ਫਾਜ਼ਿਲਕਾ (ਨਾਗਪਾਲ, ਲੀਲਾਧਰ) : ਪੰਜਾਬ ਸਰਕਾਰ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸੇ ਤਹਿਤ 7 ਕਰੋੜ ਦੀ ਲਾਗਤ ਨਾਲ ਫਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਲਈ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਦੀ 19 ਮਈ ਨੂੰ ਕੈਬਨਿਟ ਮੰਤਰੀ ਵਲੋਂ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕੀਤੀ ਜਾਵੇਗੀ। ਇਹ ਜਾਣਕਾਰੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦਿੱਤੀ।
ਇਹ ਵੀ ਪੜ੍ਹੋ : ਨਵੇਂ ਭਰਤੀ ਮੁਲਾਜ਼ਮਾਂ ਨੂੰ ਲੈ ਕੇ ਵੱਡੀ ਖ਼ਬਰ, ਰੱਦ ਹੋ ਗਈ ਇਹ NOTIFICATION
ਵਿਧਾਇਕ ਸਵਨਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਫਾਜ਼ਿਲਕਾ ਸ਼ਹਿਰ ’ਚ ਪੀਣ ਦੇ ਪਾਣੀ ਦੀ ਸਪਲਾਈ ਲਈ ਪਾਈਪਲਾਈਨ ਪਾਉਣ ਲਈ 6.98 ਕਰੋੜ ਰੁਪਏ ਨਾਲ ਸ਼ਹਿਰ ’ਚ 20 ਕਿਲੋਮੀਟਰ ਲੰਬੀ ਪੀਣ ਦੇ ਪਾਣੀ ਦੀ ਪਾਈਪਲਾਈਨ ਵਿਛਾਈ ਜਾਵੇਗੀ ਅਤੇ ਇਸ ਨਾਲ ਲਗਭਗ 2000 ਘਰਾਂ ਤੱਕ ਪੀਣ ਦਾ ਸਾਫ਼ ਪਾਣੀ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਸ਼ਹਿਰ ਦੇ ਖ਼ਾਸ ਕਰ ਕੇ ਬਾਹਰੀ ਇਲਾਕਿਆਂ ਅਤੇ ਸਲੱਮ ਖੇਤਰਾਂ ’ਚ ਇਸ ਰਕਮ ਨਾਲ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਪਾਈਪਲਾਈਨ ਵਿਛਾਈ ਜਾਵੇਗੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਮੁਫ਼ਤ ਪਾਣੀ ਦੇ ਕੁਨੈਕਸ਼ਨ ਕਰ ਕੇ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਝੋਨਾ ਬੀਜਣ ਲਈ ਬਿਜਲੀ ਸਪਲਾਈ ਦਾ ਸ਼ਡਿਊਲ ਜਾਰੀ, ਜਾਣੋ ਕਿਹੜੇ ਜ਼ਿਲ੍ਹੇ ਨੂੰ ਕਦੋਂ ਮਿਲੇਗੀ ਬਿਜਲੀ (ਵੀਡੀਓ)
ਇਸ ਰਕਮ ਨਾਲ ਧੀਗੜਾਂ ਕਾਲੋਨੀ, ਨਵੀਂ ਆਬਾਦੀ, ਬਾਧਾ ਲੇਕ ਦੇ ਨੇੜੇ ਵਾਲੀ ਕਾਲੋਨੀ, ਫਰੀਡਮ ਫਾਈਟਰ ਰੋਡ, ਮਲੋਟ ਰੋਡ ਪੈਂਚਾਂ ਵਾਲੀ ਦੇ ਨਾਲ ਵਾਲੀ ਕਾਲੋਨੀ, ਫਿਰੋਜ਼ਪੁਰ ਰੋਡ਼ ਪੁੱਲ ਦੇ ਨਾਲ ਵਾਲੀ ਕਾਲੋਨੀ, ਸੱਚਾ ਸੌਦਾ ਡੇਰੇ ਦੇ ਸਾਹਮਣੇ, ਸ੍ਰੀ ਰਾਮ ਸ਼ਰਨਮ ਆਸ਼ਰਮ ਦੇ ਨੇੜੇ ਵਾਲੀ ਕਾਲੋਨੀ, ਅਬੋਹਰ ਰੋਡ ਬੁਲਟ ਏਜੰਸੀ ਦੇ ਪਿੱਛੇ ਤੱਕ, ਅੰਨੀ ਦਿੱਲੀ, ਧੋਬੀ ਘਾਟ, ਮਾਧਵ ਨਗਰੀ, ਵਿਜੇ ਕਾਲੋਨੀ ਦੇ ਸਾਹਮਣੇ ਵਾਲੀ ਕਾਲੋਨੀ, ਖੱਟੀਕਾ ਮੁਹੱਲਾ ਆਦਿ ’ਚ ਪੀਣ ਦੇ ਪਾਣੀ ਦੀ ਪਾਈਪਲਾਈਨ ਵਿਛਾਈ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਅਸੀਂ ਹਾਲੇ ਆਪਣੇ ਸਿਰਫ਼ 10 ਫ਼ੀਸਦੀ ਹਥਿਆਰ ਹੀ ਵਰਤੇ...'
NEXT STORY