ਜਲੰਧਰ- ਏ.ਐੱਸ. ਰਾਏ (ਏ.ਡੀ.ਜੀ.ਪੀ. ਟ੍ਰੈਫਿਕ ਅਤੇ ਐੱਸ.ਐੱਸ.ਐੱਫ.) ਦੇ ਹੁਕਮਾਂ ਅਨੁਸਾਰ, ਡੀ.ਆਈ.ਜੀ. ਨਵੀਨ ਸਿੰਗਲਾ ਅਤੇ ਐੱਸ.ਐੱਸ.ਪੀ. (ਐੱਸ.ਐੱਸ.ਐੱਫ.) ਵਰੁਣ ਸ਼ਰਮਾ ਨੇ ਅਖਿਲੇਸ਼ ਮਹਿੰਗੀ ਮੈਮੋਰੀਅਲ ਦੇ ਪ੍ਰੈਸੀਡੈਂਟ ਲੋਕੇਸ਼ ਮਹਿੰਗੀ ਅਤੇ ਮੈਂਬਰ ਰਣਜੀਤ ਸਿੰਘ ਦੇ ਸਹਿਯੋਗ ਨਾਲ ਜਲੰਧਰ ਰੇਂਜ ਦੀਆਂ 22 ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਨੂੰ 44 ਮੈਡੀਕਲ ਕਿਟਾਂ ਦਿੱਤੀਆਂ।
ਡੀ.ਆਈ.ਜੀ. ਨਵੀਨ ਸਿੰਗਲਾ ਨੇ ਕਿਹਾ ਕਿ ਸੜਕਾਂ ’ਤੇ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਇਸ ਸਮੇਂ ਸੜਕ ਸੁਰੱਖਿਆ ਫੋਰਸ ਪੂਰਾ ਸਹਿਯੋਗ ਦੇ ਰਹੀ ਹੈ ਅਤੇ ਲੋਕਾਂ ਦੀ ਜਾਨ ਵੀ ਬਚਾ ਰਹੀ ਹੈ। ਹਾਦਸੇ ਦੀ ਜਾਣਕਾਰੀ ਮਿਲਣ ਦੇ ਕੁਝ ਹੀ ਮਿੰਟਾਂ ਵਿੱਚ ਘਟਨਾ ਸਥਲ ’ਤੇ ਪਹੁੰਚ ਜਾਂਦੀ ਹੈ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਹਾਦਸਾ ਹਾਈਵੇ ’ਤੇ ਹੋਵੇ, ਤਾਂ ਉਸ ਦੀ ਜਾਣਕਾਰੀ ਜਰੂਰ ਦਿਓ। ਇਸ ਨਾਲ ਕਿਸੇ ਦੀ ਕੀਮਤੀ ਜਾਨ ਬਚ ਸਕਦੀ ਹੈ। ਇਸ ਦੌਰਾਨ, ਲੋਕੇਸ਼ ਮਹਿੰਗੀ ਅਤੇ ਰਣਜੀਤ ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਬਹੁਤ ਹੀ ਵਧੀਆ ਕੰਮ ਕਰ ਰਹੀਆਂ ਹਨ।
ਇਸ ਮੌਕੇ ’ਤੇ ਐੱਸ.ਐੱਸ.ਐੱਫ. ਜਲੰਧਰ ਰੇਂਜ ਦੇ ਡੀ.ਐੱਸ.ਪੀ. ਗੁਰਜੀਤ ਪਾਲ ਸਿੰਘ ਅਤੇ ਇੰਸਪੈਕਟਰ ਜਲੰਧਰ ਰੇਂਜ ਐੱਸ.ਐੱਸ.ਐੱਫ. ਇਮੈਨੂਅਲ ਮਸੀਹ ਹਾਜ਼ਰ ਸਨ।
ਵਿਆਹ ਦੇ ਇਕ ਸਾਲ ਦੇ ਅੰਦਰ ਸਹੁਰਿਆਂ ਦੇ ਅਸਲੀ ਰੰਗ ਵੇਖ ਕੁੜੀ ਦੇ ਉੱਡੇ ਹੋਸ਼, ਹੋਇਆ ਉਹ ਜੋ ਸੋਚਿਆ ਨਾ ਸੀ
NEXT STORY