ਪਟਿਆਲਾ (ਕੰਬੋਜ)- ਪਟਿਆਲਾ ਦੀ ਪਸਿਆਣਾ ਰੋਡ ਭਾਖੜਾ ਨਹਿਰ 'ਚੋਂ ਅੱਜ 18 ਸਾਲਾਂ ਦੇ ਕਰੀਬ ਇਕ ਕੁੜੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਨੂੰ ਗੋਤਾਖੋਰਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਾਹਰ ਕੱਢਿਆ। ਮ੍ਰਿਤਕ ਕੁੜੀ ਦੀ ਤਸਵੀਰਾਂ ਦੇਖਣ ਤੋਂ ਬਾਅਦ ਗੋਤਾਖੋਰਾਂ ਦਾ ਇਹ ਕਹਿਣਾ ਹੈ ਕਿ ਇਹ ਕੁੜੀ ਕਿਸੇ ਵੱਡੇ ਪਰਿਵਾਰ ਦੀ ਹੈ ਅਤੇ ਮਾਡਲ ਹੋ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਕੱਪੜੇ ਅਤੇ ਬੂਟ ਉਸਨੇ ਪਾਏ ਹੋਏ ਸੀ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕੁੜੀ ਕਿਸੇ ਚੰਗੇ ਵੱਡੇ ਪਰਿਵਾਰ ਦੀ ਹੈ।
ਇਹ ਵੀ ਪੜ੍ਹੋ- ਪੰਜਾਬ ਰੋਡਵੇਜ਼ 'ਚ ਮਹਿਲਾ ਦਾ ਕੰਡਕਟਰ ਨਾਲ ਪੈ ਗਿਆ ਪੰਗਾ, ਘਰੋਂ ਬੰਦੇ ਬੁਲਾ ਕੀਤੀ ਕੁੱਟ-ਮਾਰ
ਇਸ ਮੌਕੇ ਜਿਨ੍ਹਾਂ ਪਰਿਵਾਰਾਂ ਦੀਆਂ ਕੁੜੀਆਂ ਲਾਪਤਾ ਸੀ, ਉਹਨਾਂ ਨੂੰ ਭਾਖੜਾ ਨਹਿਰ 'ਤੇ ਸ਼ਨਾਖਤ ਦੇ ਲਈ ਬੁਲਾਇਆ ਗਿਆ ਸੀ। ਮ੍ਰਿਤਕ ਕੁੜੀ ਦੀ ਲਾਸ਼ ਵੇਖ ਕੇ ਪਰਿਵਾਰ ਮੌਕੇ 'ਤੇ ਰੋਂਦੇ ਹੋਏ ਦਿਖਾਈ ਦਿੱਤੇ। ਫਿਲਹਾਲ ਭਾਖੜਾ ਨਹਿਰ 'ਚੋਂ ਬਰਾਮਦ ਹੋਈ ਲਾਸ਼ ਦੀ ਸ਼ਨਾਖਤ ਨਹੀਂ ਹੋ ਪਾਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਕੁੜੀ ਦੀ ਲਾਸ਼ ਨੂੰ ਪਟਿਆਲਾ ਦੇ ਮੋਰਚਰੀ ਘਰ ਵਿਖੇ ਸਨਾਖਤ ਲਈ ਰਖਵਾ ਦਿੱਤਾ। ਮ੍ਰਿਤਕ ਕੁੜੀ ਦੀ ਉਮਰ ਲਗਭਗ 17 ਤੋਂ 18 ਸਾਲ ਦੀ ਹੈ ਜਿਸ ਨੇ ਕਾਲੇ ਰੰਗ ਦੇ ਮਹਿੰਗੇ ਬੂਟ ਪਾ ਰੱਖੇ ਸੀ ਅਤੇ ਕੰਨਾਂ 'ਚ ਉਸਦੇ ਸੋਨੇ ਦੀਆਂ ਵਾਲੀਆਂ ਵੀ ਪਾਈਆਂ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਰੇਲ ਯਾਤਰੀ ਧਿਆਨ ਦੇਣ! ਰੱਦ ਹੋਈਆਂ ਇਹ ਟਰੇਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਬੰਗਾ ਦੇ ਬਿਜਲੀ ਦਫ਼ਤਰ ਦੀ ਅਚਨਚੇਤ ਚੈਕਿੰਗ
NEXT STORY