ਜਲੰਧਰ (ਧਵਨ) : ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਸੋਮਵਾਰ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪੋਸਟਰ ਅਤੇ ਬੈਨਰ ਲੱਗਣ ਨਾਲ ਘੱਟ ਗਿਣਤੀ ਵਰਗ ਦੇ ਲੋਕਾਂ 'ਚ ਘਬਰਾਹਟ ਅਤੇ ਅਸੁਰੱਖਿਆ ਦੀ ਭਾਵਨਾ ਦੇਖੀ ਗਈ। ਕੁਝ ਸ਼ਹਿਰਾਂ 'ਚ ਲੋਕਾਂ ਨੇ ਪਾਣੀ ਦੀਆਂ ਛਬੀਲਾਂ ਪਿੱਛੇ ਭਿੰਡਰਾਂਵਾਲਾ ਦੇ ਪੋਸਟਰ ਲਗਾਏ ਹੋਏ ਸਨ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸੂਬੇ ਦੇ ਮੁੱਖ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ 'ਚ ਵੱਡੀ ਗਿਣਤੀ 'ਚ ਭਿੰਡਰਾਂਵਾਲਾ ਦੇ ਪੋਸਟਰ ਅਤੇ ਬੈਨਰ ਗਰਮ ਦਲੀ ਸੰਗਠਨਾਂ ਵਲੋਂ ਲਾਏ ਗਏ ਹੋਣ।
ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਭਾਵੇਂ ਸੂਬੇ 'ਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਪਰ ਫਿਰ ਵੀ ਇਨ੍ਹਾਂ ਪੋਸਟਰਾਂ ਨੂੰ ਪ੍ਰਸ਼ਾਸਨ ਅਤੇ ਪੁਲਸ ਵਲੋਂ ਨਾ ਉਤੇਰ ਜਾਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਜ਼ਰੂਰ ਪਾਇਆ ਗਿਆ। ਅਜੇ ਤੱਕ ਵਾਹਨਾਂ 'ਤੇ ਗਰਮ ਦਲੀ ਲੋਕ ਭਿੰਡਰਾਂਵਾਲਾ ਦੀਆਂ ਤਸਵੀਰਾਂ ਲਗਾ ਕੇ ਘੁੰਮਦੇ ਸਨ ਪਰ ਪਹਿਲੀ ਵਾਰ ਜਨਤਕ ਤੌਰ 'ਤੇ ਪੋਸਟਰ ਲਗਾਣ ਦਾ ਰਿਵਾਜ਼ ਸ਼ੁਰੂ ਹੋਇਆ ਹੈ। ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਨ੍ਹਾਂ ਪੋਸਟਰਾਂ ਨੂੰ ਜੇਕਰ ਉਹ ਉਤਾਰਦੇ ਹਨ ਤਾਂ ਇਸ ਨਾਲ ਦੋਹਾਂ ਪੱਖਾਂ ਵਿਚਕਾਰ ਟਕਰਾਅ ਵਾਲੇ ਹਾਲਾਤ ਪੈਦਾ ਹੋ ਸਕਦੇ ਸੀ, ਇਸ ਲਈ ਉਨ੍ਹਾਂ ਵਲੋਂ ਬਿਨਾਂ ਕਿਸੇ ਰੁਕਾਵਟ ਦੇ ਬਰਸੀ ਦਾ ਦਿਨ ਨਿਕਲ ਲੈਣ ਦਿੱਤਾ ਗਿਆ।
ਲੁਧਿਆਣਾ ਦੀ ਸਬਜ਼ੀ ਮੰਡੀ 'ਚ ਹੋਈ ਗੋਲੀਬਾਰੀ, ਇੱਕ ਦੀ ਮੌਤ (ਵੀਡੀਓ)
NEXT STORY