ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਇਕ ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਚੰਡੀਗੜ੍ਹ ਦੇ ਨਿਗਮ ਭਵਨ ਵਿਚ ਰੱਖੇ ਗਏ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀਆਂ ਨੂੰ ਡਿਬੇਟ ਲਈ ਇਕ ਨਵੰਬਰ ਨੂੰ ਬੁਲਾਇਆ ਗਿਆ ਹੈ ਅਤੇ ਹੁਣ ਵਿਰੋਧੀ ਡਿਬੇਟ ਵਿਚ ਨਾ ਆਉਣ ਦੇ ਕਈ ਬਹਾਨੇ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਇਕ ਨਵੰਬਰ ਨੂੰ ਡਿਬੇਟ ਲਈ ਜ਼ਰੂਰ ਜਾਵਾਂਗਾ। ਮੈਂ ਇਕੱਲੇ ਐੱਸ. ਵਾਈ. ਐੱਲ. ਦੇ ਮੁੱਦੇ 'ਤੇ ਨਹੀਂ ਸਗੋਂ ਸਾਰੇ ਪੰਜਾਬ ਦੇ ਸਾਰੇ ਮੁੱਦਿਆਂ 'ਤੇ ਬਹਿਸ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ 1 ਨਵੰਬਰ 1966 ਨੂੰ ਜਦੋਂ ਪੰਜਾਬ ਬਣਿਆ ਸੀ ਤਾਂ ਉਦੋਂ ਤੋਂ ਲੈ ਕੇ ਕਿੱਥੇ-ਕਿੱਥੇ ਕਿਵੇਂ ਕਿਸਾਨੀ ਖ਼ਤਮ ਹੋਈ। ਲਾਹੇਵੰਦ ਧੰਦਾ ਘਾਟੇ ਦਾ ਸੌਦਾ ਕਿਵੇਂ ਬਣਿਆ, ਕਿੱਥੇ-ਕਿੱਥੇ ਸਾਡਾ ਪਾਣੀ ਲੁੱਟਿਆ ਗਿਆ, ਕਿਵੇਂ ਡਰੱਗ ਦਾ ਨਕਸੈਸ ਵਧਿਆ ਹੈ, ਕਿਵੇਂ ਸਾਡਾ ਵਪਾਰ ਬਾਹਰਲੇ ਸੂਬਿਆਂ ਨੂੰ ਪਹੁੰਚਿਆ ਹੈ, ਅਜਿਹੇ ਪੰਜਾਬ ਦੇ ਸਾਰੇ ਮੁੱਦਿਆਂ 'ਤੇ ਡਿਬੇਟ ਕਰਨਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ: CM ਮਾਨ ਨੇ 304 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ-ਪੰਜਾਬ ਨੂੰ ਦੇਸ਼ ਦੀ ਨੰਬਰ-1 ਡਿਜ਼ੀਟਲ ਪੁਲਸ ਬਣਾਵਾਂਗੇ
ਉਥੇ ਹੀ ਵਿਰੋਧੀਆਂ ਵੱਲੋਂ ਡਿਬੇਟ ਵਿਚ ਨਾ ਜਾਣ ਲਈ ਰੱਖੀਆਂ ਜਾ ਰਹੀਆਂ ਸ਼ਰਤਾਂ ਸਬੰਧੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਵਿਰੋਧੀ ਡਿਬੇਟ ਵਿਚ ਨਾ ਆਉਣ ਦੇ ਕਈ ਬਹਾਨੇ ਬਣਾ ਰਹੇ ਹਨ। ਮੈਂ ਉਥੇ ਇਕ ਨਵੰਬਰ ਨੂੰ ਜ਼ਰੂਰ ਜਾਵਾਂਗਾ ਅਤੇ ਇਨ੍ਹਾਂ ਦੀਆਂ ਡਿਬੇਟ ਵਾਲੀਆਂ ਕੁਰਸੀਆਂ 'ਤੇ ਇਨ੍ਹਾਂ ਦਾ ਨਾਮ ਵੀ ਲਿਖਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਥੋਂ ਤੱਕ ਸੁਖਬੀਰ ਸਿੰਘ ਬਾਦਲ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਦੀ ਪਸੰਦ ਦਾ ਖਾਣਾ ਵੀ ਰੱਖਿਆ ਜਾਵੇਗਾ ਪਰ ਇਕ ਵਾਰ ਇਹ ਸਾਰੇ ਜ਼ਰੂਰ ਆਉਣ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਪਤਾ ਹੈ ਕਿ ਜੇ ਅਸੀਂ ਚਲੇ ਗਏ ਤਾਂ ਅਸੀਂ ਫਸ ਜਾਣਾ ਹੈ। ਇਕ ਨਵੰਬਰ ਨੂੰ ਨਿਕਲ ਆਉਣ ਸਾਰੇ ਬਾਹਰ, ਪਤਾ ਲੱਗ ਜਾਵੇਗਾ ਕੌਣ ਕਿਹੋ ਜਿਹਾ ਹੈ।
ਸੁਖਬੀਰ ਸਿੰਘ ਬਾਦਲ 'ਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਚੋਰ ਦਾ ਮੂੰਹ ਕਾਲਾ ਹੁੰਦਾ ਹੈ ਅਤੇ ਇਹ ਲੋਕ ਸਮੋਸੇ ਦੀ ਰੇਹੜੀ ਵਿਚ ਵੀ ਹਿੱਸਾ ਪਾਉਂਦੇ ਰਹੇ ਹਨ। ਪਿੰਡ ਵਿਚ ਭਾਵੇਂ ਪੁਲਸ ਕਿਸੇ ਹੋਰ ਘਰ ਆਈ ਹੋਵੇ ਤਾਂ ਚੋਰ ਨੂੰ ਆਪਣਾ ਹੀ ਡਰ ਹੁੰਦਾ ਹੈ ਕਿ ਕਿਤੇ ਉਸ ਨੂੰ ਨਾ ਪੁਲਸ ਫੜ ਲਵੇ, ਇਸੇ ਡਰ ਕਰਕੇ ਚੋਰ ਦੂਜੇ ਘਰ ਵਿਚ ਭੱਜ ਜਾਂਦਾ ਹੈ।
ਇਸ ਥਾਂ 'ਤੇ ਹੋਵੇਗੀ ਮਹਾਡਿਬੇਟ
ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਵਿਰੋਧੀਆਂ ਨਾਲ ਖੁੱਲ੍ਹੀ ਬਹਿਸ ਦੀ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਗਈ ਹੈ। ਇਹ ਬਹਿਸ ਤੈਅ ਸਮੇਂ ਮਤਲਬ ਕਿ ਇਕ ਨਵੰਬਰ ਨੂੰ ਹੀ ਹੋਵੇਗੀ। ਇਹ ਬਹਿਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ 'ਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਦੀ ਬੁਕਿੰਗ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਹਿਸ ਦਾ ਸਮਾਂ ਸਵੇਰੇ 11 ਵਜੇ ਦਾ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪਹਿਲੀ ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਲਈ ਟੈਗੋਰ ਥੀਏਟਰ ਦੀ ਬੁਕਿੰਗ ਕਰਵਾਈ ਸੀ ਪਰ ਟੈਗੋਰ ਥੀਏਟਰ ਸੁਸਾਇਟੀ ਨੇ ਇਸ ਲਈ ਨਾਂਹ ਕਰ ਦਿੱਤੀ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਪਹਿਲਾਂ ਹੀ ਖ਼ਦਸ਼ਾ ਸੀ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਾਰਨ ਚੰਡੀਗੜ੍ਹ 'ਚ ਪੈਂਦੇ ਟੈਗੋਰ ਥੀਏਟ ਦੀ ਬੁਕਿੰਗ 'ਚ ਕੋਈ ਅੜਿੱਕਾ ਪੈ ਸਕਦਾ ਹੈ, ਜਿਸ ਕਾਰਨ ਬਦਲਵੇਂ ਇੰਤਜ਼ਾਮ ਵੀ ਕੀਤੇ ਗਏ ਸਨ।
ਇਹ ਵੀ ਪੜ੍ਹੋ: ਫਿਲੌਰ ਤੋਂ ਵੱਡੀ ਖ਼ਬਰ, ਪੁਲਸ ਤੇ ਨਸ਼ਾ ਤਸਕਰ ਵਿਚਾਲੇ ਮੁਠਭੇੜ, ਚੱਲੀਆਂ ਗੋਲ਼ੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
CM ਮਾਨ ਨੇ ਵੰਡੇ ਨਵੇਂ ਉਮੀਦਵਾਰਾਂ ਨੂੰ ਪੱਤਰ, ਕਿਹਾ-ਪੰਜਾਬ ਨੂੰ ਦੇਸ਼ ਦੀ ਨੰਬਰ-1 ਡਿਜ਼ੀਟਲ ਪੁਲਸ ਬਣਾਵਾਂਗੇ
NEXT STORY