ਖਰੜ (ਵੈੱਬ ਡੈਸਕ, ਅਮਰਦੀਪ ਸੈਣੀ) : ਕਿਸਾਨਾਂ ਵਲੋਂ ਅੱਜ 'ਪੰਜਾਬ ਬੰਦ' ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਸਿੱਧੂਪੁਰ ਵਲੋਂ ਖਰੜ ਬੱਸ ਅੱਡੇ 'ਤੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਪੰਜਾਬ ਵਲੋਂ ਚੰਡੀਗੜ੍ਹ ਜਾਂ ਮੋਹਾਲੀ ਆਉਣ ਵਾਲੀਆਂ ਗੱਡੀਆਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 'ਪੰਜਾਬ ਬੰਦ' ਦੌਰਾਨ ਬਠਿੰਡਾ 'ਚ ਸੜਕਾਂ ਕੀਤੀਆਂ ਗਈਆਂ ਜਾਮ, ਦੇਖੋ ਮੌਕੇ ਦੀਆਂ ਤਸਵੀਰਾਂ

ਖਰੜ-ਮੋਹਾਲੀ ਦੇਸੂਮਾਜਰਾ ਨੇੜੇ ਵੀ ਕਿਸਾਨਾਂ ਵਲੋਂ ਹਾਈਵੇਅ 'ਤੇ ਟਰੈਕਟਰ ਖੜ੍ਹੇ ਕਰਕੇ ਚੱਕਾ ਜਾਮ ਕੀਤਾ ਗਿਆ ਹੈ। ਇਸ ਕਾਰਨ ਜਲੰਧਰ ਤੋਂ ਚੰਡੀਗੜ੍ਹ ਆ ਰਹੇ ਵਾਹਨਾਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਇਸ ਦੌਰਾਨ ਕਈ ਵਾਹਨ ਦਾਊਂ ਪਿੰਡ 'ਚੋਂ ਹੋ ਕੇ ਨਿਊ ਸੰਨੀ ਇਨਕਲੇਵ 'ਚੋਂ ਹੁੰਦੇ ਹੋਏ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਹੋ ਗਿਆ ਔਖਾ! ਬਚਣ ਲਈ ਪੜ੍ਹ ਲਓ ਇਹ Advisory

ਖਰੜ ਬੱਸ ਅੱਡੇ 'ਤੇ ਕਿਸਾਨ ਸਵੇਰ ਤੋਂ ਹੀ ਟਰਾਲੀਆਂ ਭਰ ਕੇ ਪਹੁੰਚ ਰਹੇ ਹਨ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ ਜਸਪਾਲ ਸਿੰਘ ਨਿਆਮੀਆਂ, ਅਮਨਦੀਪ ਸਿੰਘ ਅਮੂ ਸੈਣੀ ਨੇ ਕਿਹਾ ਕਿ ਚੱਕਾ ਜਾਮ ਸ਼ਾਮ 4 ਵਜੇ ਤੱਕ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਲਾਗੂ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਨੂੰ ਫੰਡ ਦੇਣ ’ਚ ਚੋਣ ਟਰੱਸਟ, ਸੋਲਰ ਤੇ ਵੈਕਸੀਨ ਕੰਪਨੀਆਂ ਸਭ ਤੋਂ ਅੱਗੇ
NEXT STORY