ਭਵਾਨੀਗੜ੍ਹ (ਵਿਕਾਸ): ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਲੋਕਾਂ ਨਾਲ ‘ਮਨ ਕੀ ਬਾਤ’ ਕਰਨ ਮੌਕੇ ਜਿੱਥੇ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦਾ ਸਮਰਥਨ ਕਰਨ ਵਾਲਿਆਂ ਨੇ ਪੀ.ਐੱਮ. ਮੋਦੀ ਦੀ ‘ਮਨ ਕੀ ਬਾਤ’ ਦਾ ਵਿਰੋਧ ਕੀਤਾ।ਉੱਥੇ ਹੀ 11 ਵਜੇ ਦੇ ਕਰੀਬ ਭਵਾਨੀਗੜ੍ਹ ’ਚੋਂ ਹੋ ਕੇ ਗੁਜ਼ਰ ਰਹੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਤੇ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਵੀ ਥਾਲੀ ਖੜਕਾ ਕੇ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕੀਤਾ।
ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼ਾਮਲ ਜਲਾਲਾਬਾਦ ਦੇ ਐਡਵੋਕੇਟ ਨੇ ਕੀਤੀ ਖ਼ੁਦਕੁਸ਼ੀ
ਇਸ ਮੌਕੇ ਬਰਨਾਲਾ ਤੋਂ ‘ਆਪ’ ਵਿਧਾਇਕ ਮੀਤ ਹੇਅਰ ਵੀ ਉਨ੍ਹਾਂ ਨਾਲ ਹਾਜ਼ਰ ਸਨ। ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਨਾਲ ਸਾਹਮਣੇ ਆਉਣ ਦੀ ਬਜਾਏ ਇੱਕ ਤਰਫ਼ਾ ਹੋ ਕੇ ਗੱਲ ਕਰਦੇ ਹਨ। ਮਾਨ ਨੇ ਦੋਸ਼ ਲਗਾਇਆ ਕਿ ਖ਼ੇਤੀ ਕਾਨੂੰਨਾਂ ਨੂੰ ਲਾਗੂ ਕਰਕੇ ਮੋਦੀ ਸਰਕਾਰ ਦੇਸ਼ ਦੀ ਕਿਸਾਨੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਜਿਸ ਦਾ ਉਹ ਡਟਵਾਂ ਵਿਰੋਧ ਕਰਦੇ ਹਨ। ਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ ਨਹੀਂ ਤਾਂ ਪੂਰਾ ਦੇਸ਼ ਭਾਜਪਾ ਦੇ ਖਿਲਾਫ਼ ਆ ਖੜ੍ਹਾ ਹੋਵੇਗਾ।ਆਗੂਆਂ ਨੇ ਕਿਹਾ ਕਿ ਅੱਜ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਅੰਦਰ ਖੇਤੀ ਕਾਨੂੰਨਾਂ ਨੂੰ ਲੈ ਕੇ ਕਿੰਨਾ ਰੋਸ ਹੈ ਸਿਰਫ਼ ਪਿੰਡਾਂ ’ਚ ਹੀ ਨਹੀਂ ਬਲਕਿ ਸ਼ਹਿਰਾਂ ਅੰਦਰ ਵੀ ਕਿਸਾਨ ਅੰਦੋਲਨ ਦਾ ਲੋਕ ਸਮਰਥਨ ਕਰ ਰਹੇ ਹਨ। ਜਾਤ-ਪਾਤ ਤੋਂ ਉੱਪਰ ਉਠ ਕੇ ਹਰ ਧਰਮ ਤੇ ਵਰਗ ਦੇ ਲੋਕ ਕਿਸਾਨਾਂ ਦਾ ਪੂਰਨ ਤੌਰ ’ਤੇ ਸਾਥ ਦੇ ਰਹੇ ਹਨ।
ਇਹ ਵੀ ਪੜ੍ਹੋ: ਥਾਲੀਆਂ ਖੜਕਾ ਕੇ ਬੱਚਿਆਂ ਨੇ ਕੀਤੀ ਮੋਦੀ ਨੂੰ ਅਪੀਲ ‘ਮਨ ਕੀ ਬਾਤ ਨਹੀਂ ਕਿਸਾਨਾਂ ਨਾਲ ਬਾਤ ਕਰੋ’
ਕੈਪਟਨ ਦੀ ਅਪੀਲ ਦੇ ਬਾਵਜੂਦ ਕਈ ਹੋਰ ਟੈਲੀਕਾਮ ਟਾਵਰਾਂ ਨੂੰ ਪਹੁੰਚਾਇਆ ਜਾ ਰਿਹੈ ਨੁਕਸਾਨ
NEXT STORY