮਾਨ ਨੇ ਕਿਹਾ, ‘‘ਮੈਂ ਪਾਰਲੀਮੈਂਟ ’ਚ ਵੀ ਇਹ ਸਵਾਲ ਚੁੱਕਾਂਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਕੋਲੋਂ ਦੇਸ਼-ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਜਿਨ੍ਹਾਂ ਦੇ ਵੱਡੇ-ਵਡੇਰੇ ਅੰਗਰੇਜ਼ਾਂ ਦੇ ਪਿੱਠੂ ਰਹੇ ਹਨ। ਭਗਵੰਤ ਮਾਨ ਨੇ ਮੁੱਖ ਮੰਤਰੀ ’ਤੇ ਪਿਛਲੇ ਸਾਢੇ 3 ਸਾਲਾਂ ਤੋਂ ‘ਇਕਾਂਤਵਾਸ’ ’ਚ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਫਾਰਮ ਹਾਊਸ ’ਚੋਂ ਨਿਕਲ ਕੇ ਲੋਕਾਂ ਅਤੇ ਸਰਕਾਰੀ ਹਸਪਤਾਲਾਂ/ਕੋਰੋਨਾ ਸਟੈਂਰਾਂ ’ਚ ਜਾਣ ਤਾਂ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਲੋਕ ਕੋਰੋਨਾ ਜਾਂਚ ਕਰਨ ਆਈਆਂ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਕਿਉਂ ਸਹਿਯੋਗ ਨਹੀਂ ਦੇ ਰਹੇ?
ਰਿਸ਼ਤੇ ਸ਼ਰਮਸਾਰ : ਕਲਯੁਗੀ ਭਰਾ ਨੇ ਨਾਬਾਲਗ ਭੈਣ ਨਾਲ ਜੋ ਕੀਤਾ, ਸੁਣ ਯਕੀਨ ਨਹੀਂ ਹੋਵੇਗਾ
NEXT STORY