Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    10:16:27 PM

  • anti paper leak bill also passed in rajya sabha

    'ਐਂਟੀ ਪੇਪਰ ਲੀਕ ਬਿੱਲ' ਰਾਜ ਸਭਾ 'ਚ ਵੀ ਪਾਸ,...

  • power cut in punjab

    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ...

  • easy connect air service launched from amritsar

    ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਸ਼ਹਿਰਾਂ ਲਈ ਸ਼ੁਰੂ...

  • youth dies in tragic accident

    ਪੰਜਾਬ 'ਚ ਰੂਹ ਕੰਬਾਊ ਹਾਦਸਾ: ਨੌਜਵਾਨ ਦੀ ਦਰਦਨਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਭਾਖੜਾ ਡੈਮ ਦੇ ਸਥਾਪਨਾ ਦਿਹਾੜਾ ’ਤੇ ਵਿਸ਼ੇਸ਼ : ਰਾਸ਼ਟਰ ’ਚ ਸਾਕਾਰ ਹੋਇਆ ਹਰੀ ਕ੍ਰਾਂਤੀ ਦਾ ਸੁਫ਼ਨਾ

PUNJAB News Punjabi(ਪੰਜਾਬ)

ਭਾਖੜਾ ਡੈਮ ਦੇ ਸਥਾਪਨਾ ਦਿਹਾੜਾ ’ਤੇ ਵਿਸ਼ੇਸ਼ : ਰਾਸ਼ਟਰ ’ਚ ਸਾਕਾਰ ਹੋਇਆ ਹਰੀ ਕ੍ਰਾਂਤੀ ਦਾ ਸੁਫ਼ਨਾ

  • Edited By Rajwinder Kaur,
  • Updated: 22 Oct, 2020 12:58 PM
Jalandhar
bhakra dam foundation day nation green revolution dream
  • Share
    • Facebook
    • Tumblr
    • Linkedin
    • Twitter
  • Comment

ਸਾਡੇ ਦੇਸ਼ ਭਾਰਤ ਦਾ ਗੌਰਵ ਮੰਨੇ ਜਾਂਦੇ ਅਤੇ ਉਤਰੀ ਭਾਰਤ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਭਾਖੜਾ ਬੰਨ ਨੂੰ ਅੱਜ 57 ਸਾਲ ਪੂਰੇ ਹੋ ਰਹੇ ਹਨ। ਭਾਖੜਾ ਡੈਮ ਭਾਰਤ ਦਾ ਇੱਕ ਪ੍ਰਭਾਵਸ਼ਾਲੀ ਅਤੇ ਬਹੁਤ ਵੱਡਾ ਡੈਮ ਹੈ ਜੋ ਸਿੰਚਾਈ ਲਈ ਪਾਣੀ, ਉਦਯੋਗਾਂ, ਟਿਊਬਵੈੱਲਾਂ ਨੂੰ ਚਲਾਉਣ ਲਈ ਅਤੇ ਘਰਾਂ ਨੂੰ ਰੁਸ਼ਨਾਉਣ ਲਈ ਬਿਜਲੀ ਪ੍ਰਦਾਨ ਕਰਦਾ ਹੈ। 283.90 ਕਰੋੜ ਰੁਪਏ ਦੀ ਲਾਗਤ ਨਾਲ ਸਾਲ 1962 ਵਿੱਚ ਬਣ ਕੇ ਤਿਆਰ ਹੋਇਆ ਭਾਖੜਾ ਬੰਨ ਉਸ ਵੇਲੇ ਏਸ਼ੀਆਂ ਵਿੱਚ ਸਭ ਤੋਂ ਉੱਚਾ ਅਤੇ ਵਿਸ਼ਵ ਵਿੱਚ ਦੂਜੇ ਨੰਬਰ ’ਤੇ ਸੀ। ਅੱਜ ਦੇ ਦਿਨ ਹੀ 22 ਅਕਤੂਬਰ 1963 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਜਵਾਹਰ ਲਾਲ ਨਹਿਰੂ ਨੇ ਇਸ ਡੈਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ। 

ਬਣਦਾ ਜਾ ਰਿਹੈ ਟੂਰਿਸਟ ਸਥਾਨ
ਇਹ ਇੱਕ ਟੂਰਿਸਟ ਸਥਾਨ ਵੀ ਬਣਦਾ ਜਾ ਰਿਹਾ, ਜਿੱਥੇ ਅੰਦਾਜਨ 5 ਲੱਖ ਟੂਰਿਸਟ ਹਰ ਸਾਲ ਇਸਨੂੰ ਵੇਖਣ ਲਈ ਪਹੁੰਚਦੇ ਹਨ। ਸੁਰੱਖਿਆ ਕਾਰਨਾਂ ਕਰਕੇ ਡੈਮ ਦੇ ਅੰਦਰ ਜਾਣ ਦੀ ਮਨਾਹੀ ਹੈ ਅਤੇ ਇੱਥੇ ਜਾਣ ਲਈ ਸਵੇਰੇ 8 ਵਜੇ ਤੋਂ ਲੈਕੇ ਦੁਪਿਹਰ 3 ਵਜੇ ਤੱਕ ਹੀ ਸਥਾਨਕ ਲੋਕ ਸੰਪਰਕ ਵਿਭਾਗ ਤੋਂ ਪਾਸ ਬਣਦੇ ਹਨ। ਇਸ ਪ੍ਰਾਜੈਕਟ ਨੂੰ ਬਣਾਉਣ ਦਾ ਖਿਆਲ ਬੇਸ਼ੱਕ ਅਜ਼ਾਦੀ ਤੋਂ ਪਹਿਲਾਂ ਹੀ ਆਇਆ ਸੀ ਪਰੰਤੂ ਇਸ ਪ੍ਰਾਜੈਕਟ ਦਾ ਨਿਰਮਾਣ ਅਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਸੀ। 

ਪੜ੍ਹੋ ਇਹ ਵੀ ਖਬਰ - ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ

ਭਾਖੜਾ ਡੈਮ ਪ੍ਰਾਜੈਕਟ ਨੂੰ ਬਣਾਉਣ ਦਾ ਵਿਚਾਰ
ਮੌਜੂਦਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਭਾਖੜਾ ਡੈਮ ਪ੍ਰਾਜੈਕਟ ਨੂੰ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਸਰ ਲੂਈਸ ਡੈਨੇ ਦੁਆਰਾ 8 ਨਵੰਬਰ, 1908 ਨੂੰ ਦਿੱਤਾ ਗਿਆ ਸੀ ਅਤੇ ਇਸ ਸਬੰਧੀ ਵਿਸਥਾਰ ਰਿਪੋਰਟ ਮਾਰਚ 1919 ਵਿੱਚ ਪੇਸ਼ ਕੀਤੀ ਗਈ। 1920 ਤੋਂ ਲੈਕੇ 1938 ਤੱਕ ਇਸ ਸਬੰਧੀ ਵੱਖ ਵੱਖ ਤਰਾਂ ਦੇ ਸਰਵੇਖਣ ਹੋਏ ਅਤੇ 1939 ਤੋਂ 1942 ਤੱਕ ਇਸ ਪ੍ਰੋਜੈਕਟ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ। ਸ਼ੁਰੂ ਵਿੱਚ ਇਸ ਪ੍ਰਾਜੈਕਟ ਦਾ ਉਦੇਸ਼ ਸਿਰਫ ਸਿੰਚਾਈ ਲਈ ਪਾਣੀ ਇਕੱਠਾ ਕਰਨਾ ਸੀ ਅਤੇ ਇਸ ਪ੍ਰਾਜੈਕਟ ਵਿੱਚ ਭਾਖੜਾ ਬੰਨ, ਅਪਰ ਸਰਹਿੰਦ ਨਹਿਰ, ਹੇਠਲੀ ਸਰਹਿੰਦ ਨਹਿਰ ਅਤੇ ਪੱਛਮੀ ਯਮੁਨਾ ਨਹਿਰ ਦਾ ਵਿਸਥਾਰ ਸ਼ਾਮਲ ਸਨ। ਉਸ ਵੇਲੇ ਪ੍ਰਸਤਾਵਿਤ ਭਾਖੜਾ ਬੰਨ ਦੀ ਉਚਾਈ 395 ਫੁੱਟ ਹੋਣੀ ਸੀ ਅਤੇ ਵੱਧ ਤੋਂ ਵੱਧ 2.58 ਮਿਲੀਅਨ ਏਕੜ ਫੁੱਟ ਪਾਣੀ ਭੰਡਾਰਨ ਦੀ ਵਿਵਸਥਾ ਹੋਣੀ ਸੀ। 

ਪੜ੍ਹੋ ਇਹ ਵੀ ਖਬਰ - ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਪੁਰਾਣਾ ਪੰਜਾਬ ਅਪਣਾਉਣਾ ਹੀ ਪੈਣਾ...

PunjabKesari

ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਨਿੱਜੀ ਤੌਰ ’ਤੇ ਦਿੱਤਾ ਦਖਲ
ਸਾਲ 1944 ਵਿੱਚ ਡਾਕਟਰ ਜੇ. ਐੱਲ. ਸੈਵੇਜ ਜੋ ਅਮਰੀਕਾ ਦੀ ਬਿਉਰੋ ਫਾਰ ਰੈਕਲੇਮੇਸ਼ਨ ਦਾ ਚੀਫ਼ ਇੰਜੀਨੀਅਰ ਸੀ, ਨੇ 1600 ਫੁੱਟ ਉਚਾਈ ਤੱਕ ਪਾਣੀ ਭੰਡਾਰਣ ਦੀ ਸਮੱਰਥਾ ਵਾਲਾ ਡੈਮ ਬਣਾਉਣ ਦਾ ਸੁਝਾਅ ਦਿਤਾ। ਯੂ.ਐੱਸ.ਏ. ਦੀ ਅੰਤਰਰਾਸ਼ਟਰੀ ਡੈਨਵਰ ਨਾਂਅ ਦੀ ਕੰਪਨੀ ਨੇ ਇਹ ਉਚਾਈ 1580 ਫੁੱਟ ਰੱਖਣ ਦੀ ਤਜਵੀਜ਼ ਰੱਖੀ, ਜਿਸਦਾ ਮੁੱਖ ਕਾਰਨ ਇਹ ਸੀ ਕਿ ਉਚਾਈ ਵਧਾਉਣ ਕਾਰਨ ਰਾਜਾ ਬਿਲਾਸਪੁਰ ਦੇ ਮਹਿਲ ਅਤੇ ਕੁਝ ਮੰਦਿਰ ਡੈਮ ਦੀ ਝੀਲ ਵਿੱਚ ਡੁਬਦੇ ਸਨ ਅਤੇ ਰਾਜਾ ਬਿਲਾਸਪੁਰ ਨੇ ਇਸ ਸਬੰਧੀ ਇਤਰਾਜ਼ ਕੀਤਾ ਸੀ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਇਸ ਮਾਮਲੇ ਵਿੱਚ ਨਿੱਜੀ ਤੌਰ ’ਤੇ ਦਖਲ ਦੇਣ ਤੋਂ ਬਾਅਦ ਬਿਲਾਸਪੁਰ ਦੇ ਰਾਜਾ ਨੇ ਆਪਣੇ ਇਤਰਾਜ਼ਾਂ ਨੂੰ ਵਾਪਸ ਲੈ ਲਿਆ ਅਤੇ ਡੈਮ ਦੇ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਤੱਕ ਰੱਖਿਆ ਗਿਆ। 

ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’

ਭਾਖੜਾ ਨਿਯੰਤਰਣ ਬੋਰਡ ਦਾ ਗਠਨ
1948 ਤੋਂ 1951 ਦੌਰਾਨ ਇਸ ਪ੍ਰਾਜੈਕਟ ਨੂੰ ਪਾਸ ਕੀਤਾ ਗਿਆ। ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਸਿੰਚਾਈ ਸ਼ਾਖਾ ਅਤੇ ਅੰਤਰਰਾਸ਼ਟਰੀ ਕੰਪਨੀ ਆਈ.ਐੱਨ.ਸੀ.ਯੂ.ਐੱਸ ਏ ਵਿੱਚ 14 ਨਵੰਬਰ, 1948 ਨੂੰ ਹੋਏ ਸਮਝੋਤੇ ਅਨੁਸਾਰ ਇਸ ਪ੍ਰਾਜੈਕਟ ਸਬੰਧੀ ਦਸਤਾਵੇਜ਼ ਅਤੇ ਡਿਜਾਇਨ ਸਮੇਤ ਦਿਸ਼ਾ ਨਿਰਦੇਸ਼ ਕੰਪਨੀ ਨੂੰ ਸੋਂਪੇ ਗਏ। ਅਪ੍ਰੈਲ 1952 ਵਿੱਚ ਐੱਮ. ਹਾਰਵੇ ਸਲੋਕਮ ਅਮਰੀਕਾ ਤੋਂ ਆਪਣੇ ਤਕਨੀਕੀ ਮਾਹਿਰਾਂ ਅਤੇ ਇੰਜਨੀਅਰਾਂ ਦੀ ਟੀਮ ਨਾਲ ਆਏ ਅਤੇ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾਇਆ। ਇਸ ਪ੍ਰਾਜੈਕਟ ਦੇ ਨਿਰਿਖਣ ਅਤੇ ਪ੍ਰਗਤੀ ਸਬੰਧੀ ਭਾਖੜਾ ਨਿਯੰਤਰਣ ਬੋਰਡ ਦਾ ਗਠਨ ਕੀਤਾ ਗਿਆ, ਜਿਸ ਵਿੱਚ ਕੇਂਦਰ ਸਰਕਾਰ, ਪੰਜਾਬ ਸਰਕਾਰ, ਰਾਜਸਥਾਨ ਅਤੇ ਪੈਪਸੂ ਦੇ ਪ੍ਰਤੀਨਿਧੀ ਸ਼ਾਮਲ ਸਨ। ਇਸ ਵਿੱਚ ਪੰਜਾਬ ਦੇ ਰਾਜਪਾਲ ਨੂੰ ਕਮੇਟੀ ਦਾ ਚੇਅਰਮੈਨ, ਭਾਰਤ ਸਰਕਾਰ ਦੇ ਵਿੱਤ ਮੰਤਰਾਲਿਆ ਦੇ ਸਕੱਤਰ ਨੂੰ ਉਪੱ ਚੇਅਰਮੈਨ, ਕੇਂਦਰੀ ਜਲ ਅਤੇ ਊਰਜਾ ਆਯੋਗ ਭਾਰਤ ਸਰਕਾਰ ਦੇ ਚੇਅਰਮੈਨ ਨੂੰ ਮੈਂਬਰ, ਵੱਖ-ਵੱਖ ਰਾਜ ਸਰਕਾਰਾਂ ਦੇ ਸਿੰਚਾਈ ਵਿਭਾਗ ਦੇ ਸਕੱਤਰਾਂ ਅਤੇ ਊਰਜਾ ਵਿਭਾਗ ਦੇ ਇੰਚਾਰਜਾਂ ਨੂੰ ਵਿੱਤੀ ਮੈਂਬਰ, ਭਾਖੜਾ ਡੈਮ ਦੇ ਨਿਰਮਾਣ ਵਿੱਚ ਲੱਗੇ ਹੋਏ ਸਾਰੇ ਮੁੱਖ ਇੰਜਨੀਅਰਾਂ ਨੂੰ ਮੈਂਬਰ ਅਤੇ ਸੰਯੁਕਤ ਸਕੱਤਰ ਵਿੱਤ ਮੰਤਰਾਲਿਆ ਭਾਰਤ ਸਰਕਾਰ ਨੂੰ ਮੈਂਬਰ ਬਣਾਇਆ ਗਿਆ ਸੀ। 

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

PunjabKesari

ਬੌਰਡ ਆਫ ਕਾਂਸਿਉਲੇਟਸ ਦੀ ਸਥਾਪਨਾ
1952 ਵਿੱਚ ਡਾਕਟਰ ਏ.ਐੱਨ. ਖੋਸਲਾ ਦੀ ਚੇਅਰਮੈਨਸ਼ਿਪ ਅਧੀਨ ਬੌਰਡ ਆਫ ਕਾਂਸਿਉਲੇਟਸ ਦੀ ਸਥਾਪਨਾ ਕੀਤੀ ਗਈ। 18 ਨਵੰਬਰ, 1955 ਨੂੰ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਕੰਕਰੀਟ ਦੀ ਪਹਿਲੀ ਟੋਕਰੀ ਪਾਕੇ ਪ੍ਰਾਜੈਕਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਪ੍ਰਾਜੈਕਟ ਦੇ ਨਿਰਮਾਣ ਵਿੱਚ ਮੁੱਖ ਤੌਰ ’ਤੇ ਭਾਖੜਾ ਬੰਨ ਤੇ ਊਰਜਾ ਸੰਚਾਲਣ ਯੰਤਰ, ਨੰਗਲ ਬੰਨ, ਨੰਗਲ ਹਾਇਡਲ ਚੈਨਲ, ਗੰਗੂਵਾਲ ਤੇ ਕੋਟਲਾ ਪਾਵਰ ਹਾਉਸਿਜ਼, ਰੋਪੜ ਹੈਡ ਵਰਕਸ ਦਾ ਪੁਨਰ-ਨਿਰਮਾਣ, ਸਰਹੰਦ ਨਹਿਰ ਦਾ ਪੁਨਰ- ਨਿਰਮਾਣ, ਭਾਖੜਾ ਨਹਿਰ, ਬਿਸਤ-ਦੋਆਬ ਨਹਿਰ, ਬਿਜਲੀ ਦੀ ਪੈਦਾਵਰ ਅਤੇ ਵਿਤਰਣ ਪ੍ਰਣਾਲੀ, ਭਾਖੜਾ ਖੇਤਰ ਦੀ ਮਾਰਕੀਟ ਅਤੇ ਸੰਚਾਰ ਦਾ ਵਿਕਾਸ ਆਦਿ ਯੂਨਿਟ ਸ਼ਾਮਲ ਸਨ। 

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ

ਭਾਖੜਾ ਬੰਨ ਦੀ ਉਚਾਈ ਕੁਤਬ ਮੀਨਾਰ ਤੋਂ 3 ਗੁਣਾ ਵੱਧ
ਭਾਖੜਾ ਬੰਨ ਦੀ ਉਚਾਈ ਦਿੱਲੀ ਵਿੱਚ ਸਥਿਤ ਕੁਤਬ ਮੀਨਾਰ ਦੀ ਉਚਾਈ ਤੋਂ ਵੀ 3 ਗੁਣਾ ਵੱਧ ਹੈ। ਇਸ ਡੈਮ ਦੀ ਉਸਾਰੀ ਲਈ ਵੱਖ-ਵੱਖ ਮਸ਼ੀਨਰੀ ਤੋਂ ਇਲਾਵਾ ਲੱਗਭੱਗ 13000 ਕਾਮੇ, 300 ਇੰਜੀਨੀਅਰ, 30 ਅਮਰੀਕਨ ਮਾਹਿਰ ਲਗਾਏ ਗਏ, ਜਿਨ੍ਹਾਂ ਨੇ ਦਿਨ-ਰਾਤ ਕੰਮ ਕੀਤਾ। ਭਾਖੜਾ ਬੰਨ ਦੇ ਨਿਰਮਾਣ ਵਿੱਚ ਵਰਤੀ ਗਈ ਸੀਮੇਂਟ, ਕੰਕਰੀਟ ਦੀ ਮਾਤਰਾ ਧਰਤੀ ਦੇ ਭੂ-ਮੱਧ ਰੇਖਾ ਤੇ 2.44 ਮੀਟਰ ਚੋੜੀ ਸੜਕ ਬਣਾਉਣ ਵਿੱਚ ਸਮਰੱਥ ਸੀ। ਇਸਦੇ ਨਿਰਮਾਣ ਵਿੱਚ ਕੁੱਲ ਇੱਕ ਲੱਖ ਟਨ ਸਰੀਏ ਦਾ ਇਸਤੇਮਾਲ ਕੀਤਾ ਗਿਆ ਸੀ। ਇੰਜਨੀਅਰਾਂ ਦੀ ਤਕਨੀਕ ਦਾ ਹੀ ਕਮਾਲ ਹੈ ਕਿ ਭਾਖੜਾ ਬੰਨ ਵਿੱਚ ਲੱਚਕਤਾ ਰੱਖੀ ਗਈ ਹੈ ਜਿਸ ਨਾਲ ਪਾਣੀ ਦਾ ਪੱਧਰ 1680 ਫੁੱਟ ਪਹੁੰਚਣ ’ਤੇ ਭਾਖੜਾ ਬੰਨ 2 ਇੰਚ ਤੱਕ ਝੁਕਣ ਦੀ ਸਮਰੱਥਾ ਰੱਖਦਾ ਹੈ ਅਤੇ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਡੈਮ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਪ੍ਰਾਜੈਕਟ ਦੇ ਨਿਰਮਾਣ ਦੌਰਾਨ 10 ਵਾਰ ਦੌਰਾ ਕੀਤਾ। 

ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹੁਣ ਵਿਦੇਸ਼ ‘ਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5 ਫੀਸਦੀ ਟੈਕਸ

PunjabKesari

ਦੇਸ਼ ਦੇ ਮਹਿਮਾਨਾਂ ਤੋਂ ਇਲਾਵਾ ਬਹੁਤ ਸਾਰੇ ਵਿਦੇਸ਼ੀ ਮਹਿਮਾਨ ਕਰ ਚੁੱਕੇ ਇਸ ਦਾ ਦੌਰਾ
ਵਰਣਨਯੋਗ ਹੈ ਕਿ ਉਨ੍ਹਾਂ ਨੇ ਇਸ ਪਰਿਯੋਜਨਾ ਦੀ ਸਾਈਟ ’ਤੇ ਪੰਚਸ਼ੀਲ ਸਮਝੌਤੇ ’ਤੇ ਚੀਨ ਦੇ ਪ੍ਰਧਾਨਮੰਤਰੀ ਚਾਓ ਇਨ ਲਾਈ ਨਾਲ ਗੱਲਬਾਤ ਕੀਤੀ ਸੀ। ਇਸ ਪ੍ਰਾਜੈਕਟ ਦਾ ਦੇਸ਼ ਦੇ ਮਹਿਮਾਨਾਂ ਤੋਂ ਇਲਾਵਾ ਬਹੁਤ ਸਾਰੇ ਵਿਦੇਸ਼ੀ ਮਹਿਮਾਨਾਂ ਜਿਵੇਂ ਮਿਸਰ ਦੇ ਰਾਸ਼ਟਰਪਤੀ ਕਰਨਲ ਨਾਸਰ, ਯੂਗੋਸਲਾਵੀਆ ਦੇ ਰਾਸ਼ਟਰਪਤੀ ਜੋਸਫ਼ ਟੀਟੋ, ਚੀਨ ਦੇ ਪ੍ਰਧਾਨ ਮੰਤਰੀ ਚੂਇਨ ਲਾਈ, ਉੱਤਰੀ ਵੀਅਤਨਾਮ ਦੇ ਰਾਸ਼ਟਰਪਤੀ ਹੋਚੀ ਮਿਨ, ਕਲੈਮੈਂਟ ਐਂਟਲੀ, ਇੰਗਲੈਂਡ ਦੇ ਪ੍ਰਧਾਨ ਮੰਤਰੀ, ਸੋਵੀਅਤ ਰੂਸ ਦੇ ਪ੍ਰਧਾਨ ਮੰਤਰੀ ਖੁਰਸ਼ਚੇਵ, ਸੋਵੀਅਤ ਰੂਸ ਦੇ ਪ੍ਰਿੰਸ ਫਿਲਪ ਡਯੂਕ ਆਫ਼ ਐਡਨਸਰਾ, ਬੋਧ ਗੁਰੂ ਦਲਾਈਲਾਮਾ, ਪੰਚਨਲਾਮਾ, ਈਰਾਨ ਦੇ ਬਾਦਸ਼ਾਹ ਰਜ਼ਾ ਸ਼ਾਹ ਪਹਿਲਵੀ ਆਦਿ ਇਸ ਡੈਮ ਦਾ ਦੌਰਾ ਕਰ ਚੁੱਕੇ ਹਨ। ਭਾਖੜਾ ਬੰਨ ਦੇ ਪਿੱਛੇ ਬਣੀ ਝੀਲ ਦਾ ਨਾਮ ਗੋਬਿੰਦ ਸਾਗਰ ਝੀਲ ਰੱਖਿਆ ਗਿਆ ਹੈ ਜੋਕਿ 96.56 ਕਿਲੀਮੀਟਰ ਲੰਬੀ ਹੈ ਅਤੇ 168.35 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੀ ਹੋਈ ਹੈ। 

ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਡੈਮ ’ਚ ਪਾਣੀ ਦੀ ਸਮਰੱਥਾ
ਸਤਲੁਜ ਦਰਿਆ ਦਾ ਕੁੱਲ ਕੈਚਮੈਂਟ ਏਰੀਆਂ 56980 ਵਰਗ ਕਿਲੋਮੀਟਰ ਹੈ, ਜਿਸ ਵਿੱਚ 37050 ਵਰਗ ਕਿਲੋਮੀਟਰ ਖੇਤਰ ਤਿੱਬਤ ਤੇ ਬਾਕੀ 19930 ਵਰਗ ਕਿਲੋਮੀਟਰ ਭਾਰਤ ’ਚ ਹੈ। ਗਰਮੀਆਂ ਦੇ ਮੌਸਮ ਵਿੱਚ ਮਾਨ ਸਰੋਵਰ ਝੀਲ ਅਤੇ ਰਸਤੇ ਦੀ ਬਰਫ ਦਾ ਪਿਘਲਿਆ ਹੋਇਆ ਪਾਣੀ ਅਤੇ ਬਾਰਿਸ਼ ਦੀ ਰੁੱਤ ਵਿੱਚ ਕੈਚਮੈਂਟ ਏਰੀਆਂ ਤੋਂ ਆਉਣ ਵਾਲਾ ਵਰਖਾ ਦਾ ਪਾਣੀ ਬੰਨ ਵਿੱਚ ਇਕੱਠਾ ਕੀਤਾ ਜਾਂਦਾ ਹੈ। ਇਸ ਬੰਨ ਵਿੱਚ 50 ਤੋਂ 60 ਫੀਸਦੀ ਪਾਣੀ ਬਰਫ ਦੇ ਪਿਘਲਣ ਕਾਰਨ ਆਉਂਦਾ ਹੈ ਅਤੇ ਬਾਕੀ ਬਾਰਿਸ਼ ਤੋਂ। ਝੀਲ ਵਿੱਚ 1680 ਫੁੱਟ ਤੱਕ 93400 ਲੱਖ ਘਣਮੀਟਰ ਪਾਣੀ ਇਕੱਠਾ ਕੀਤਾ ਜਾਂਦਾ ਹੈ। ਇਸ ਝੀਲ ਤੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ 65 ਲੱਖ ਹੈਕਟੇਅਰ ਭੂਮੀ ਦੀ ਸਿੰਚਾਈ ਹੁੰਦੀ ਹੈ। ਭਾਖੜਾ ਬੰਨ ਤੋਂ ਪੰਜਾਬ, ਹਰਿਆਣਾ, ਪੱਛਮੀ ਰਾਜਸਥਾਨ, ਚੰਡੀਗੜ ਅਤੇ ਦਿੱਲੀ ਦੇ ਮੁੱਖ ਸ਼ਹਿਰਾਂ ਦੇ ਲਈ ਪੀਣ ਦੇ ਪਾਣੀ ਦੀ ਪੂਰਤੀ ਕੀਤੀ ਜਾਂਦੀ ਹੈ। ਭਾਖੜਾ ਡੈਮ ਤੋਂ ਬਾਅਦ ਨੰਗਲ ਡੈਮ ਬਣਾਇਆ ਗਿਆ ਜਿਸ ਵਿੱਚ ਭਾਖੜਾ ਡੈਮ ਤੋਂ ਆਣ ਵਾਲੇ ਪਾਣੀ ਨੂੰ ਰੋਕ ਕੇ ਅੱਗੇ ਵੱਖ ਵੱਖ ਨਹਿਰਾਂ ਵਿੱਚ ਛੱਡਿਆ ਜਾਂਦਾ ਹੈ। 

PunjabKesari

ਭਾਖੜਾ ਬੰਨ ਕਾਰਨ ਸਾਕਾਰ ਹੋਇਆ ਹਰੀ ਕ੍ਰਾਂਤੀ ਦਾ ਸੁਫ਼ਨਾ 
ਭਾਖੜਾ ਬੰਨ ਕਾਰਨ ਰਾਸ਼ਟਰ ਵਿੱਚ ਹਰੀ ਕ੍ਰਾਂਤੀ ਦਾ ਸੁਫ਼ਨਾ ਸਾਕਾਰ ਹੋ ਸਕਿਆ ਹੈ। 283.90 ਕਰੋੜ ਰੁਪਏ ਦੀ ਲਾਗਤ ਨਾਲ ਸਾਲ 1962 ਵਿੱਚ ਬਣ ਕੇ ਤਿਆਰ ਹੋਇਆ ਭਾਖੜਾ ਬੰਨ ਉਸ ਵੇਲੇ ਏਸ਼ੀਆਂ ਵਿੱਚ ਸਭ ਤੋਂ ਉੱਚਾ ਅਤੇ ਵਿਸ਼ਵ ਵਿੱਚ ਦੂਜੇ ਨੰਬਰ ’ਤੇ ਸੀ। ਭਾਖੜਾ ਡੈਮ ਦੇ ਦੋਨੋਂ ਪਾਸੇ ਪਾਵਰ ਪਲਾਂਟ ਬਣਾਏ ਗਏ ਹਨ, ਜਿੱਥੇ ਟਰਵਾਇਨਾਂ ਰਾਹੀਂ ਸਿਰਫ 20 ਪੈਸੇ ਪ੍ਰਤੀ ਯੂਨਿਟ ਦੀ ਲਾਗਤ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਦੇਸ਼ ਦੇ ਵੱਖ-ਵੱਖ ਭਾਗਾਂ ਨੂੰ ਸਪਲਾਈ ਕੀਤੀ ਜਾਂਦੀ ਹੈ। ਪਿਛਲੇ ਕਈ ਸਾਲਾਂ ਤੋਂ ਭਾਖੜਾ ਬਿਆਸ ਪ੍ਰਬੰਧਕੀ ਬੌਰਡ ਦਾ ਬਿਜਲੀ ਉਦਪਾਦਨ ਕੇਂਦਰੀ ਬਿਜਲੀ ਅਥਾਰਟੀ (ਸੀ.ਈ.ਏ.) ਦੁਆਰਾ ਨਿਰਧਾਰਤ ਟੀਚਿਆਂ ਤੋਂ ਲਗਾਤਾਰ ਵੱਧ ਰਿਹਾ ਹੈ। ਇਸਦਾ ਜਲ ਭੰਡਾਰਨ ਦੇਸ਼ ਦੇ ਸਭ ਤੋਂ ਵੱਡੇ ਜਲ ਭੰਡਾਰਾ ਵਿੱਚੋਂ ਇੱਕ ਹੈ। ਜਿਸਦੀ ਸਮਰੱਥਾ 9620 ਅਤੇ 8570 ਮਿਲੀਅਨ ਘਣਮੀਟਰ ਹੈ। ਅੱਜ ਦੇ ਦਿਨ 22 ਅਕਤੂਬਰ 1963 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਜਵਾਹਰ ਲਾਲ ਨਹਿਰੂ ਨੇ ਇਸ ਡੈਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਇਸ ਬਾਰੇ ਕਿਹਾ ਕਿ ਭਾਖੜਾ ਨੰਗਲ ਪ੍ਰਾਜੈਕਟ ਕੁੱਝ ਹੈਰਾਨੀਜਨਕ ਹੈ, ਕੁੱਝ ਚਮਤਕਾਰੀ ਹੈ। ਕੁਝ ਅਜਿਹਾ ਹੈ ਜਿਸਨੂੰ ਵੇਖਕੇ ਤੁਹਾਡੇ ਦਿਲ ਵਿੱਚ ਤੁਫਾਨ ਉਠਦਾ ਹੈ। ਭਾਖੜਾ ਡੈਮ ਅਜ਼ਾਦ ਭਾਰਤ ਦਾ ਨਵਾਂ ਮੰਦਿਰ ਹੈ ਅਤੇ ਭਾਰਤ ਦੀ ਤਰੱਕੀ ਦਾ ਪ੍ਰਤੀਕ ਹੈ। ਭਾਖੜਾ ਬੰਨ ਅਜ਼ਾਦੀ ਤੋਂ ਬਾਅਦ ਅਜਿਹਾ ਪ੍ਰਾਜੈਕਟ ਹੈ, ਜਿਸਨੂੰ ਡਾਕ ਵਿਭਾਗ ਵਲੋਂ ਦੂਸਰੇ ਸਮਾਰਕ ਟਿਕਟ ਦੇਣ ਦਾ ਸਨਮਾਨ ਦਿੱਤਾ ਗਿਆ ਹੈ। 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜ਼ਿਲ੍ਹਾਂ ਰੂਪਨਗਰ
9417563054

 

  • Bhakra Dam
  • Foundation Day
  • Nation
  • Green Revolution
  • Dream
  • ਭਾਖੜਾ ਡੈਮ
  • ਸਥਾਪਨਾ ਦਿਹਾੜਾ
  • ਰਾਸ਼ਟਰ
  • ਹਰੀ ਕ੍ਰਾਂਤੀ
  • ਸੁਪਨਾ

ਪੰਜਾਬ ਦੇ ਥਰਮਲ ਪਲਾਂਟਾਂ ਲਈ 'ਕੋਲਾ' ਪੁੱਜਣਾ ਹੋਵੇਗਾ ਸ਼ੁਰੂ, ਮਾਲ ਗੱਡੀਆਂ ਨੂੰ ਮਿਲੇਗੀ ਐਂਟਰੀ

NEXT STORY

Stories You May Like

  • water level in ranjit sagar dam lake increased in two days
    ਰਣਜੀਤ ਸਾਗਰ ਡੈਮ ਝੀਲ ’ਚ ਦੋ ਦਿਨਾਂ ’ਚ ਵਧਿਆ ਪਾਣੀ ਦਾ ਪੱਧਰ, ਡੈਮ ਪ੍ਰਬੰਧਕਾਂ ਨੇ ਦਿੱਤੇ ਚਿਤਾਵਨੀ ਦੇ ਸੰਦੇਸ਼
  • ranjit sagar dam water level crosses 506 meters
    ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ
  • pm narendra modi reached jalandhar jalandhar cantt railway station
    ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
  • narendra modi  crpf  raising day  congratulations
    PM ਮੋਦੀ ਨੇ CRPF ਦੇ ਜਵਾਨਾਂ ਫੋਰਸ ਦੇ ਸਥਾਪਨਾ ਦਿਵਸ ਦੀ ਦਿੱਤੀ ਵਧਾਈ
  • sixth guru sahib
    ਇਟਲੀ : ਵਿਲੈਤਰੀ 'ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਛੇਵੀਂ ਪਾਤਸ਼ਾਹੀ ਦਾ ਆਗਮਨ ਦਿਹਾੜਾ
  • scheme for setting up three chemical parks gets approval
    ਤਿੰਨ ਕੈਮੀਕਲ ਪਾਰਕਾਂ ਦੀ ਸਥਾਪਨਾ ਲਈ 3,030 ਕਰੋੜ ਰੁਪਏ ਦੀ ਯੋਜਨਾ ਨੂੰ ਮਿਲੀ ਪ੍ਰਵਾਨਗੀ
  • hp laptop repeatedly damaged consumer court orders company to pay rs 59 000
    ਵਾਰ-ਵਾਰ ਖਰਾਬ ਹੋਇਆ HP ਲੈਪਟਾਪ, ਖਪਤਕਾਰ ਅਦਾਲਤ ਨੇ ਕੰਪਨੀ ਨੂੰ 59,000 ਰੁਪਏ ਦੇ ਭੁਗਤਾਨ ਦਾ ਦਿੱਤਾ ਆਦੇਸ਼
  • imran khan  situtation
    ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ ਨਿੰਦਾ
  • long queues of people at jalandhar sewa kendra
    1076 ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਜਲੰਧਰ ਸੇਵਾ ਕੇਂਦਰ ’ਚ ਲੋਕਾਂ ਦੀਆਂ ਲੰਮੀਆਂ...
  • power cut in punjab
    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • thar vehicle stuck in potholes on road in jalandhar
    ਜਲੰਧਰ ਵਿਚ ਸੜਕ 'ਤੇ ਪਏ ਟੋਇਆਂ ਵਿਚ ਫਸੀ ਥਾਰ ਗੱਡੀ
  • daughter dead on road accident
    ਗੋਰਾਇਆ ਵਿਖੇ ਮਾਂ-ਧੀ ਨਾਲ ਵਾਪਰਿਆ ਹਾਦਸਾ, ਧੀ ਦੀ ਦਰਦਨਾਕ ਮੌਤ
  • fugitive accused of theft arrested
    ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਭਗੌੜਾ ਮੁਲਜ਼ਮ ਗ੍ਰਿਫ਼ਤਾਰ
  • stray dogs attacked mother and son child injured
    ਜਲੰਧਰ 'ਚ ਆਵਾਰਾ ਕੁੱਤਿਆਂ ਦਾ ਮਾਂ-ਪੁੱਤ 'ਤੇ ਹਮਲਾ
  • big action against sarvodaya hospital of jalandhar
    ਜਲੰਧਰ ਦੇ ਇਸ ਹਸਪਤਾਲ 'ਚ ਨਹੀਂ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ
  • amritsar police seizes 111 559 kg heroin in 7 months
    ਅੰਮ੍ਰਿਤਸਰ : 7 ਮਹੀਨਿਆਂ ’ਚ 2 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
Trending
Ek Nazar
imran khan sister grant bail

ਪਾਕਿਸਤਾਨ : ਅਦਾਲਤ ਨੇ ਇਮਰਾਨ ਖਾਨ ਦੀ ਭੈਣ ਨੂੰ ਦਿੱਤੀ ਜ਼ਮਾਨਤ

migrants reach britain from france

ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

russia  s ukraine conflict

ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ

out of control container truck crashes into house in mirzapur

ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...

security personnel

ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ

imran khan  situtation

ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...

christian community in pakistan

ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...

curfew extended

ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ

netanyahu proposed increasing aid

ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...

famous actress cheated of rs 2 44 lakh

ਥਿਏਟਰ 'ਚ ਫਿਲਮ ਵੇਖ ਰਹੀ ਸੀ ਮਸ਼ਹੂਰ ਅਦਾਕਾਰਾ, ਖਾਤੇ 'ਚੋਂ ਅਚਾਨਕ ਉੱਡ ਗਏ 2.44...

famous singer dies in road accident

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ,...

whoever finds missing actor raj kiran will get a reward of rs 4 78 lakh

ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ !...

silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • school bus  school students
      ਪੰਜਾਬ 'ਚ ਸਕੂਲ ਬੱਸ ਨਾਲ ਵੱਡਾ ਹਾਦਸਾ, ਦੋ ਵਿਦਿਆਰਥੀਆਂ ਦੀ ਮੌਤ
    • punjab bandh senior police personnel
      ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ...
    • nri man dies in horrific road accident
      ਪੰਜਾਬ: ਸਕੂਟਰੀ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਵਿਦੇਸ਼ੋਂ ਛੁੱਟੀ 'ਤੇ ਆਏ...
    • heavy rain alert in 8 districts of punjab
      ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ ਵੱਡੀ...
    • minor girl  rape
      14 ਸਾਲਾ ਨਾਬਾਲਗ ਨਾਲ ਕਈ ਵਾਰ ਜਬਰ-ਜ਼ਨਾਹ, ਇੰਝ ਸਾਹਮਣੇ ਆਇਆ ਮਾਮਲਾ
    • wife murder case
      ਪੰਜਾਬ : ਤਲਾਕਸ਼ੁਦਾ ਪਤਨੀ ਨੂੰ ਘਰ ਸੱਦ ਕੇ ਇੰਸਟਾਗ੍ਰਾਮ 'ਤੇ ਪਾਈ ਵੀਡੀਓ, ਫਿਰ ਕਤਲ...
    • thar vehicle stuck in potholes on road in jalandhar
      ਜਲੰਧਰ ਵਿਚ ਸੜਕ 'ਤੇ ਪਏ ਟੋਇਆਂ ਵਿਚ ਫਸੀ ਥਾਰ ਗੱਡੀ
    • explosion in tanker in pathankot
      ਪੰਜਾਬ 'ਚ ਵੱਡਾ ਧਮਾਕਾ, ਇਕ ਵਿਅਕਤੀ ਦੀ ਮੌਤ ਤੇ 1 ਗੰਭੀਰ ਜ਼ਖਮੀ
    • robbery  robbery gang  faridkot police
      ਲੁੱਟ-ਖੋਹ ਦੀ ਸਾਜ਼ਿਸ਼ ਨਾਕਾਮ, ਪੰਜ ਮੁਲਜ਼ਮ ਤੇਜ਼ਧਾਰ ਹਥਿਆਰ ਸਣੇ ਕਾਬੂ
    • punjab police youth congress
      ਪੰਜਾਬ ਪੁਲਸ ਵੱਲੋਂ ਯੂਥ ਕਾਂਗਰਸ ਪ੍ਰਧਾਨ ਖ਼ਿਲਾਫ਼ ਪਰਚਾ ਦਰਜ! 'ਲੁੱਕ ਆਊਟ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +