ਮੋਹਾਲੀ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ ਹੈ। ਦਰਅਸਲ ਮੋਹਾਲੀ ਜ਼ਿਲ੍ਹੇ 'ਚ ਏ. ਆਈ. ਨਾਲ ਲਿੰਕਡ 351 ਕੈਮਰੇ ਲਾਏ ਗਏ ਹਨ, ਜਿਸ ਤੋਂ ਟ੍ਰੈਫਿਕ ਉਲੰਘਣਾ ਦਾ ਕਰਨ ਵਾਲੇ ਵਾਹਨ ਚਾਲਕ ਬਚ ਨਹੀਂ ਸਕਣਗੇ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਇੱਥੇ ਸਿਟੀ ਸਰਵਿਲਾਂਸ ਐਂਡ ਟ੍ਰੈਫਿਕ ਮੈਨਜਮੈਂਟ ਸਿਸਟਮ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਵੱਧ ਟ੍ਰੈਫਿਕ ਦੀ ਉਲੰਘਣਾ ਲੋਕ ਚੰਡੀਗੜ੍ਹ 'ਚੋਂ ਨਿਕਲਦੇ ਸਾਰ ਹੀ ਮੋਹਾਲੀ 'ਚ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜਾਰੀ ਕੀਤਾ ਨਵਾਂ ਫ਼ਰਮਾਨ, ਸੂਬਾ ਵਾਸੀਆਂ ਦੀਆਂ ਲੱਗ ਗਈਆਂ ਮੌਜਾਂ
ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਹਾਦਸੇ ਚੰਡੀਗੜ੍ਹ ਤੋਂ ਬਾਅਦ ਮੋਹਾਲੀ 'ਚ ਹੁੰਦੇ ਸਨ ਕਿਉਂਕਿ ਲੋਕ ਚੰਡੀਗੜ੍ਹ 'ਚੋਂ ਨਿਕਲਦੇ ਹੀ ਨਿਯਮ ਤੋੜ ਦਿੰਦੇ ਹਨ। ਇਸ ਲਈ ਹੁਣ ਚੰਡੀਗੜ੍ਹ ਦੀ ਤਰਜ਼ 'ਤੇ ਏ. ਆਈ. ਨਾਲ ਲਿੰਕਡ 351 ਕੈਮਰੇ ਮੋਹਾਲੀ ਜ਼ਿਲ੍ਹੇ 'ਚ ਲਾਏ ਗਏ ਹਨ ਅਤੇ 17 ਪੁਆਇੰਟਾਂ ਨੂੰ ਚੁਣਿਆ ਗਿਆ ਹੈ, ਜਿੱਥੋਂ ਮੇਨ ਟ੍ਰੈਫਿਕ ਆਉਂਦੀ-ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਇਹ ਨਾ ਸਮਝਣ ਕਿ ਪੁਲਸ ਵਾਲਾ ਨਹੀਂ ਖੜ੍ਹਾ ਤਾਂ ਰੈੱਡ ਲਾਈਟ ਜੰਪ ਕਰ ਲਈ ਕਿਉਂਕਿ ਹੁਣ ਲਾਈਟ ਹੀ ਪੁਲਸ ਵਾਲੀ ਹੈ ਅਤੇ ਚਲਾਨ ਤੁਹਾਡੇ ਘਰ ਭੇਜਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਫੋਟੋ ਵੀ ਆਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਬੁਰੀ ਖ਼ਬਰ, ਸੂਬੇ ਭਰ 'ਚ ਸ਼ੁਰੂ ਹੋਈ ਵੱਡੀ ਕਾਰਵਾਈ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ। ਅਸੀਂ ਇਹ ਸਿਸਟਮ ਤੁਹਾਡੀ ਜ਼ਿੰਦਗੀ ਬਚਾਉਣ ਲਈ ਹੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਕਈ ਵਾਰ ਸਰਕਾਰਾਂ ਨੂੰ ਸਖ਼ਤ ਕਾਨੂੰਨ ਬਣਾਉਣਾ ਪੈਂਦਾ ਹੈ। ਨਸ਼ਿਆਂ ਖ਼ਿਲਾਫ਼ ਯੁੱਧ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿ ਕਿਹਾ ਕਿ ਨਸ਼ੇ ਦਾ ਆਦੀ ਨੌਜਵਾਨਾਂ ਨੂੰ ਜੇਲ੍ਹਾਂ 'ਚ ਭੇਜਣ ਦਾ ਕੋਈ ਫ਼ਾਇਦਾ ਨਹੀਂ ਹੈ, ਅਸੀਂ ਉਨ੍ਹਾਂ ਨੂੰ ਰੁਜ਼ਗਾਰ ਦੇਵਾਂਗੇ ਪਰ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਦਾਅਵਿਆਂ ਦਾ ਰਿਐਲਿਟੀ ਚੈੱਕ ਕਰਨ ਗਰਾਊਂਡ ਜ਼ੀਰੋ ’ਤੇ ਪੁੱਜੇ ਗਵਰਨਰ
NEXT STORY