ਬਾਬਾ ਬਕਾਲਾ ਸਾਹਿਬ (ਰਾਕੇਸ਼) : ਰਾਧਾ ਸੁਆਮੀ ਸਤਿਸੰਗ ਬਿਆਸ ਨਾਲ ਜੁੜੀਆ ਸੰਗਤਾਂ ਵੱਲੋਂ ਐਤਵਾਰ ਨੂੰ ਡੇਰਾ ਬਿਆਸ ਵਿਖੇ ਪੁੱਜ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਫਰਮਾਏ ਗਏ ਸਤਿਸੰਗ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਹਜ਼ੂਰ ਜਸਦੀਪ ਸਿੰਘ ਗਿੱਲ ਵੀ ਸਟੇਜ 'ਤੇ ਬਿਰਾਜਮਾਨ ਰਹੇ। ਸਵਾਮੀ ਜੀ ਦੀ ਬਾਣੀ 'ਚੋ ਲਏ ਗਏ ਸ਼ਬਦ 'ਧੁੰਨ ਸੁਣ ਕਰ ਮਨ ਸਮਝਾਈ 'ਤੇ ਵਿਆਖਿਆ ਕੀਤੀ ਗਈ ਅਤੇ ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਾਮ ਸ਼ਬਦ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ, ਭਾਵੇਂ ਉਹ ਲੱਖ ਯਤਨ ਕਰ ਲਵੇ। ਮਾਰਚ ਦੇ ਆਖਰੀ ਭੰਡਾਰੇ ਮੌਕੇ ਦੂਰ ਦੁਰੇਡੇ ਤੋਂ 10 ਲੱਖ ਦੇ ਕਰੀਬ ਸੰਗਤਾਂ ਡੇਰਾ ਬਿਆਸ ਪੁੱਜੀਆ, ਜਿਸ ਨਾਲ ਸਤਿਸੰਗ ਪੰਡਾਲ ਵੀ ਛੋਟਾ ਪੈ ਗਿਆ ਅਤੇ ਪਾਰਕਿੰਗਾਂ ਦੇ ਵੀ ਇਸ ਵਾਰ ਰਿਕਾਰਡ ਟੁੱਟ ਗਏ। ਸੇਵਾਦਾਰਾਂ ਨੂੰ ਆਰਜ਼ੀ ਪੰਡਾਲ ਦਾ ਇੰਤਜਾਮ ਕਰਨਾ ਪਿਆ।
ਇਹ ਵੀ ਪੜ੍ਹੋ : ਪੰਜਾਬ ਭਰ ਦੇ ਸਕੂਲਾਂ ਦਾ ਸਮਾਂ ਬਦਲਿਆ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ
ਮੋਟਰ ਕਾਰਾਂ ਦੀ ਪਾਰਕਿੰਗ ਪਹਿਲੀ ਵਾਰ ਫੁੱਲ ਦਿਖਾਈ ਦਿੱਤੀ ਅਤੇ ਪਾਰਕਿੰਗ ਤੋਂ ਬਾਹਰ ਵੀ ਗੱਡੀਆਂ ਨੂੰ ਆਰਜ਼ੀ ਪਾਰਕ ਕਰਨਾ ਪਿਆ। 10 ਹਜ਼ਾਰ ਤੋਂ ਵਧੇਰੇ ਸੇਵਾਦਾਰਾਂ ਵੱਲੋਂ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ, ਲੰਗਰ, ਕੰਟੀਨਾਂ, ਭੋਜਨ ਭੰਡਾਰ, ਸਫਾਈ ਆਦਿ ਦੀ ਬਾਮੁਸ਼ੱਕਤ ਤਿਆਰੀ ਕੀਤੀ ਗਈ ਅਤੇ ਬਾਖੂਬੀ ਨਾਲ ਸੇਵਾ ਨਿਭਾਈ ਗਈ। ਇਸੇ ਤਰ੍ਹਾਂ ਹੀ ਰੇਲਵੇ ਸਟੇਸ਼ਨ ਬਿਆਸ 'ਤੇ ਵੀ ਟਰੇਨਾਂ ਰਾਹੀਂ ਜਾਣ ਵਾਲੀ ਸੰਗਤ ਲਈ ਵੀ ਡੇਰਾ ਬਿਆਸ ਦੇ ਸਟੇਸ਼ਨ ਸੇਵਾਦਾਰਾਂ ਵੱਲੋਂ ਆਪਣੀ ਸੇਵਾ ਬਾਖੂਬੀ ਨਿਭਾਈ ਗਈ। ਸਤਿਸੰਗ ਦੇ ਅਖੀਰ ਵਿਚ ਬਾਬਾ ਗੁਰਿੰਦਰ ਸਿੰਘ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਅਗਲਾ ਸਤਿਸੰਗ ਭੰਡਾਰਾ 4 ਮਈ ਨੂੰ ਹੋਵੇਗਾ, ਜਿਨ੍ਹਾਂ ਨੇ ਆਉਣਾ ਖੁਸ਼ੀ ਨਾਲ ਆ ਸਕਦੇ ਹਨ।
ਇਹ ਵੀ ਪੜ੍ਹੋ : ਐੱਕਸਪ੍ਰੈੱਸਵੇਅ ਲਈ ਪੰਜਾਬ 'ਚ ਐਕੁਆਇਰ ਹੋਣ ਲੱਗੀਆਂ ਜ਼ਮੀਨਾਂ, ਇਨ੍ਹਾਂ ਪਿੰਡਾਂ 'ਚ ਕੰਮ ਹੋਇਆ ਸ਼ੁਰੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
50 ਲੱਖ ਮੁਲਾਜ਼ਮਾਂ ਤੇ 65 ਲੱਖ ਪੈਨਸ਼ਨਰਾਂ ਨੂੰ ਵੱਡਾ ਝਟਕਾ, ਤਨਖ਼ਾਹਾਂ 'ਚ ਵਾਧੇ ਦੀ ਤਰੀਖ਼ ਹੋਈ ਮੁਲਤਵੀ...
NEXT STORY