ਲੋਹੀਆਂ ਖਾਸ(ਹਰਸ਼) ਉਂਝ ਤਾਂ ਸੀਨੀਅਰ ਵਿਅਕਤੀ ਆਪਣੀ ਗੱਲ ਬੜੇ ਗੋਲਮੋਲ ਤਰੀਕੇ ਨਾਲ ਪੇਸ਼ ਕਰ ਕੇ ਸਾਹਮਣੇ ਬੈਠੇ ਵਿਅਕਤੀਆਂ ਨੂੰ ਸਮਝਾ ਵੀ ਜਾਂਦੇ ਹਨ ਤੇ ਪਤਾ ਵੀ ਨਹੀਂ ਲੱਗਣ ਦਿੰਦੇ ਪਰ ਅੱਜ ਪਿੰਡ ਮਾਣਕ ਵਿਖੇ 51 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਦੌਰਾਨ ਸਟੇਜ ਸਕੱਤਰ ਰਸ਼ਪਾਲ ਸਿੰਘ ਪਾਲ ਦੇ ਸੱਦੇ 'ਤੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਉਠੇ ਸ਼੍ਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਕੰਗ ਸਾਬਕਾ ਗ੍ਰਹਿ ਮੰਤਰੀ ਪੰਜਾਬ ਵੱਲੋਂ ਸਮੂਹ ਪੰਜਾਬੀਆਂ ਨੂੰ ਆਬਾਦੀ ਵਧਾਉਣ ਦੀ ਕੀਤੀ ਬੇਬਾਕ ਬੇਨਤੀ ਨਾਲ ਪੰਡਾਲ ਵਿਚ ਬੈਠਾ ਕੋਈ ਵੀ ਵਿਅਕਤੀ ਆਪਣਾ ਹਾਸਾ ਨਾ ਰੋਕ ਸਕਿਆ। ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਵਿਚੋਂ ਵੱਡੀ ਗਿਣਤੀ 'ਚ ਲੋਕ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ, ਐਸੇ ਵਿਚ ਸਾਡੀ ਪੰਜਾਬੀਆਂ ਦੀ ਆਬਾਦੀ ਘਟ ਜਾਵੇਗੀ। ਇਸ ਲਈ ਮੈਂ ਇਸ ਸਟੇਜ ਤੋਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਬਾਦੀ ਨੂੰ ਵਧਾਉਣ। ਸਰਦਾਰਨੀ ਕੁਲਵਿੰਦਰ ਕੌਰ ਢਿੱਲੋਂ ਦੀ ਅਗਵਾਈ ਹੇਠ ਬਣੇ 'ਸਵ. ਕਰਮ ਸਿੰਘ ਉੱਪਲ ਅਤੇ ਸਰਦਾਰਨੀ ਪ੍ਰਕਾਸ਼ ਕੌਰ ਉੱਪਲ ਯੁਵਕ ਸੇਵਾਵਾਂ ਕਲੱਬ ਪਿੰਡ ਮਾਣਕ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਥਿਆੜਾ ਸੁਪਰਡੈਂਟ ਆਫ ਪੁਲਸ ਵੱਲੋਂ ਉਨ੍ਹਾਂ ਨੂੰ ਆਪਣਾ ਭਾਸ਼ਣ ਨਬੇੜਨ ਲਈ ਕਿਹਾ ਗਿਆ ਤਾਂ ਉਨ੍ਹਾਂ ਮਾਈਕ ਤੋਂ ਹੀ ਇਹ ਕਹਿਦਿਆਂ ਕਿ 'ਥਿਆੜਾ ਸਾਹਿਬ, ਜੇਕਰ ਮੈਨੂੰ ਬੋਲਣ ਦਾ ਸਮਾਂ ਦਿੱਤਾ ਹੈ ਤਾਂ ਮੈਂ ਆਪਣੇ ਵਿਚਾਰ ਪੇਸ਼ ਕਰ ਕੇ ਹੀ ਰਹਾਂਗਾ'। ਉਨ੍ਹਾਂ ਦਲੀਲ ਦਿੰਦਿਆਂ ਕਿਹਾ ਕਿ ਦੋ ਧਰਮ ਐਸੇ ਹਨ, ਜਿਨ੍ਹਾਂ ਕੋਲ ਭਾਵੇਂ ਪੈਸਾ ਬਹੁਤ ਹੈ ਪਰ ਉਨ੍ਹਾਂ ਦੀ ਆਬਾਦੀ ਬਹੁਤ ਘਟ ਗਈ ਹੈ ਇਸ ਲਈ ਉਹ ਖਤਰਨਾਕ ਮੋੜ 'ਤੇ ਹਨ। ਉਨ੍ਹਾਂ ਦੇ ਸੰਬੋਧਨ ਦੌਰਾਨ ਸਮੁੱਚਾ ਪੰਡਾਲ ਆਪਣਾ ਹਾਸਾ ਨਾ ਰੋਕ ਸਕਿਆ। ਲੋਕ ਦੱਬੀ ਆਵਾਜ਼ ਵਿਚ ਕਹਿ ਰਹੇ ਸਨ ਕਿ ਗੱਲ ਭਾਵੇਂ ਮੰਤਰੀ ਸਾਹਿਬ ਦੀ ਸਹੀ ਹੀ ਹੋਵੇ, ਪਰ ਮੌਕਾ ਸਹੀ ਨਹੀਂ ਸੀ, ਕਿਉਂਕਿ ਵਿਆਹ ਸਮਾਗਮ ਮੌਕੇ ਕੇਵਲ ਆਸ਼ੀਰਵਾਦ ਦੇਣਾ ਹੀ ਬਣਦਾ ਸੀ!
ਇਕ ਮਹੀਨੇ 'ਚ ਹੀ ਸਾਬਕਾ ਮੇਅਰ ਜੋਤੀ ਨੇ ਬਦਲੇ ਸੁਰ
NEXT STORY