Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 11, 2026

    10:16:31 AM

  • online applications mandatory

    ਅਮਰੀਕਾ 'ਚ ਇਮੀਗ੍ਰੇਸ਼ਨ ਸਬੰਧੀ ਪੇਪਰਵਰਕ ਖ਼ਤਮ ! ਹੁਣ...

  • agtf ludhiana police 2 accused

    ਹੈਰੀ ਝੰਡਾ ਕਤਲ ਮਾਮਲੇ 'ਚ AGTF ਤੇ ਲੁਧਿਆਣਾ ਪੁਲਸ...

  • divider car 4 youths truck

    ਮਹਾਰਾਸ਼ਟਰ 'ਚ ਰੂਹ ਕੰਬਾਊ ਹਾਦਸਾ: ਡਿਵਾਈਡਰ ਨਾਲ...

  • 7 4 magnitude earthquake in colombia

    ਕੋਲੰਬੀਆ 'ਚ ਆਏ ਭਿਆਨਕ ਭੂਚਾਲ ਕਾਰਨ ਹੁਣ ਤੱਕ 111...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਡਰੱਗਜ਼ ਰੈਕੇਟ ਮਾਮਲੇ 'ਚ ਜਗਦੀਸ਼ ਭੋਲਾ ਨੂੰ 12 ਸਾਲ ਦੀ ਸਜ਼ਾ (ਵੀਡੀਓ)

PUNJAB News Punjabi(ਪੰਜਾਬ)

ਡਰੱਗਜ਼ ਰੈਕੇਟ ਮਾਮਲੇ 'ਚ ਜਗਦੀਸ਼ ਭੋਲਾ ਨੂੰ 12 ਸਾਲ ਦੀ ਸਜ਼ਾ (ਵੀਡੀਓ)

  • Edited By Shivani Attri,
  • Updated: 13 Feb, 2019 06:21 PM
Chandigarh
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਕੁਲਦੀਪ) — ਮੋਹਾਲੀ ਦੀ ਸੀ .ਬੀ. ਆਈ. ਅਦਾਲਤ ਨੇ ਭੋਲਾ ਡਰੱਗ ਰੈਕੇਟ ਦੇ ਮਾਮਲੇ 'ਚ ਸੁਣਵਾਈ ਕਰਦੇ ਹੋਏ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਗਦੀਸ਼ ਭੋਲਾ ਨੂੰ ਸੀ. ਬੀ. ਆਈ. ਕੋਰਟ ਵੱਲੋਂ 3 ਕੇਸਾਂ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ 12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਸ ਕੇਸ ਦੇ ਕੁੱਲ 56 'ਚੋਂ ਮੁੱਖ ਦੋਸ਼ੀ ਪੰਜਾਬ ਪੁਲਸ ਦੇ ਬਰਖਾਸਤ ਡੀ. ਐੱਸ. ਪੀ. ਜਗਦੀਸ਼ ਭੋਲਾ ਸਮੇਤ 25 ਮੁਲਜ਼ਮਾਂ ਨੂੰ ਸਜ਼ਾ ਸੁਣਾ ਦਿੱਤੀ ਹੈ ਜਦੋਂਕਿ 25 ਮੁਲਜ਼ਮ ਬਰੀ ਹੋ ਗਏ ਹਨ।

ਪੁਲਸ ਸਟੇਸ਼ਨ ਫਤਿਹਗੜ੍ਹ ਸਾਹਿਬ ਵਿਚ ਦਰਜ ਐੱਫ. ਆਈ. ਆਰ. ਨੰਬਰ 45/13 ਵਿਚ ਜਗਦੀਸ਼ ਭੋਲਾ ਨੂੰ 12 ਸਾਲ, ਕੁਲਵਿੰਦਰ ਰੌਕੀ ਨੂੰ 12 ਸਾਲ, ਸੰਦੀਪ ਤੇ ਕੁਲਦੀਪ ਸਿੰਘ ਨੂੰ 1-1 ਸਾਲ, ਸਤਿੰਦਰ ਧਾਮਾ ਨੂੰ 15 ਸਾਲ, ਅਨੂਪ ਕਾਹਲੋਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦੇ ਮੁਲਜ਼ਮਾਂ ਸੁਖਰਾਜ ਸਿੰਘ, ਰਾਮ ਸਿੰਘ, ਕੁਲਵੰਤ ਸਿੰਘ ਕਾਂਤੀ ਨੂੰ ਬਰੀ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਪੁਲਸ ਸਟੇਸ਼ਨ ਬਨੂੜ ਵਿਚ ਦਰਜ ਐੱਫ. ਆਈ. ਆਰ. ਨੰਬਰ 56 'ਚ ਦੋਸ਼ੀ ਜਗਦੀਸ਼ ਭੋਲਾ ਨੂੰ ਐੱਨ. ਡੀ. ਪੀ. ਐੱਸ. ਐਕਟ ਦੀਆਂ ਤਿੰਨ ਵੱਖ-ਵੱਖ ਧਾਰਾਵਾਂ ਵਿਚ 10-10 ਸਾਲ ਅਤੇ ਇਕ ਹੋਰ ਧਾਰਾ ਵਿਚ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਬਲਜਿੰਦਰ ਸੋਨੂੰ ਨਿਵਾਸੀ ਅੰਮ੍ਰਿਤਸਰ ਨੂੰ 10 ਸਾਲ, ਸਰਬਜੀਤ ਸਿੰਘ ਸਾਭਾ ਨਿਵਾਸੀ ਅੰਮ੍ਰਿਤਸਰ ਨੂੰ 10 ਸਾਲ, ਸਤਿੰਦਰ ਧਾਮਾ ਨੂੰ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਵਿਚ 10 ਸਾਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਵਿਚ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦੇ ਮੁਲਜ਼ਮਾਂ ਪਰਮਜੀਤ ਸਿੰਘ ਪੰਮਾ, ਮਨਿੰਦਰ ਸਿੰਘ, ਬਿੱਟੂ ਔਲਖ, ਪਰਮਜੀਤ ਸਿੰਘ ਚਹਿਲ, ਅਨਿਲ, ਦੀਪ ਸਿੰਘ, ਸੁਰਜੀਤ ਸਿੰਘ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ ।

ਇਸ ਸਬੰਧੀ ਪੁਲਸ ਸਟੇਸ਼ਨ ਮੰਡੀ ਗੋਬਿੰਦਗੜ੍ਹ ਵਿਚ ਦਰਜ ਕੀਤੀ ਗਈ ਐੱਫ. ਆਈ. ਆਰ. ਨੰਬਰ 69 'ਚ ਮਨਪ੍ਰੀਤ ਸਿੰਘ ਉਰਫ ਮਨੀ ਨੂੰ 12 ਸਾਲ ਅਤੇ ਗੱਬਰ ਸਿੰਘ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦੇ ਦੋ ਮੁਲਜ਼ਮਾਂ ਚੰਦਰ ਪ੍ਰਕਾਸ਼ ਅਤੇ ਜਗਦੀਸ਼ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।

ਪੁਲਸ ਸਟੇਸ਼ਨ ਫਤਿਹਗੜ੍ਹ ਸਾਹਿਬ ਵਿਚ ਦਰਜ ਐੱਫ. ਆਈ. ਆਰ. ਨੰਬਰ 69/13 ਵਿਚ ਵੀ ਦੋਸ਼ੀ ਬਸਾਵਾ ਸਿੰਘ ਨੂੰ 10 ਸਾਲ ਕੈਦ, ਦਵਿੰਦਰ ਸਿੰਘ ਹੈਪੀ ਨੂੰ 12 ਸਾਲ, ਸੁਖਜੀਤ ਸਿੰਘ ਨੂੰ 10 ਸਾਲ, ਜਗਦੀਸ਼ ਭੋਲਾ ਨੂੰ 2 ਸਾਲ, ਗੁਰਜੀਤ ਸਿੰਘ ਨੂੰ 10 ਸਾਲ, ਦਵਿੰਦਰ ਕਾਂਤ ਸ਼ਰਮਾ ਨੂੰ 1 ਸਾਲ, ਦੇਵ ਰਾਜ ਬਹਿਲ ਨੂੰ 2 ਸਾਲ, ਸਚਿਨ ਸਰਦਾਨਾ ਨੂੰ 10 ਸਾਲ, ਰਾਕੇਸ਼ ਸਾਧੂ ਨੂੰ 2 ਸਾਲ, ਸੁਰੇਸ਼ ਕੁਮਾਰ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਪੁਲਸ ਸਟੇਸ਼ਨ ਪਸਿਆਣਾ ਵਿਚ ਦਰਜ ਐੱਫ. ਆਈ. ਆਰ. ਨੰਬਰ 92 ਵਿਚ ਮੁਲਜ਼ਮਾਂ ਵਰਿੰਦਰ ਸਿੰਘ ਸੰਧੂ, ਇੰਦਰਜੀਤ ਸਿੰਘ, ਨਰਿੰਦਰ ਗੋਇਲ, ਚੂਨੀ ਲਾਲ ਗਾਬਾ, ਸੁਰੇਸ਼ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ ।

ਪੁਲਸ ਸਟੇਸ਼ਨ ਸਰਹਿੰਦ ਵਿਚ ਦਰਜ ਐੱਫ. ਆਈ. ਆਰ. ਨੰਬਰ 42/13 ਵਿਚ ਹਰਪ੍ਰੀਤ ਸਿੰਘ ਲਾਂਬਾ ਅਤੇ ਕੁਲਬੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦੇ ਬਾਕੀ ਮੁਲਜ਼ਮਾਂ ਕਿਰਪਾਲ ਸਿੰਘ, ਅਵਤਾਰ ਸਿੰਘ, ਸੁਖਵੰਤ ਸਿੰਘ ਉਰਫ ਸੁੱਖਾ, ਜਗਦੀਸ਼ ਸਿੰਘ, ਕੁਲਵੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ । ਪੁਲਸ ਸਟੇਸ਼ਨ ਅਰਬਨ ਅਸਟੇਟ ਪਟਿਆਲਾ ਵਿਚ ਦਰਜ ਐੱਫ. ਆਈ. ਆਰ. ਨੰਬਰ 50 ਵਿਚ ਪਲਵਿੰਦਰ ਸਿੰਘ, ਰਾਜਿੰਦਰ ਸਿੰਘ, ਦਿਲਬਾਗ ਸਿੰਘ, ਮੁਕੇਸ਼ ਕੁਮਾਰ, ਜਗਦੀਸ਼ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਸਾਲ 11 ਨਵੰਬਰ ਸਾਲ 2013 'ਚ 6 ਹਜ਼ਾਰ ਕਰੋੜ ਰੁਪਏ ਦਾ ਕੌਮਾਂਤਰੀ ਡਰੱਗ ਰੈਕੇਟ ਦਾ ਇਹ ਵੱਡਾ ਮਾਮਲਾ ਸਾਹਮਣੇ ਆਇਆ ਸੀ। ਇਸ ਕੇਸ 'ਚ ਬਰਖਾਸਤ ਡੀ. ਐੱਸ. ਪੀ. ਜਗਦੀਸ਼ ਭੋਲਾ ਸੀ ਅਤੇ 50 ਦੇ ਕਰੀਬ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ। ਪੰਜਾਬ ਪੁਲਸ ਵੱਲੋਂ ਕਰੀਬ 29 ਕਿਲੋ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ। ਜਗਦੀਸ਼ ਭੋਲਾ ਡਰੱਗਜ਼ ਕੇਸ 'ਚ ਸਭ ਤੋਂ ਵਿਵਾਦਤ ਨਾਂ ਜਗਦੀਸ਼ ਭੋਲਾ ਦਾ ਹੀ ਹੈ। ਭੋਲਾ ਨੇ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ 'ਚ ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਨਾਂ ਲਿਆ ਸੀ ਪਰ ਤੱਤਕਾਲੀ ਸਰਕਾਰ ਨੇ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਅਤੇ ਹੁਣ ਕੈਪਟਨ ਸਰਕਾਰ ਸਮੇਂ ਵੀ ਇਹ ਠੰਢੇ ਬਸਤੇ 'ਚ ਹੀ ਰਿਹਾ। ਇਸ ਕੇਸ 'ਚ ਸ਼ਾਮਲ ਦੋਸ਼ੀਆਂ ਨੂੰ ਸੁਰੱਖਿਆ ਹੇਠ ਮੋਹਾਲੀ ਦੀ ਵਿਸ਼ੇਸ਼ ਸੀ. ਬੀ. ਆਈ. ਕੋਰਟ 'ਚ ਪੇਸ਼ ਕੀਤਾ ਗਿਆ।

  • bhola drug case
  • jagdish bhola
  • ਭੋਲਾ ਡਰੱਗ ਰੈਕੇਟ
  • ਜਗਦੀਸ਼ ਭੋਲਾ
  • ਦੋਸ਼ੀ

43ਵੀਂ ਕੰਨਵੈਨਸ਼ਨ- ਭਾਰਤ 'ਚ ਸਮਾਰਟ ਖੇਤੀ ਨਾਲ ਸ਼ੁਰੂ ਹੋਵੇਗਾ ਨਵਾਂ ਦੌਰ

NEXT STORY

Stories You May Like

  • 12 accused arrested in tarn taran
    ਤਰਨਤਾਰਨ 'ਚ 12 ਮੁਲਜ਼ਮ ਗ੍ਰਿਫਤਾਰ, ਹੈਰੋਇਨ ਤੇ ਪਿਸਤੌਲ ਸਮੇਤ ਨਾਜਾਇਜ਼ ਸ਼ਰਾਬ ਬਰਾਮਦ
  • shiprocket sets price per share  ipo to open on august 12
    ਸ਼ਿਪਰੋਕੇਟ ਨੇ ਨਿਰਧਾਰਤ ਕੀਤੀ ਪ੍ਰਤੀ ਸ਼ੇਅਰ ਦੀ ਕੀਮਤ, 12 ਅਗਸਤ ਨੂੰ ਖੁੱਲ੍ਹੇਗਾ IPO
  • tarun tejpal convicted in rape case sentenced to 10 years in prison
    ਤਰੁਣ ਤੇਜਪਾਲ ਜਬਰ-ਜ਼ਨਾਹ ਮਾਮਲੇ ’ਚ ਦੋਸ਼ੀ ਕਰਾਰ, 10 ਸਾਲ ਦੀ ਸਜ਼ਾ, 4 ਹਫ਼ਤਿਆਂ ’ਚ...
  • supreme court  victim  death  father  rs 12 lakh  hospital
    ਜਬਰ ਜ਼ਿਨਾਹ ਪੀੜਤਾ ਦੀ ਮੌਤ, ਹੁਣ 2 ਹਸਪਤਾਲ ਕੁੜੀ ਦੇ ਪਿਤਾ ਨੂੰ ਦੇਣਗੇ 12 ਲੱਖ ਰੁਪਏ
  • maturity in children at the age of 10 12 has increased anxiety
    10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ ਪਿੱਛੇ ਦਾ ਕਾਰਨ!
  • 2027 odi world cup to be played in 12 venues
    2027 ਵਨ ਡੇ ਵਿਸ਼ਵ ਕੱਪ 12 ਮੈਦਾਨਾਂ ’ਚ ਖੇਡਿਆ ਜਾਵੇਗਾ, ਦੱਖਣੀ ਅਫਰੀਕਾ ਦੇ 8 ਸਟੇਡੀਅਮ ਸ਼ਾਮਲ
  • no relief to companies in case of wrong branding of energy drinks fssai
    ਐਨਰਜੀ ਡ੍ਰਿੰਕ ਦੀ ਗਲਤ ਬ੍ਰਾਂਡਿੰਗ ਮਾਮਲੇ ’ਚ ਕੰਪਨੀਆਂ ਨੂੰ ਰਾਹਤ ਨਹੀਂ, FSSAI ਨੇ ਦਿੱਤਾ 90 ਦਿਨਾਂ ਦਾ ਸਮਾਂ
  • big action in punjab    hi tech knock off racket   running from bhiwani busted
    ਪੰਜਾਬ 'ਚ ਵੱਡੀ ਕਾਰਵਾਈ! ਭਿਵਾਨੀ ਤੋਂ ਚੱਲ ਰਹੇ 'ਹਾਈਟੈੱਕ ਨਕਲ ਰੈਕੇਟ' ਦਾ ਪਰਦਾਫ਼ਾਸ਼, 35 ਗ੍ਰਿਫ਼ਤਾਰ
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ...
  • double blow to jalandhar corporation
    ਜਲੰਧਰ ਨਿਗਮ ’ਤੇ ਦੂਹਰੀ ਮਾਰ: 22 ਕਰੋੜ ਖਾਤਿਆਂ ’ਚ ਫਸੇ, ਹੁਣ 37 ਕਰੋੜ ਦੀ...
  • power cut today
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • shots fired in jalandhar
    ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
  • heavy rain in punjab alert in 13 districts big weather forecast
    ਪੰਜਾਬ 'ਚ 11,12,13,14 ਨੂੰ ਪਵੇਗਾ ਭਾਰੀ ਮੀਂਹ! 13 ਜ਼ਿਲ੍ਹਿਆਂ 'ਚ Alert, ਮੌਸਮ...
  • girl deadbody is found at royal hotel
    ਲੁਧਿਆਣੇ ਦੀ ਕੁੜੀ ਨੂੰ ਜਲੰਧਰ ਦੇ ਮਸ਼ਹੂਰ ਹੋਟਲ 'ਚ ਇਸ ਹਾਲ 'ਚ ਵੇਖ ਪੁਲਸ ਦੇ ਉੱਡੇ...
Trending
Ek Nazar
700 rupees clash person incident

700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ...

heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

the marriage of a famous punjabi singer is about to break up

ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ...

drone attack on russia

ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

wildfire rages

ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ...

govinda breaks silence on wife sunita ahuja s extra marital affair allegations

'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ...

ishaq dar statement

ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਹੋਇਆ ਰੱਖਿਆ ਸਮਝੌਤਾ ਕਿਸੇ ਹੋਰ ਦੇਸ਼ ਦੇ...

boat capsizes

ਨਿਊਯਾਰਕ ਹਾਰਬਰ 'ਚ ਪਲਟੀ ਕਿਸ਼ਤੀ, ਔਰਤ ਅਤੇ ਉਸ ਦੇ ਜਵਾਕ ਦੀ ਮੌਤ

jewish legacy

ਪਾਕਿਸਤਾਨ 'ਚ ਅਲੋਪ ਹੋਈ ਯਹੂਦੀਆਂ ਦੀ ਪਛਾਣ

maturity in children at the age of 10 12 has increased anxiety

10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ...

ar rahman  s son meets with an accident

ਦਿੱਗਜ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ ! ਹਸਪਤਾਲ...

veteran actor turned politician passes away

ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ

electricity will be off tomorrow

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • paracetamol infusion and metronidazole injection banned
      ਪੈਰਾਸੀਟਾਮੋਲ ਇਨਫਿਊਜ਼ਨ ਤੇ ਮੈਟਰੋਨੀਡਾਜ਼ੋਲ ਇੰਜੈਕਸ਼ਨ ’ਤੇ ਰੋਕ, ਅੰਮ੍ਰਿਤਸਰ ’ਚ...
    • power cut today
      ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
    • security arrangements tightened in ludhiana in view of august 15
      15 ਅਗਸਤ ਦੇ ਮੱਦੇਨਜ਼ਰ ਲੁਧਿਆਣਾ 'ਚ ਸੁਰੱਖਿਆ ਪ੍ਰਬੰਧ ਸਖ਼ਤ, DGP ਗੌਰਵ ਯਾਦਵ ਨੇ...
    • road pothole claims life of aap sarpanch amarjit singh
      ਸੜਕ ਦੇ ਟੋਏ ਨੇ ਲਈ AAP ਦੇ ਸਰਪੰਚ ਅਮਰਜੀਤ ਸਿੰਘ ਦੀ ਜਾਨ, NHAI ਨੂੰ ਕਾਰਨ ਦੱਸੋ...
    • railway station death
      ਰੇਲਵੇ ਸਟੇਸ਼ਨ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
    • punjab bjp tiranga yatra
      ਪੰਜਾਬ ਭਾਜਪਾ ਨੇ 'ਹਰ ਘਰ ਤਿਰੰਗਾ' ਤਹਿਤ ਕੱਢੀ ਵਿਸ਼ਾਲ ਤਿਰੰਗਾ ਯਾਤਰਾ
    • punjab schools bill
      ਪੰਜਾਬ 'ਚ ਬੰਦ ਹੋਵੇਗੀ ਪ੍ਰਾਈਵੇਟ ਸਕੂਲਾਂ ਦੀ 'ਲੁੱਟ'! ਵਿਧਾਨ ਸਭਾ 'ਚ ਪਾਸ...
    • suspended dig bhullar petition
      ਮੁਅੱਤਲ DIG ਭੁੱਲਰ ਨੂੰ ਵੱਡਾ ਝਟਕਾ! ਹਾਈ ਕੋਰਟ ਨੇ ਖਾਰਜ ਕੀਤੀ ਜ਼ਮਾਨਤ
    • major terror attack plot foiled in punjab accused arrested with hand grenade
      ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
    • elderly man brutally murdered while sleeping in mansion
      ਪੰਜਾਬ: ਹਵੇਲੀ 'ਚ ਸੁੱਤੇ ਬਜ਼ੁਰਗ ਦਾ ਬੇਰਹਿਮੀ ਨਾਲ ਕੀਤਾ ਕਤਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +