ਲੋਹੀਆਂ ਖਾਸ (ਮਨਜੀਤ)— ਬੀਤੇ ਦਿਨੀਂ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਕ ਪਾਸੇ ਜਿੱਥੇ ਸਿੱਖ ਜਗਤ 'ਚ ਸੋਗ ਦੀ ਲਹਿਰ ਦੌੜ ਗਈ, ਉੱਥੇ ਹੀ ਉਨ੍ਹਾਂ ਦੇ ਦਿਹਾਂਤ ਨੇ ਕਈ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ। ਜਿਸ ਦੀ ਇਕ ਮਿਸਾਲ ਤਾਂ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਸ਼ੋਸ਼ਲ ਮੀਡੀਆ 'ਤੇ ਵਾਰਿਰਲ ਹੋਈ ਇਕ ਫੋਨ ਕਾਲ ਰਿਕਾਡਿੰਗ ਤੋਂ ਮਿਲੀ, ਜਿਸ 'ਚ ਉਹ ਆਪਣੇ ਪੁੱਤਰ ਅਤੇ ਪਿਤਾ ਨਾਲ ਗੱਲ ਕਰਕੇ ਹਸਪਤਾਲ 'ਚ ਉਨ੍ਹਾਂ ਦੇ ਕੀਤੇ ਜਾ ਰਹੇ ਇਲਾਜ਼ ਦੇ ਸਬੰਧ 'ਚ ਗੱਲ ਕਰ ਰਹੇ ਸਨ।
ਇਸ ਆਡੀਓ 'ਚ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨਾਲ ਕੀਤੀ ਗੱਲਬਾਤ ਨੇ ਸੂਬਾ ਸਰਕਾਰ ਅਤੇ ਸਿਹਤ ਮੰਤਰੀ ਦੇ ਘਟੀਆ ਪ੍ਰਬੰਧ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਆਡੀਓ 'ਚ ਸਾਫ ਝਲਕਦਾ ਹੈ ਕਿ ਸਿਹਤ ਮੰਤਰੀ ਵੱਲੋਂ ਮਹਿਜ਼ ਝੂਠੇ ਦਾਅਵਿਆਂ ਦੇ ਗੇੜ 'ਚ ਉਲਝਾਇਆ ਜਾ ਰਿਹਾ ਹੈ ਜਦਕਿ ਸਰਕਾਰੀ ਹਸਪਤਾਲਾਂ 'ਚ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ।
ਇਹ ਵੀ ਪੜ੍ਹੋ: ਫਗਵਾੜਾ ਦੇ ਵਾਸੀ ਦੀ ਅਮਰੀਕਾ 'ਚ 'ਕੋਰੋਨਾ ਵਾਇਰਸ' ਨਾਲ ਮੌਤ
ਫੋਨ ਕਾਲ ਦੌਰਾਨ ਨਿਰਮਲ ਸਿੰਘ ਖਾਲਸਾ ਨੇ ਪੁੱਤਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 'ਪੁੱਤ ਤੁਸੀਂ ਕਿਥੇ ਹੋ ਮੈਂ ਚੰਦ ਮਿੰਟ ਦਾ ਹੀ ਮਹਿਮਾਨ ਹਾਂ, ਇਹ ਮੇਰਾ ਇਲਾਜ ਨਹੀਂ ਕਰ ਰਹੇ। ਮੈਂ ਖੁਦਕੁਸ਼ੀ ਕਰ ਲੈਣੀ ਹੈ ਤੁਸੀਂ ਆਪਣਾ ਧਿਆਨ ਰੱਖਣਾ ਮੈਨੂੰ ਇਥੇ ਪਰੋਪਰ ਦਿਵਾਈ ਨਹੀਂ ਮਿਲ ਰਹੀ, ਚਾਰ ਘੰਟੇ ਹੋ ਗਏ, ਬੋਪਾਰਾਏ ਨਾਲ ਗੱਲ ਕੀਤੀ, ਕੋਈ ਨਹੀਂ ਦਿੰਦਾ ਦਵਾਈ ਬੇਟੇ, ਕੋਈ ਦਵਾਈ ਨਹੀਂ ਦੇ ਰਹੇ ਚਾਰ ਘੰਟੇ ਬਾਅਦ ਅੰਦਰ ਆਇਆ ਕੋਈ।'' ਇਸ ਦੌਰਾਨ ਭਾਈ ਨਿਰਮਲ ਸਿੰਘ ਦਾ ਬੇਟਾ ਅਮਤੇਸ਼ਵਰ ਅਤੇ ਪਿਤਾ ਚੰਨਣ ਸਿੰਘ ਇਹੋ ਕਹਿੰਦੇ ਰਹੇ ਕਿ ਤੁਸੀਂ ਫਿਕਰ ਨਾ ਕਰੋ ਤੁਸੀਂ ਠੀਕ ਹੋ ਕਿ ਘਰ ਆਵੋਗੇ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਪਰ ਭਾਈ ਨਿਰਮਲ ਸਿੰਘ ਵਾਰ-ਵਾਰ ਇਹੋ ਕਹਿੰਦੇ ਰਹੇ ਕਿ ਮੇਰਾ ਸਹੀ ਢੰਗ ਨਾਲ ਇਲਾਜ ਨਹੀਂ ਹੋ ਰਿਹਾ।'' ਇਸ ਸਾਰੀ ਫੋਨ ਕਾਲਿੰਗ 'ਚ ਇਹੋ ਸਾਹਮਣੇ ਆ ਰਿਹਾ ਸੀ ਕਿ ਭਾਈ ਨਿਰਮਲ ਸਿੰਘ ਹੁਰੀਂ ਹਸਪਤਾਲ ਵੱਲੋਂ ਕੀਤੇ ਜਾ ਰਹੇ ਇਲਾਜ਼ ਤੋਂ ਸਤੁੰਸ਼ਟ ਨਹੀਂ ਸਨ। ਜਿਸ ਦੇ ਚੱਲਦਿਆਂ ਹਸਪਤਾਲ ਵੱਲੋਂ ਕੀਤੇ ਜਾ ਰਹੇ ਇਲਾਜ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖਬਰ, 'ਕੋਵਾ ਐਪ' ਰਾਹੀਂ ਲਵੋ ਜ਼ਰੂਰੀ ਵਸਤਾਂ ਦੀ ਸਪਲਾਈ
ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਅਤੇ ਨਾਲ ਲੱਗਦੇ ਗੁਰਦੁਆਰਿਆਂ 'ਚੋਂ ਉੱਡੀਆਂ ਰੌਣਕਾਂ
ਇਹ ਵੀ ਪੜ੍ਹੋ: ਸਸਕਾਰ ਤੋਂ 16 ਦਿਨ ਬਾਅਦ ਵੀ ਨਹੀਂ ਚੁਗੇ ਗਏ ਕੋਰੋਨਾ ਨਾਲ ਮਰੇ ਬਲਦੇਵ ਸਿੰਘ ਦੇ ਫੁੱਲ
ਲੁਧਿਆਣਾ ਨੂੰ ਸੈਨੇਟਾਈਜ਼ ਕਰਨ ਲਈ ਫਾਇਰ ਬ੍ਰਿਗੇਡ ਨੇ ਸਾਂਭੀ ਕਮਾਨ
NEXT STORY