ਨਿਹਾਲ ਸਿੰਘ ਵਾਲਾ (ਗੁਪਤਾ) - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਸੁਖਮੰਦਰ ਸਿੰਘ ਧੂੜਕੋਟ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦਫਤਰ ਨਿਹਾਲ ਸਿੰਘ ਵਾਲਾ ਵਿਖੇ ਹੋਈ। ਇਸ ਦੀ ਕਾਰਵਾਈ ਜਰਨਲ ਸਕੱਤਰ ਬਲਵੀਰ ਸਿੰਘ ਭਾਗੀਕੇ ਨੇ ਚਲਾਈ। ਇਸ ਮੀਟਿੰਗ ਨੂੰ ਗੁਰਜੰਟ ਸਿੰਘ ਮਾਣੂੰਕੇ ਅਤੇ ਕੇਵਲ ਸਿੰਘ ਖਾਈ ਵੱਲੋਂ ਸੰਬੋਧਨ ਕੀਤਾ ਗਿਆ। ਇਸ ਮੀਟਿੰਗ 'ਚ ਕਿਸਾਨਾਂ ਦੀਆਂ ਮੰਗਾਂ ਸਬੰਧੀ 23 ਫਰਵਰੀ ਨੂੰ ਦਿੱਲੀ ਵਿਖੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਵਿਚ ਸ਼ਾਮਿਲ ਹੋਣ ਦਾ ਵਿਚਾਰ ਵਿਟਾਂਦਰਾ ਕੀਤਾ, ਜਿਸ 'ਚ ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਰੇਟ ਨਿਰਧਾਰਤ ਕਰਨ ਅਤੇ ਕਿਸਾਨਾਂ ਦਾ ਮੁਕੰਮਲ ਕਰਜ਼ਾ ਮੁਆਫ ਕਰਨਾ ਸ਼ਾਮਿਲ ਹੈ। ਉਨ੍ਹਾਂ ਦੱÎਸਿਆ ਕਿ ਦਿੱਲੀ ਧਰਨੇ ਲਈ ਕਿਸਾਨ 21 ਫਰਵਰੀ ਨੂੰ ਪੰਜਾਬ 'ਚੋਂ ਚੱਲਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ, ਜਦੋਂ ਤੱਕ ਕਿਸਾਨ ਯੂਨੀਅਨ ਆਪਣਾ ਧਰਨਾ ਕਾਇਮ ਰੱਖੇਗੀ। ਇਸ ਮੌਕੇ ਜਸਵੀਰ ਸਿੰਘ, ਦਿਲਬਾਰਾ ਸਿੰਘ, ਬਾਬੂ ਸਿੰਘ, ਗੁਰਮੇਲ ਸਿੰਘ ਸੈਦੋਕੇ, ਕਰਨੈਲ ਸਿੰਘ ਧੂੜਕੋਟ, ਰਾਜ ਸਿੰਘ, ਗੁਰਾ ਸਿੰਘ ਮਾਣੂੰਕੇ ਆਦਿ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।
ਵਾਰਡ ਦੀ ਉਪ ਚੋਣ ਲਈ ਉਮੀਦਵਾਰਾਂ ਨੇ ਖੋਲ੍ਹੇ ਚੋਣ ਦਫਤਰ
NEXT STORY