ਬਲਾਚੌਰ, (ਤਰਸੇਮ ਕਟਾਰੀਆ)— ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਜੀ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬੀਬੀ ਸੁਨੀਤਾ ਚੌਧਰੀ, ਬ੍ਰਿਗੇਡੀਅਰ ਰਾਜ ਕੁਮਾਰ, ਦਿਲਾਵਰ ਸਿੰਘ ਦਿਲੀ, ਐਡ. ਰਾਜ ਪਾਲ ਚੌਹਾਨ, ਗੁਰਚਰਨ ਚੇਚੀ, ਹਨੀ ਟੌਂਸਾ, ਜਥੇਦਾਰ ਹਜ਼ੂਰਾ ਸਿੰਘ ਪੈਲੀ, ਜਥੇਦਾਰ ਜੋਗਿੰਦਰ ਸਿੰਘ ਅਟਵਾਲ, ਜਥੇਦਾਰ ਤਰਲੋਚਨ ਸਿੰਘ ਰੱਕੜ, ਜਗਨ ਬੁੰਗੜੀ, ਵਰਿੰਦਰ ਪੋਜੇਵਾਲ ਆਦਿ ਨੇ ਜਗਬਾਣੀ ਨਾਲ ਗੱਲ ਕਰਨ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੀਬੀ ਅਮਰਪਾਲ ਕੌਰ ਬਹੁਤ ਹੀ ਧਾਰਮਿਕ, ਨੇਕ ਦਿਲ ਤੇ ਉੱਚ ਕੋਟੀ ਦੇ ਸ਼ਖਸੀਅਤ ਸਨ। ਉਨ੍ਹਾਂ ਦੀ ਬੇਵਕਤੀ ਮੌਤ 'ਤੇ ਜਿਥੇ ਪ੍ਰਧਾਨ ਸਾਹਿਬ, ਸਾਰੇ ਪਰਿਵਾਰ ਅਤੇ ਪਾਰਟੀ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਉਥੇ ਬੀਬੀ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦੇ ਹੋਏ ਪਰਿਵਾਰ ਨੂੰ ਵਾਹਿਗੁਰੂ ਜੀ ਦੇ ਭਾਣੇ 'ਚ ਰਹਿਣ ਲਈ ਕਿਹਾ ।
ਮੋਟਰਸਾਈਕਲ 'ਤੇ ਵਿਆਹ ਕੇ ਲਿਆਇਆ ਦੁਲਹਨ, ਜੋੜੀ ਦਾ ਹੋਇਆ ਫੁੱਲਾਂ ਨਾਲ ਸਵਾਗਤ
NEXT STORY