ਤਰਨਤਾਰਨ (ਰਮਨ ਚਾਵਲਾ)- ਤਰਨਤਾਰਨ ਜ਼ਿਲ੍ਹਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖ਼ਿਲਾਫ਼ ਸ਼ਿਕੰਜਾ ਕਸਦੇ ਹੋਏ 10 ਮੁਲਜ਼ਮਾਂ ਦੀ 5 ਕਰੋੜ 27 ਲੱਖ 73 ਹਜ਼ਾਰ 313 ਰੁਪਏ ਦੀ ਜਾਇਦਾਦ ਜ਼ਬਤ ਕਰਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ 17 ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਸਬੰਧੀ ਦਿੱਲੀ ਕੰਪੀਟੈਂਟ ਅਥਾਰਿਟੀ ਨੂੰ ਲਿਖਿਆ ਗਿਆ ਸੀ, ਜਿਸ ਤੋਂ ਬਾਅਦ 10 ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ ਆਰਡਰ ਪ੍ਰਾਪਤ ਹੋ ਗਏ ਹਨ।
ਇਸ ਸਬੰਧੀ ਨਸ਼ਾ ਸਮੱਗਲਰ ਹਰਜਿੰਦਰ ਸਿੰਘ ਉਰਫ਼ ਹੱਥੋੜੀ ਪੁੱਤਰ ਪ੍ਰਤਾਪ ਸਿੰਘ ਵਾਸੀ ਵਾਂ ਤਾਰਾ ਸਿੰਘ, ਜਿਸ ਦੀ ਥਾਣਾ ਖਾਲੜਾ ਦੀ ਪੁਲਸ ਨੇ 17 ਕਿਲੋ 240 ਗ੍ਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ 34 ਲੱਖ 54 ਹਜ਼ਾਰ 525 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਸਮੱਗਲਰ ਜੈਪਾਲ ਸਿੰਘ ਉਰਫ਼ ਗੁੰਮਟਾ ਪੁੱਤਰ ਮੇਜਰ ਸਿੰਘ ਵਾਸੀ ਸਰਹਾਲੀ ਰੋਡ ਪੱਟੀ ਦੀ ਥਾਣਾ ਸਿਟੀ ਪੱਟੀ ਦੀ ਪੁਲਸ ਨੇ 1 ਕਿਲੋ ਹੈਰੋਇਨ ਅਤੇ 27 ਲੱਖ ਰੁਪਏ ਡਰਗ ਮਨੀ ਦੀ ਬਰਾਮਦਗੀ ਮਾਮਲੇ ਤਹਿਤ 72 ਲੱਖ 10 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜ ਦੇ ਸੂਬੇਦਾਰ ਨਾਲ ਵਾਪਰੀ ਅਣਹੋਣੀ, ਕਾਰ ਦੇ ਉੱਡੇ ਪਰਖੱਚੇ, ਮਿਲੀ ਦਰਦਨਾਕ ਮੌਤ
ਸੁਰਜੀਤ ਸਿੰਘ ਉਰਫ਼ ਟੋਲੂ ਪੁੱਤਰ ਰੇਸ਼ਮ ਸਿੰਘ ਵਾਸੀ ਪੱਟੀ ਦੀ ਥਾਣਾ ਸਿਟੀ ਪੱਟੀ ਦੀ ਪੁਲਸ ਵੱਲੋਂ 1 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਉਸ ਦੀ 64 ਲੱਖ 50 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸਮੱਗਲਰ ਜਗਤਾਰ ਸਿੰਘ ਉਰਫ਼ ਜੱਗਾ ਪੁੱਤਰ ਲਖਵਿੰਦਰ ਸਿੰਘ ਵਾਸੀ ਖੇਮਕਰਨ ਦੀ ਥਾਣਾ ਖੇਮਕਰਨ ਪੁਲਸ ਵੱਲੋਂ 4200 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਸਬੰਧੀ 89 ਲੱਖ 7 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ, ਜਿਸ ’ਚ ਘਰ ਅਤੇ ਥਾਰ ਗੱਡੀ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਰ ਕੁਲਦੀਪ ਸਿੰਘ ਉਰਫ਼ ਗੈਵੀ ਪੁੱਤਰ ਪ੍ਰੇਮ ਸਿੰਘ ਵਾਸੀ ਕਾਜੀਕੋਟ ਰੋਡ ਤਰਨਤਾਰਨ ਦੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ 16 ਕਿਲੋ 800 ਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਵਿਚ ਉਸ ਦੀ 41 ਲੱਖ 68 ਹਜ਼ਾਰ 688 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਸਮੱਗਲਰ ਕੁਲਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸ਼ਿੰਗਾਰਪੁਰਾ ਪਾਸੋਂ 1 ਕਿਲੋ 700 ਗ੍ਰਾਮ ਹੈਰੋਇਨ, ਪਿਸਤੌਲ ਅਤੇ 25 ਲੱਖ ਰੁਪਏ ਡਰੱਗ ਮਨੀ ਬਰਾਮਦਗੀ ਸਬੰਧੀ 93 ਲੱਖ 56 ਹਜ਼ਾਰ ਰੁਪਏ ਦੀ ਕੀਮਤ ਵਾਲੀ ਜਾਇਦਾਦ ਜ਼ਬਤ ਕੀਤੀ ਹੈ।
ਇਸ ਤੋਂ ਇਲਾਵਾ ਸਮੱਗਲਰ ਪ੍ਰਿਤਪਾਲ ਸਿੰਘ ਪੁੱਤਰ ਕੁਲਵਿੰਦਰ ਸਿੰਘ ਹਰੀਕੇ, ਜਿਸ ਪਾਸੋਂ ਪੁਲਸ ਨੇ 260 ਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਵਿਚ 16 ਲੱਖ 56 ਹਜ਼ਾਰ 850 ਰੁਪਏ ਦੀ ਜਾਇਦਾਦ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਹਰੀਕੇ ਦੀ 27 ਲੱਖ 250 ਰੁਪਏ ਕੀਮਤ ਵਾਲੀ ਜਾਇਦਾਦ ਫਰੀਜ਼ ਕੀਤੀ ਹੈ। ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਆਕਾਸ਼ਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਬੂਹ ਦੀ 280 ਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ’ਚ 49 ਲੱਖ 20 ਹਜ਼ਾਰ ਰੁਪਏ ਕੀਮਤ ਅਤੇ ਗੁਰਬਾਜ ਸਿੰਘ ਉਰਫ਼ ਬਾਜਾ ਪੁੱਤਰ ਬਲਵਿੰਦਰ ਸਿੰਘ ਵਾਸੀ ਮਨਿਹਾਲਾ ਜੈ ਸਿੰਘ ਦੀ 1 ਕਿਲੋ ਹੈਰੋਇਨ ਬਰਾਮਦਗੀ ਮਾਮਲੇ ’ਚ 39 ਲੱਖ 50 ਹਜ਼ਾਰ ਰੁਪਏ ਕੀਮਤ ਵਾਲੀ ਜਾਇਦਾਦ ਫਰੀਜ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ 117 ਨਸ਼ਾ ਸਮੱਗਲਰਾਂ ਦੀ 1 ਅਰਬ 31 ਕਰੋੜ ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਸਣੇ ਕਈ ਪਾਬੰਦੀਆਂ ਦੇ ਹੁਕਮ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦੋਸਤ ਨੂੰ ਲੜਾਈ ’ਚ ਛੁਡਵਾਉਣ ਆਏ ਨੌਜਵਾਨ ’ਤੇ ਇੱਟਾਂ ਨਾਲ ਹਮਲਾ, ਹਾਲਤ ਗੰਭੀਰ
NEXT STORY