ਜਲੰਧਰ (ਮਹੇਸ਼)- ਮੂਲ ਰੂਪ ’ਚ ਬਿਹਾਰ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਦੀਪੂ ਮਹਾਤੋ ਪੁੱਤਰ ਹੀਰਾ ਮਹਾਤੋ ਹਾਲ ਵਾਸੀ ਪਿੰਡ ਪੂਰਨਪੁਰ ਥਾਣਾ ਪਤਾਰਾ ਜਲੰਧਰ ਦੇ ਕਤਲ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਰਾਜ ਕੁਮਾਰ ਪੁੱਤਰ ਕੁਲਦੀਪ ਰਿਸ਼ੀ ਤੋਂ ਪੁਲਸ ਨੇ ਵਾਰਦਾਤ ਲਈ ਵਰਤਿਆ ਤੇਜ਼ਧਾਰ ਹਥਿਆਰ (ਕਹੀ) ਤੇ ਮ੍ਰਿਤਕ ਕੋਲੋਂ ਖੋਹਿਆ ਗਿਆ ਕੀਮਤੀ ਮੋਬਾਈਲ ਫ਼ੋਨ ਬਰਾਮਦ ਕਰ ਲਿਆ ਹੈ।
ਐੱਸ.ਐੱਚ.ਓ. ਪਤਾਰਾ ਬਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਰਾਜ ਕੁਮਾਰ ਤੋਂ ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਦੀਪੂ ਮਹਾਤੋ ਕੋਲ ਇਕ ਮਹਿੰਗਾ ਮੋਬਾਈਲ ਦੇਖਿਆ ਸੀ, ਜਿਸ ਨੂੰ ਹਾਸਲ ਕਰਨ ਲਈ ਉਸ ਨੇ ਉਸ ਦਾ ਕਤਲ ਕਰ ਦਿੱਤਾ ਤੇ ਮੋਬਾਈਲ ਫ਼ੋਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਹੋ ਗਈ ਵੱਡੀ ਵਾਰਦਾਤ, ਰੱਖੜੀ ਬੰਨ੍ਹਵਾਉਣ ਭੈਣ ਕੋਲ ਆਏ ਭਰਾ ਦਾ ਗੁਆਂਢੀਆਂ ਨੇ ਕਰ'ਤਾ ਕਤਲ
ਉਸ ਨੇ ਦੱਸਿਆ ਕਿ ਉਸ ਨੇ ਦੀਪੂ ਮਹਾਤੋ ਦਾ ਮੂੰਹ, ਸਿਰ ਤੇ ਗਰਦਨ ਬੇਰਹਿਮੀ ਨਾਲ ਵੱਢ ਦਿੱਤੀ ਸੀ ਤਾਂ ਜੋ ਉਸ ਦੀ ਪਛਾਣ ਵੀ ਨਾ ਹੋ ਸਕੇ। ਦੋਸ਼ੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾ ਚੁੱਕਾ ਹੈ।
ਮ੍ਰਿਤਕ ਦੀਪੂ ਮਹਾਤੋ ਦੇ ਭਰਾ ਜਤਿੰਦਰ ਮਹਾਤੋ ਦੇ ਬਿਆਨਾਂ ’ਤੇ ਪਤਾਰਾ ਥਾਣੇ ’ਚ ਉਸ ਖਿਲਾਫ ਐੱਫ.ਆਈ.ਆਰ. ਨੰ. 34 ਦਰਜ ਕੀਤੀ ਗਈ ਸੀ। ਐੱਸ.ਐੱਸ.ਪੀ. ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਤਾਰਾ ਪੁਲਸ ਨੇ ਡੀ.ਐੱਸ.ਪੀ. ਆਦਮਪੁਰ ਦੀ ਅਗਵਾਈ ’ਚ ਸਿਰਫ 24 ਘੰਟਿਆਂ ’ਚ ਹੀ ਇਸ ਮਾਮਲੇ ਨੂੰ ਟਰੇਸ ਕੀਤਾ ਹੈ।
ਇਹ ਵੀ ਪੜ੍ਹੋ- ਭੈਣਾਂ ਨੇ ਜੇਲ੍ਹ 'ਚ ਬੰਦ ਭਰਾਵਾਂ ਦੇ ਗੁੱਟ 'ਤੇ ਬੰਨ੍ਹੀ ਰੱਖੜੀ, ਇਕ-ਦੂਜੇ ਨੂੰ ਗਲ਼ੇ ਲਗਾ ਕੇ ਦੁੱਖ-ਸੁੱਖ ਕੀਤੇ ਸਾਂਝੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿਨੋਂ-ਦਿਨ ਵਧਦਾ ਜਾ ਰਿਹੈ ਲੁਟੇਰਿਆਂ ਦਾ ਹੌਸਲਾ, ਪੁਲਸ ਚੌਕੀ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਔਰਤ ਤੋਂ ਝਪਟੀ ਸੋਨੇ ਦੀ ਚੇਨ
NEXT STORY