ਭਿੱਖੀਵਿੰਡ, ਖਾਲੜਾ (ਭਾਟੀਆ, ਰਾਜੀਵ)— ਥਾਣਾ ਕੱਚਾ-ਪੱਕਾ ਦੀ ਪੁਲਸ ਵਲੋ ਪੁਲਸ ਮੁਲਾਜ਼ਮ 'ਤੇ ਹਮਲਾ ਕਰਨ ਵਾਲੇ 5 ਨੌਜਵਾਨਾਂ 'ਚੋ 2 ਨੋਜਵਾਨਾ ਨੂੰ ਕਾਬੂ ਕਾਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਕੱਚਾ-ਪੱਕਾ ਦੇ ਐਸ.ਐਚ.ਓ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਮੋਟਰਸਾਈਕਲ ਨਜ਼ਰ ਆਇਆ। ਉਸ ਕੋਲ ਖੜ੍ਹੇ 5,6 ਨੌਜਵਾਨਾਂ ਨੂੰ ਵੇਖ ਕਿ ਉਨ੍ਹਾਂ ਨੇ ਸਿਪਾਈ ਨਿਸ਼ਾਨ ਸਿੰਘ ਨੂੰ ਇਹ ਪੁੱਛਣ ਲਈ ਭੇਜਿਆ ਕਿ ਉਹ ਕੋਣ ਹਨ ਤੇ ਇਥੇ ਕਿਵੇਂ ਖੜ੍ਹੇ ਹਨ। ਇੰਨਾਂ ਪੁੱਛਣ 'ਤੇ ਉਨ੍ਹਾਂ ਨੌਜਵਾਨਾਂ ਨੇ ਮੁਲਾਜ਼ਮ ਨਿਸ਼ਾਨ ਸਿੰਘ ਦੇ ਗੱਲ 'ਚ ਪਰਨਾ ਪਾ ਲਿਆ ਅਤੇ ਮਾਰ ਦੇਣ ਦੀ ਨੀਅਤ ਨਾਲ ਕੁੱਟਮਾਰ ਕਰਨ ਲੱਗ ਪਏ। ਇਸੇ ਦੌਰਾਨ ਪੁਲਸ ਨੇ ਦੋ ਨੌਜਵਾਨਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਜਦਕਿ ਬਾਕੀ ਨੌਜਵਾਨ ਨੇੜੇ ਖੜੇ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਫਰਾਰ ਹੋ ਗਏ। ਇਹ ਸਾਰੇ ਨੌਜਵਾਨ ਹਥਿਆਰਾ ਨਾਲ ਲੈਸ ਸਨ ਤੇ ਕਾਬੂ ਕੀਤੇ ਨੌਜਵਾਨ ਜਿਸ ਨੇ ਨਿਸ਼ਾਨ ਸਿੰਘ ਦੇ ਗੱਲ 'ਚ ਪੀਲੇ ਰੰਗ ਦਾ ਪਰਨਾ ਪਾਇਆ ਸੀ, ਨੇ ਆਪਣਾ ਨਾਮ ਜੱਸਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਭਗਵਾਨਪੁਰਾ ਤੇ ਦੂਜੇ ਨੇ ਆਪਣਾ ਨਾਮ ਬਲਵਿੰਦਰ ਸਿੰਘ ਪੁੱਤਰ ਸ਼ਬੇਗ ਸਿੰਘ ਵਾਸੀ ਖਾਲੜਾ ਦੱਸਿਆ।
ਮੋਕੇ ਤੋਂ ਭੱਜਣ ਵਾਲਿਆਂ ਦੇ ਨਾਮ ਧੀਰਾ ਸਿੰਘ ਪੁੱਤਰ ਅਮਰੀਕ ਸਿੰਘ, ਹਰਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਜੱਗਾ ਪੁੱਤਰ ਸ਼ਿੰਦੂ ਅਤੇ ਇਕ ਅਣਪਛਾਤੇ ਵਿਅਕਤੀ ਸਾਰੇ ਭਗਵਾਨਪੁਰਾ ਦੇ ਨਿਵਾਸੀ ਹਨ। ਮੋਕੇ ਤੋਂ ਇਕ ਮੋਟਰਸਾਈਕਲ ਡਿਸਕਵਰ ਕਾਲਾ ਰੰਗ ਬਿਨਾਂ ਨੰਬਰ ਪਲੇਟ ਦੇ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਿਪਾਹੀ ਨਿਸ਼ਾਨ ਸਿੰਘ ਦੇ ਸੱਜੇ ਹੱਥ ਮੋਢੇ ਤੇ ਗੱਲ 'ਚ ਸੱਟ ਦੇ ਨਿਸ਼ਾਨ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆ ਖਿਲਾਫ ਪੁਲਸ ਪਾਰਟੀ ਦੀ ਡਿਊਟੀ 'ਚ ਵਿਗਨ ਪਾਉਣ ਅਤੇ ਸਿਪਾਹੀ ਨਿਸ਼ਾਨ ਸਿੰਘ 'ਤੇ ਹਮਲਾ ਕਰਨ ਦੇ ਦੋਸ਼ ਤਹਿਤ ਧਾਰਾ 307, 353, 186, 332, 144, 148, 149, ਅਧੀਨ ਮੁਕੱਦਮਾ ਨੰਬਰ 24 ਮਿਤੀ 7-7-2018 ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਏ.ਐਸ.ਆਈ ਹਰਪਾਲ ਸਿੰਘ, ਏ.ਐਸ.ਆਈ. ਕੁਲਵੰਤ ਸਿੰਘ, ਏ.ਐਸ.ਆਈ ਜੱਸਾ ਸਿੰਘ ਹਾਜ਼ਰ ਸਨ।
ਡਾਕੇ ਦੀ ਤਿਆਰੀ ਕਰ ਰਹੇ 5 ਨੌਜਵਾਨ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਸਣੇ ਕਾਬੂ
NEXT STORY