ਲੁਧਿਆਣਾ— ਮੰਗਲਵਾਰ ਸਵੇਰੇ ਤਕਰੀਬਨ 6 ਵਜੇ ਦੋ ਅਣਜਾਣ ਲੋਕਾਂ ਵਲੋਂ ਇੱਥੋਂ ਦੀ ਨਵੀਂ ਸਬਜ਼ੀ ਮੰਡੀ 'ਚ ਗੱਬਰ ਨਾਮੀ ਆੜ੍ਹਤੀ 'ਤੇ ਪੰਜ ਦੇ ਕਰੀਬ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਸੀ. ਐੱਮ. ਸੀ. ਹਸਪਤਾਲ 'ਚ ਭਰਤੀ ਕਰਾਇਆ, ਜਿੱਥੇ ਕਿ ਉਸ ਦੀ ਮੌਤ ਹੋ ਗਈ। ਇਸ ਹਮਲੇ 'ਚ ਕਿਸੇ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਫਿਲਹਾਲ ਕੋਈ ਸੂਚਨਾ ਨਹੀਂ ਹੈ। ਗੋਲੀਆਂ ਚਲਾਉਣ ਦੀ ਵਜ੍ਹਾ ਗੈਂਗਵਾਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਲੁਟੇਰਾ ਗਿਰੋਹ ਦੇ 5 ਮੈਂਬਰ ਹਥਿਆਰਾਂ ਸਣੇ ਗ੍ਰਿਫਤਾਰ
NEXT STORY