ਚੰਡੀਗੜ੍ਹ (ਅਸ਼ਵਨੀ) : ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਹਾਲਾਤਾਂ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਿੱਧਾ ਪੇਚਾ ਪਾ ਲਿਆ ਹੈ। ਕੈਪਟਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ’ਚ ਸਿਰਫ ਸਿਆਸੀ ਏਜੰਡੇ ਤੱਕ ਸੀਮਤ ਹੈ। ‘ਆਪ’ ਦਾ ਪੰਜਾਬੀਆਂ ਦੀ ਸੁਰੱਖਿਆ ਨਾਲ ਕੋਈ ਸਰੋਕਾਰ ਨਹੀਂ ਹੈ। ਦਿੱਲੀ ’ਚ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਕੋਵਿਡ ਇਲਾਜ ਲਈ ਸਫਲ ਪ੍ਰਬੰਧਾਂ ਦੇ ਦਾਅਵਿਆਂ ਨੂੰ ਸ਼ੁਰੂ ਤੋਂ ਰੱਦ ਕਰਦੇ ਹੋਏ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਕ ਪਾਸੇ ਆਮ ਆਦਮੀ ਪਾਰਟੀ ਮੁਸ਼ਕਲ ਭਰੇ ਸਮੇਂ 'ਚ ਮਿਲ ਕੇ ਲੜਨ ਦੀ ਗੱਲ ਕਰਦੀ ਹੈ ਤਾਂ ਦੂਜੇ ਪਾਸੇ ਪਾਕਿਸਤਾਨ ਵੱਲੋਂ ਮਹਾਮਾਰੀ ਨੂੰ ਲੈ ਕੇ ਗਲਤ ਪ੍ਰਚਾਰ ਜ਼ਰੀਏ ਪੰਜਾਬ ’ਚ ਮੁਸ਼ਕਲਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੁਝ ‘ਆਪ’ ਨੇਤਾਵਾਂ ਵੱਲੋਂ ਜਾਰੀ ਪ੍ਰੈੱਸ ਅਤੇ ਵੀਡੀਓ ਬਿਆਨਾਂ ’ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਨੇਤਾ ਸਮਾਜ ਵਿਰੋਧੀ ਅਨਸਰਾਂ ਵੱਲੋਂ ਸੂਬੇ ਦੇ ਪਿੰਡਾਂ ’ਚ ਕੋਵਿਡ ਸਬੰਧੀ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੀ ਨਿੰਦਾ ਕਰਨ ਦੀ ਆਸ਼ਾ ਉਨ੍ਹਾਂ ’ਤੇ ਨਿੱਜੀ ਹਮਲੇ ਕਰਨ ’ਤੇ ਜ਼ਿਆਦਾ ਕੇਂਦਰਿਤ ਲੱਗਦੇ ਹਨ। ਇਸ ਨਾਲ ਇਹ ਦਰਸਾਉਂਦਾ ਹੈ ਕਿ ਸੂਬੇ ਅੰਦਰ ਪੂਰੀ ਤਰ੍ਹਾਂ ਲੋਕਾਂ ਦਾ ਭਰੋਸਾ ਖੋਹ ਚੁੱਕੀ ਆਮ ਆਦਮੀ ਪਾਰਟੀ ਆਪਣਾ ਏਜੰਡਾ ਅੱਗੇ ਵਧਾਉਣ ’ਚ ਕਿਸ ਹੱਦ ਤੱਕ ਹੇਠਾਂ ਡਿੱਗਣ ਲਈ ਤਿਆਰ ਹੈ। ਮੁੱਖ ਮੰਤਰੀ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਾਕਿਸਤਾਨ ਨਾਲ ਲਿੰਕ ਜਾਅਲੀ ਖ਼ਬਰਾਂ ਦੀ ਵੀਡੀਓ ’ਤੇ ਇਕ ਸ਼ਬਦ ਵੀ ਨਹੀਂ ਕਿਹਾ ਅਤੇ ਅਜਿਹੀ ਵੀਡੀਓ ਫੈਲਾਉਣ ਲਈ ‘ਆਪ’ ਵਰਕਰ ਦੀ ਗ੍ਰਿਫ਼ਤਾਰੀ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਉਨ੍ਹਾਂ ਨੇ ਪੁੱਛਿਆ ਕਿ ਕੀ ਇਹ ਸਰਹੱਦ ਪਾਰ ਤੋਂ ਅਪਰੇਟ ਕਰ ਰਹੇ ਸਮਾਜ ਅਤੇ ਪੰਜਾਬ ਵਿਰੋਧੀ ਏਜੰਟਾਂ ਦੇ ਹੱਥਾਂ ’ਚ ਖੇਡਣ ਦੇ ਸਾਮਾਨ ਨਹੀਂ ਹੈ?
10,000 ਪਲਸ ਆਕਸੀਮੀਟਰ ਵੰਡੇ ਗਏ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦਿੱਲੀ ’ਚ ਕੋਰੋਨਾ ’ਤੇ ਕਾਬੂ ਪਾਉਣ ’ਚ ਨਾਕਾਮ ਰਹੀ ਹੈ ਅਤੇ ਮਜ਼ਬੂਰਨ ਉਸ ਨੂੰ ਕੇਂਦਰ ਤੋਂ ਮਦਦ ਦੀ ਬੇਨਤੀ ਕਰਨੀ ਪਈ ਹੈ। ਹੁਣ ਇੱਥੇ ਆਕਸੀਮੀਟਰ ਵੰਡਣ ਦਾ ਐਲਾਨ ਸਿਰਫ਼ ਸਿਆਸੀ ਲਾਭ ਲੈਣ ਦੀ ਸਿਵਾਏ ਕੁਝ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ 10,000 ਪਲਸ ਆਕਸੀਮੀਟਰ ਖਰੀਦ ਅਤੇ ਵੰਡ ਚੁੱਕੀ ਹੈ। ਫਰੰਟਲਾਈਨ ਹੈਲਥ ਵਰਕਰਾਂ, ਘਰੇਲੂ ਇਕਾਂਤਵਾਸ ’ਚ ਮਰੀਜ਼ਾਂ ਆਦਿ ਦੀ ਸਹਾਇਤਾ ਲਈ ਅਤੇ 50,000 ਆਕਸੀਮੀਟਰਾਂ ਦੀ ਖਰੀਦ ਲਈ ਟੈਂਡਰ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਸਮੱਗਰੀਆਂ ਦੀ ਕੋਈ ਕਮੀ ਨਹੀਂ ਹੈ।
ਦਿੱਲੀ ’ਚ ਹੋਈਆਂ 4500 ਮੌਤਾਂ
ਦਿੱਲੀ ਸਰਕਾਰ ਵੱਲੋਂ ਕੋਵਿਡ ਨਾਲ ਨਜਿੱਠਣ ਦੇ ਮਾਮਲੇ 'ਚ ਆਪ ਨੇਤਾਵਾਂ ਦੇ ਝੂਠ ’ਤੇ ਵਰ੍ਹਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ 'ਚ 4500 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਪੰਜਾਬ 'ਚ ਇਹ ਗਿਣਤੀ 1690 ਹੈ। ਦਿੱਲੀ 'ਚ ਇਕ ਮਿਲੀਅਨ ਪਿੱਛੇ ਮੌਤ ਦਰ 268.6 ਹੈ, ਜਦੋਂ ਕਿ ਪੰਜਾਬ 'ਚ 60.9 ਹੈ। ਦਿੱਲੀ ਦੀ ਵੱਧ ਮੰਦੀ ਹਾਲਤ ਦਾ ਅੰਦਾਜ਼ਾ ਅੱਗੇ ਇਸ ਹਾਲਤ ਤੋਂ ਲੱਗਦਾ ਹੈ ਕਿ ਕੇਸਾਂ ਦੇ ਮਾਮਲੇ 'ਚ ਦਿੱਲੀ ਦੇਸ਼ 'ਚ ਛੇਵੇਂ ਸਥਾਨ ’ਤੇ ਹੈ, ਜਦੋਂ ਕਿ ਪੰਜਾਬ 17ਵੇਂ ਸਥਾਨ ’ਤੇ ਹੈ।
ਪੰਜਾਬ 'ਚ ਪਰਾਲੀ ਸਾੜਨ ਦੇ 8 'ਹਾਟਸਪਾਟ', ਤਾਇਨਾਤ ਹੋਣਗੇ ਨੋਡਲ ਅਫ਼ਸਰ
NEXT STORY