ਬਠਿੰਡਾ (ਮਨਜੀਤ)-ਨੇਡ਼ਲੇ ਪਿੰਡ ਬੀਰੋਕੇ ਕਲਾਂ ਵਿਖੇ ਡੇਰਾ ਬਾਬਾ ਅਲਖ ਰਾਮ ਯੁਵਾ ਕਲੱਬ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ 7ਵਾਂ ਕਬੱਡੀ ਕੱਪ ਧੂੁਮ-ਧਾਮ ਨਾਲ ਸੰਪੰਨ ਕਰਵਾਇਆ ਗਿਆ। ਇਸ ਮੌਕੇ ਮਹੰਤ ਬਾਲਕ ਰਾਮ ਜੀ ਅਤੇ ਮਹੰਤ ਸਾਂਤਾ ਨੰਦ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਅਤੁੱਟ ਅੰਗ ਹਨ। ਇਹ ਸਾਡੇ ਸਰੀਰ ਨੂੰ ਜਿੱਥੇ ਤੰਦਰੁਸਤ ਅਤੇ ਰਿਸ਼ਟ-ਪੁਸ਼ਟ ਰੱਖਦੀਆਂ ਹਨ। ਉੱਥੇ ਹੀ ਚੰਗੇ ਖਿਡਾਰੀਆਂ ਦਾ ਇਲਾਕੇ ’ਚ ਮਾਣ ਸਤਿਕਾਰ ਵੀ ਹੁੰਦਾ ਹੈ। ਅੱਜ ਦੇ ਨਸ਼ਿਆਂ ਦੇ ਵਹਿੰਦੇ ਛੇਵੇਂ ਦਰਿਆ ’ਚ ਵਹਿਣ ਤੋਂ ਜੇਕਰ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਡੀ ਆਉਣ ਵਾਲੀ ਪੀਡ਼੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਪਵੇਗਾ। ਇਸ ਸਬੰਧੀ ਕਲੱਬ ਦੇ ਚੇਅਰਮੈਨ ਅਮਨਦੀਪ ਸਿੰਘ ਸੀਪਾ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ’ਚ ਪੰਜਾਬ ਅਤੇ ਹਰਿਆਣਾ ਤੋਂ ਲਗਭਗ 200 ਟੀਮਾਂ ਦੇ ਜ਼ਬਰਦਸਤ ਮੁਕਾਬਲੇ ਹੋਏ। ਉਨ੍ਹਾਂ ਦੱਸਿਆ ਕਿ ਇਸ ਓਪਨ ਕਬੱਡੀ ਕੱਪ ’ਚ ਪਹਿਲਾ ਸਥਾਨ ਦਿਡ਼੍ਹਬਾ ਮੰਡੀ, ਦੂਜਾ ਸਥਾਨ ਢੰਡੋਲੀ (ਹਰਿਆਣਾ) ਦੀ ਟੀਮ ਰਹੀ। 75 ਕਿਲੋ ਵਰਗ ’ਚੋਂ ਫਸਟ ਝੁਨੀਰ, ਸੈਕਿੰਡ ਬਿਥਮਡ਼ਾ (ਹਰਿਆਣਾ), 65 ਕਿਲੋ ਵਰਗ ’ਚੋਂ ਫਸਟ ਮਨੋਲੀ, ਸੈਕਿੰਡ ਗੁਡ਼ੱਦੀ ਰਹੀ। ਇਸ ਕਬੱਡੀ ਕੱਪ ਦਾ ਬੈਸਟ ਰੇਡਰ ਮਾਨਾਂ ਸਿੰਘ ਦੁੱਲਟ ਦਿਡ਼੍ਹਬਾ ਅਤੇ ਜਾਫੀ ਸੱਤੀ ਦਿਡ਼੍ਹਬਾ ਰਿਹਾ ਅਤੇ ਉਨ੍ਹਾਂ ਦਾ ਬਣਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਸੰਮਤੀ ਮੈਂਬਰ ਗੁਰਮੀਤ ਸਿੰਘ ਗੀਤੂ, ਕਲੱਬ ਆਗੂ ਗੁਰਦੀਪ ਸਿੰਘ, ਅਮਰੀਕ ਸਿੰਘ, ਗੁਰਵਿੰਦਰ ਸਿੰਘ ਪੱਪੂ, ਐਡਵੋਕੇਟ ਬੂਟਾ ਸਿੰਘ, ਨੰਬਰਦਾਰ ਬੂਟਾ ਸਿੰਘ, ਕਾਂਗਰਸੀ ਆਗੂ ਗੁਰਤੇਜ ਸਿੰਘ, ਗੁਰਮੇਲ ਸਿੰਘ ਮੇਲਾ, ਹਰਦੀਪ ਸਿੰਘ ਕਰਨਲ ਅਕੈਡਮੀ, ਡੀ. ਪੀ. ਈ. ਹਰਬੰਸ ਸਿੰਘ, ਅਮਨਦੀਪ ਸਿੰਘ, ਰਾਜ ਖਾਂ, ਬਾਹਲੂ ਸਿੰਘ, ਜਗਸੀਰ ਸਿੰਘ ਪੰਚ, ਸਰਪੰਚ ਮਹਿੰਦਰ ਸਿੰਘ ਗੁਡ਼ੱਦੀ, ਸਰਪੰਚ ਗੁਰਸੰਗਤ ਸਿੰਘ ਗੁਰਨੇ ਤੋਂ ਇਲਾਵਾ ਇਲਾਕੇ ਦੇ ਸਰਪੰਚ ਅਤੇ ਪੰਚ ਵੀ ਮੌਜੂਦ ਸਨ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਮਹੰਤ ਸਾਂਤਾ ਨੰਦ ਜੀ, ਮਹੰਤ ਬਾਲਕ ਰਾਮ ਜੀ, ਨਗਰ ਪੰਚਾਇਤ ਅਤੇ ਕਲੱਬ ਵਲੋਂ ਕੀਤੀ ਗਈ।
ਸਾਲਾਨਾ ਇਨਾਮ ਵੰਡ ਸਮਾਗਮ 26 ਨੂੰ
NEXT STORY