ਸ਼ੇਰਪੁਰ,(ਅਨੀਸ਼) : ਅਜੋਕੇ ਯੁੱਗ 'ਚ ਜਿਥੇ ਨੌਜਵਾਨ ਤੜਕ-ਭੜਕ ਵਾਲੇ ਵਿਆਹਾਂ 'ਚ ਯਕੀਨ ਰੱਖਦੇ ਹਨ, ਉੱਥੇ ਪਿੰਡ ਕਾਲਾਬੂਲਾ ਦੇ ਅਗਾਂਹਵਧੂ ਨੌਜਵਾਨ ਸੰਦੀਪ ਸਿੰਘ ਨੇ ਪਿੰਡ ਪੁੰਨਾਂਵਾਲ ਦੀ ਲਵਲੀ ਕੌਰ ਨਾਲ ਬਿਲਕੁਲ ਸਾਦਾ ਵਿਆਹ ਕਰਵਾ ਕੇ ਨਵੀਂ ਮਿਸਾਲ ਪੈਦਾ ਕੀਤੀ।
ਅੱਜ ਜਦੋਂ ਉਹ ਆਪਣੇ ਤਿੰਨ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਆਨੰਦ ਕਾਰਜ ਉਪਰੰਤ ਆਪਣੀ ਜੀਵਨ ਸਾਥਣ ਨੂੰ ਬੁਲੇਟ ਮੋਟਰਸਾਈਕਲ 'ਤੇ ਲੈ ਕੇ ਪਰਤਿਆ ਤਾਂ ਪਹਿਲਾਂ ਪੰਜਾਬ ਪੁਲਸ ਦੀ ਰਣੀਕੇ ਚੌਕੀ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਮੁਲਾਜ਼ਮਾਂ ਨੇ ਨਵੀਂ ਜੋੜੀ ਨੂੰ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਪਿੰਡ ਪੁੱਜਣ 'ਤੇ ਸ਼ੇਰਪੁਰ ਪੁਲਸ ਨੇ ਏ. ਐੱਸ .ਆਈ. ਅਵਤਾਰ ਸਿੰਘ ਦੀ ਅਗਵਾਈ 'ਚ ਜਿਥੇ ਜ਼ਬਰਦਸਤ ਸਵਾਗਤ ਕੀਤਾ। ਉੱਥੇ ਵਿਆਹੁਤਾ ਜੋੜੀ ਦੇ ਨਾਮ ਦਾ ਕੇਕ ਕੱਟਣ ਉਪਰੰਤ ਨਵ- ਵਿਆਹੀ ਜੋੜੀ ਨੂੰ ਮੁਬਾਰਕਬਾਦ ਦਿੱਤੀ।
ਪਿੰਡ ਵਾਸੀਆਂ ਨੇ ਵੀ ਮੋਟਰਸਾਈਕਲ ਸਵਾਰ ਜੋੜੀ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਬਾਅਦ 'ਚ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਨੇ ਗ੍ਰਹਿ ਪ੍ਰਵੇਸ਼ ਕਰਵਾਇਆ। ਨਵ ਵਿਆਹੀ ਜੋੜੀ ਨੇ ਇਸ ਸਮੇਂ ਕਿਹਾ ਕਿ ਉਨ੍ਹਾਂ ਫਜ਼ੂਲ ਖਰਚੀ ਅਤੇ ਫੋਕੇ ਵਿਖਾਵੇ ਤੋਂ ਦੂਰ ਰਹਿਣ ਦੀ ਇਹ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ। ਇਸ ਲਈ ਸਾਡੇ ਹੋਰਨਾਂ ਮੁੰਡੇ ਕੁੜੀਆਂ ਨੂੰ ਵੀ ਆਪਣੀ ਫਜ਼ੂਲ ਖਰਚੀ ਤੋਂ ਬਚਣ ਲਈ ਅਜਿਹੇ ਸਾਦੇ ਸਮਾਗਮ ਰਚਾਉਣੇ ਚਾਹੀਦੇ ਹਨ।
ਵੱਡੀ ਖਬਰ: ਪੰਜਾਬ 'ਚ 24 ਘੰਟਿਆਂ ਦੌਰਾਨ 'ਕੋਰੋਨਾ' ਕਾਰਨ ਹੋਈਆਂ ਚਾਰ ਮੌਤਾਂ
NEXT STORY