ਬੋਹਾ (ਮੁਨੀਸ਼/ਮਨਜੀਤ) — ਮਾਨਸਾ ਜ਼ਿਲੇ ਦੇ ਵਿਧਾਨ ਸਭਾ ਹਲਕਾ ਬੁੱਢਲਾਡਾ ਚਿੱਟੀ ਮੱਖੀ ਦੀ ਲਪੇਟ 'ਚ ਆਉਣ ਕਾਰਨ ਨਰਮੇ ਦੀ ਸੈਂਕੜੇ ਏਕੜ ਫਸਲ ਕਿਸਾਨਾਂ ਵਲੋਂ ਵਾਹ ਦਿੱਤੀ ਗਈ। ਕਿਸਾਨਾਂ ਦੀ ਇਸ ਮੁਸ਼ਕਲ ਦੀ ਜਾਣਕਾਰੀ ਲੈਣ ਲਈ ਭਾਰਤ ਸਰਕਾਰ ਦੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੋਰ ਬਾਦਲ ਨੇ ਸੋਮਵਾਰ ਨੂੰ ਪਿੰਡ Àੁੱਕੂਵਾਲੀ ਦੇ ਕਿਸਾਨ ਗੁਰਮੇਲ ਸਿੰਘ, ਲਾਭ ਸਿੰਘ ਤੇ ਜਗਸੀਰ ਸਿੰਘ ਦੇ ਖੇਤ 'ਚ ਪਹੁੰਚ ਕੇ ਕਿਸਾਨਾਂ ਦੇ ਦੁੱਖ ਸੁਣੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਬਾਰੀਕੀ ਨਾਲ ਜਾਣਕਾਰੀ ਲਈ ਤੇ ਕਿਸਾਨਾਂ ਨੂੰ ਉਸ ਦੀ ਮਦਦ ਭਾਰਤ ਸਰਕਾਰ ਤੋਂ ਕਰਵਾਉਣ ਦਾ ਵੀ ਭਰੋਸਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰਨ 'ਤੇ ਅਕਾਲੀ ਭਾਜਪਾ ਸਰਕਾਰ ਦੌਰਾਨ ਉਨ੍ਹਾਂ 'ਤੇ ਨਕਲੀ ਦਵਾਈਆਂ ਵੇਚਣ ਦਾ ਦੋਸ਼ ਲਗਾਇਆ ਗਿਆ ਸੀ, ਹੁਣ ਸੱਤਾਧਾਰੀ ਸਰਕਾਰ ਕਾਂਗਰਸ ਹੈ ਤਾਂ ਕੀ ਹੁਣ ਕਾਂਗਰਸੀ ਨਕਲੀ ਦਵਾਈਆਂ ਵੇਚ ਰਹੇ ਹਨ?
ਬੀਬੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਆਪਣੀ ਮਾਨਸਾ ਜ਼ਿਲੇ ਦੀ ਫੇਰੀ ਦੌਰਾਨ ਪ੍ਰਭਾਵਿਤ ਕਿਸਾਨਾਂ ਨੂੰ ਕੋਈ ਮਾਲੀ ਮਦਦ ਨਾ ਦੇ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਮਾਨਸਾ ਦੌਰਾ ਸਿਰਫ ਇਕ ਡਰਾਮੇਬਾਜ਼ੀ ਸੀ ਕਿਉਂਕਿ ਕੈਪਟਨ ਨੇ ਕਿਸੇ ਵੀ ਪੀੜਤ ਕਿਸਾਨ ਦੀ ਮੁਸ਼ਕਲ ਸੁਣਨ ਦੀ ਬਜਾਇ ਸਰਕਾਰੀ ਅਫਸਰਾਂ ਤੇ ਆਪਣੇ ਚਹੇਤੇ ਲੀਡਰਾਂ ਦੇ ਦਰਸ਼ਨ ਕਰ ਕੇ ਵਾਪਸ ਚਲੇ ਗਏ। ਇਸ ਮੌਕੇ ਪੀ. ਏ. ਅਨਮੋਲਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਆਦਿ ਮੌਜੂਦ ਸਨ।
ਲੁਧਿਆਣਾ ਦੀਆਂ ਤਿੰਨ ਜੇਲਾਂ ਦੇ ਬਾਹਰੀ ਰਸਤਿਆਂ 'ਤੇ 2 ਘੰਟੇ ਚੱਲੀ ਸਰਚ ਮੁਹਿੰਮ
NEXT STORY