ਬਾਬਾ ਬਕਾਲਾ ਸਾਹਿਬ (ਰਾਕੇਸ਼)- ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੀਆਂ ਕਈ ਪੁਲਸ ਚੌਕੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਅਕਸਰ ਹੀ ਇਨ੍ਹਾਂ ਚੌਕੀਆਂ ਦੇ ਦਰਵਾਜ਼ਿਆਂ ਨੂੰ ਜਿੰਦਰੇ ਵੱਜੇ ਨਜ਼ਰ ਆ ਰਹੇ ਹਨ। ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੀਆਂ ਕਈ ਮਹੱਤਵਪੂਰਨ ਚੌਕੀਆਂ ਜਿਨ੍ਹਾਂ ’ਚ ਬਾਬਾ ਬਕਾਲਾ ਸਾਹਿਬ, ਸਠਿਆਲਾ ਤੇ ਬੁਤਾਲਾ ਵੀ ਸ਼ਾਮਲ ਹਨ, ਨੂੰ ਵੀ ਆਰਜ਼ੀ ਤੌਰ ’ਤੇ ਬੰਦ ਕੀਤਾ ਜਾ ਚੁੱਕਾ ਹੈ। ਇਨ੍ਹਾਂ ਚੌਕੀਆਂ ਨੂੰ ਲੱਗਣ ਵਾਲੇ ਨੇੜਲੇ ਪਿੰਡਾਂ ਨੂੰ ਹੁਣ ਆਪਣੀਆਂ ਦਰਖਾਸਤਾਂ ਥਾਣਾ ਬਿਆਸ ਵਿਖੇ ਦੇਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਲੋਕੋ ਆਹ ਵੇਖ ਲਓ ਹਾਲ! ਲਿਫਟ ਲੈਣ ਮਗਰੋਂ ਗੁਆਂਢੀ ਨੇ ਹੀ ਗੁਆਂਢੀ ਨਾਲ ਕਰ 'ਤਾ ਵੱਡਾ ਕਾਂਡ
ਵਰਨਣਯੋਗ ਹੈ ਕਿ ਕਈ ਪਿੰਡ ਥਾਣਾ ਬਿਆਸ ਤੋਂ 12 ਤੋਂ 15 ਕਿਲੋਮੀਟਰ ਦੀ ਦੂਰੀ ’ਤੇ ਹਨ, ਜਿਸ ਕਰ ਕੇ ਇਨ੍ਹਾਂ ਪਿੰਡਾਂ ਵਾਲਿਆਂ ਨੂੰ ਕਾਫੀ ਦਿੱਕਤ ਪੇਸ਼ ਆ ਰਹੀ ਹੈ। ਕਈ ਅਜਿਹੀਆਂ ਮਹੱਤਵਪੂਰਨ ਚੌਕੀਆਂ ਹਨ, ਜਿਵੇਂ ਕਿ ਬਾਬਾ ਬਕਾਲਾ ਸਾਹਿਬ ਜੋ ਕਿ ਇਕ ਸਬ-ਡਵੀਜ਼ਨਲ ਹੈੱਡ ਕੁਆਰਟਰ ਹੈ ਅਤੇ ਇਤਿਹਾਸਕ ਨਗਰ ਹੋਣ ਦੇ ਨਾਲ-ਨਾਲ ਨਗਰ ਪੰਚਾਇਤ ਦਾ ਦਰਜਾ ਵੀ ਪ੍ਰਾਪਤ ਕਰ ਚੁੱਕਾ ਹੈ। ਇਸ ਵੱਡੇ ਸ਼ਹਿਰ ਲਈ ਪੁਲਸ ਦਾ ਪ੍ਰਬੰਧ ਹੋਣਾ ਜਾਂ ਗਸ਼ਤ ਹੋਣੀ ਅਤਿ ਜ਼ਰੂਰੀ ਸਮਝੀ ਜਾਂਦੀ ਹੈ, ਪਰ ਫਿਲਹਾਲ ਇਸ ਚੌਕੀ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਨਫਰੀ ਦੀ ਘਾਟ ਅਤੇ ਦਿਹਾਤੀ ਚੌਕੀਆਂ ਦੀ ਸੁਰੱਖਿਆ ਨੂੰ ਲੈ ਕੇ ਸ਼ਾਇਦ ਇਹ ਕਦਮ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਮੰਗਣੀ ਤੋਂ ਵਾਪਸ ਆ ਰਹੇ ਪਰਿਵਾਰ ਦੀ ਪਲਟੀ ਕਾਰ, ਇਕ ਦੀ ਮੌਤ
ਪ੍ਰੰਤੂ ਇਸ ਸਬੰਧੀ ਜਦ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪਾਸਾ ਵੱਟਦਿਆ ਕਿਹਾ ਕਿ ਸਠਿਆਲਾ ਪੁਲਸ ਚੌਕੀ ਦੇ ਇੰਚਾਰਜ ਇਕ ਮਾਮੂਲੀ ਹਾਦਸੇ ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਕਰ ਕੇ ਉਥੇ ਕੰਮ ਬੰਦ ਹੈ, ਜਦਕਿ ਪੁਲਸ ਚੌਕੀ ਬਾਬਾ ਬਕਾਲਾ ਸਾਹਿਬ ਦਾ ਇੰਚਾਰਜ ਦੇ ਘਰ ਸ਼ਾਦੀ ਸਮਾਗਮ ਹੋਣ ਕਾਰਨ ਉਹ ਛੁੱਟੀ ’ਤੇ ਹਨ, ਪਰ ਚੌਕੀਆਂ ਨੂੰ ਬੰਦ ਕਰਨਾ ਅਜਿਹੀਆਂ ਗੱਲਾਂ ਮਹੱਤਵ ਨਹੀਂ ਰੱਖਦੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 30 ਤੋਂ 40 ਬੰਦੇ ਫੂਕ ਗਏ ਪੂਰਾ ਘਰ, ਕੱਖ ਨਹੀਂ ਛੱਡਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘੁਮਾਰਮੰਡੀ 'ਚ 3 ਦੁਕਾਨਾਂ 'ਤੇ ਹੋਈ ਚੋਰੀ
NEXT STORY