ਜਲੰਧਰ: ਐੱਸ. ਜੀ. ਪੀ. ਸੀ. ਦੀ ਪ੍ਰਧਾਨਗੀ ਦੀ ਚੋਣ ਲੜਨ ਦੀ ਇੱਛਾ ਰੱਖਣ ਵਾਲੀ ਆਗੂ ਬੀਬੀ ਜਗੀਰ ਦੇ ਤਲਖ਼ ਤੇਵਰ ਅਜੇ ਵੀ ਬਰਕਰਾਰ ਹਨ। ਬੀਬੀ ਜਗੀਰ ਕੌਰ ਨੇ ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਉਹ ਐੱਸ. ਜੀ. ਪੀ. ਸੀ. ਦਾ ਪੰਥਕ ਰੁਤਬਾ ਬਹਾਲ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਐੱਸ. ਜੀ. ਪੀ. ਸੀ. ’ਚ ਕੋਈ ਸੁਧਾਰ ਨਾ ਕੀਤਾ ਗਿਆ ਤਾਂ ਸਭ ਖ਼ਤਮ ਹੋ ਜਾਵੇਗਾ। ਮੈਂ ਸੁਧਾਰਾਂ ਨੂੰ ਲੈ ਕੇ ਸੁਝਾਅ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੈਂ ਐੱਸ. ਜੀ. ਪੀ. ਸੀ. ’ਚ ਸੁਧਾਰਾਂ ਨੂੰ ਲੈ ਕੇ ਵਕਾਲਤ ਕਰ ਚੁੱਕੀ ਹਾਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਧਾਨਗੀ ਦੀ ਚੋਣ ਕੋਈ ਵੀ ਲੜ ਸਕਦਾ ਹੈ ਅਤੇ ਉਹ ਵੀ ਇਹ ਚੋਣ ਜ਼ਰੂਰ ਲੜਨਗੇ।
ਇਹ ਵੀ ਪੜ੍ਹੋ : ਅਕਾਲੀ ਦਲ ’ਤੇ ਵਰ੍ਹੇ ਇਕਬਾਲ ਸਿੰਘ ਲਾਲਪੁਰਾ, ਕਿਹਾ-ਧਰਮ ਦੇ ਮਾਮਲਿਆਂ ’ਚ ਸਿਆਸੀ ਪਾਰਟੀ ਦਾ ਕੀ ਕੰਮ?
ਉਥੇ ਹੀ ਅਕਾਲੀ ਦਲ ਵੱਲੋਂ ਅਨੁਸ਼ਾਸਨਾਤਮਕ ਕਮੇਟੀ ’ਚ ਫ਼ੈਸਲੇ ਮਗਰੋਂ ਬੀਬੀ ਜਗੀਰ ਕੌਰ ਨੂੰ ਦੂਜਾ ਮੌਕਾ ਦਿੰਦੇ ਹੋਏ ਨਿੱਜੀ ਤੌਰ ’ਤੇ ਦਫ਼ਤਰ ’ਚ ਆ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਬੀਬੀ ਜਗੀਰ ਨੂੰ ਅਕਾਲੀ ਦਲ ਵੱਲੋਂ ਕੱਲ੍ਹ ਦੁਪਹਿਰ 12 ਵਜੇ ਤੱਕ ਨਿੱਜੀ ਦਫ਼ਤਰ ’ਚ ਆ ਕੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ’ਤੇ ਬੋਲਦੇ ਹੋਏ ਬੀਬੀ ਜਗੀਰ ਨੇ ਕਿਹਾ ਕਿ ਮੌਕਾ ਉਦੋਂ ਦੇਣਾ ਚਾਹੀਦਾ ਸੀ, ਜਦੋਂ ਪਾਰਟੀ ਨੇ ਸਸਪੈਂਡ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਕਿਸੇ ਇਕ ਵਿਅਕਤੀ ਦੀ ਜਗੀਰ ਨਹੀਂ ਹੈ। ਕੋਈ ਇਕ ਸ਼ਖ਼ਸ ਮੈਨੂੰ ਪਾਰਟੀ ਵਿੱਚੋਂ ਕੱਢ ਨਹੀਂ ਸਕਦਾ। ਸ਼੍ਰੋਮਣੀ ਅਕਾਲੀ ਦਲ ਦਾ ਤਾਂ ਢਾਂਚਾ ਹੀ ਭੰਗ ਕੀਤਾ ਗਿਆ ਫਿਰ ਕਿਵੇਂ ਮੇਰੇ ’ਤੇ ਐਕਸ਼ਨ ਲਿਆ ਗਿਆ ਹੈ। ਮੇਰੇ ’ਤੇ ਗੈਰ ਸੰਵਿਧਾਨਿਕ ਕਾਰਵਾਈ ਕੀਤੀ ਗਈ ਹੈ। ਮੈਨੂੰ ਕੋਈ ਆਖਰੀ ਮੌਕਾ ਨਹੀਂ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜ ਤੱਤਾਂ ’ਚ ਵਿਲੀਨ ਹੋਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ, ਅੰਤਿਮ ਯਾਤਰਾ ’ਚ ਸਮਰਥਕਾਂ ਦਾ ਉਮੜਿਆ ਹਜੂਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅਕਾਲੀ ਦਲ ’ਤੇ ਵਰ੍ਹੇ ਇਕਬਾਲ ਸਿੰਘ ਲਾਲਪੁਰਾ, ਕਿਹਾ-ਧਰਮ ਦੇ ਮਾਮਲਿਆਂ ’ਚ ਸਿਆਸੀ ਪਾਰਟੀ ਦਾ ਕੀ ਕੰਮ?
NEXT STORY