ਜਲੰਧਰ (ਸੁਰਿੰਦਰ)–ਸ਼ਹਿਰ ਦਾ ਵਿਗੜਦਾ ਲਾਅ ਐਂਡ ਆਰਡਰ ਲੋਕਾਂ ਦੇ ਦਿਲਾਂ ’ਚ ਦਹਿਸ਼ਤ ਪੈਦਾ ਕਰਦਾ ਜਾ ਰਿਹਾ ਹੈ। ਬੁੱਧਵਾਰ ਨੂੰ ਦੁਪਹਿਰ 2.10 ਵਜੇ ਸਲੇਮਪੁਰ ਮੁਸਲਮਾਨਾਂ ਅਤੇ ਆਸ-ਪਾਸ ਦੀਆਂ ਕਾਲੋਨੀਆਂ ਵਿਚ ਦਹਿਸ਼ਤ ਫੈਲ ਗਈ, ਜਦੋਂ ਪਤਾ ਲੱਗਾ ਕਿ 2 ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਮੋਟਰਸਾਈਕਲ ਲੁੱਟ ਲਿਆ ਅਤੇ ਹਵਾਈ ਫਾਇਰ ਕਰਦੇ ਹੋਏ ਮੌਕੇ ’ਤੇ ਫ਼ਰਾਰ ਹੋ ਗਏ। ਨਿਊ ਅੰਮ੍ਰਿਤ ਵਿਹਾਰ ਅਤੇ ਸਲੇਮਪੁਰ ਰੋਡ ’ਤੇ ਹੋਈ ਘਟਨਾ ਬਾਰੇ ਜਦੋਂ ਪੁਲਸ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਮੌਕੇ ’ਤੇ ਥਾਣਾ ਨੰਬਰ 1, ਥਾਣਾ ਨੰਬਰ 8 ਅਤੇ ਸੀ. ਆਈ. ਏ. ਸਟਾਫ਼ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਟੀ-ਪੁਆਇੰਟ ’ਤੇ ਹੋਈ ਮੋਟਰਸਾਈਕਲਾਂ ਦੀ ਆਪਸੀ ਟੱਕਰ ਤੋਂ ਬਾਅਦ ਇਹ ਸਾਰੀ ਘਟਨਾ ਹੋਈ। ਲੁਟੇਰਿਆਂ ਦੀ ਸਲੇਮਪੁਰ ਮੁਸਲਮਾਨਾਂ ਵਿਚ ਰਹਿੰਦੇ ਨੌਜਵਾਨ ਸੁਰਿੰਦਰ ਦੀ ਬਾਈਕ ਨਾਲ ਜਦੋਂ ਟੱਕਰ ਹੋਈ ਤਾਂ ਉਸ ਤੋਂ ਬਾਅਦ ਕਾਫ਼ੀ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਲੁਟੇਰਿਆਂ ਨੇ ਭੱਜਦੇ ਹੋਏ ਲਗਭਗ 8 ਹਵਾਈ ਫਾਇਰ ਕੀਤੇ ਪਰ ਮੌਕੇ ’ਤੇ ਪੁਲਸ ਨੂੰ ਗੋਲੀਆਂ ਦੇ 3 ਖੋਲ ਹੀ ਮਿਲੇ।
ਘਟਨਾ ਦੀ ਸਾਰੀ ਜਾਣਕਾਰੀ ਬਾਈਕ ਸਵਾਰ ਸੁਰਿੰਦਰ ਦੀ ਜ਼ੁਬਾਨੀ
ਸਲੇਮਪੁਰ ਵਾਸੀ ਸੁਰਿੰਦਰ ਨੇ ਦੱਸਿਆ ਕਿ ਹਰ ਰੋਜ਼ ਵਾਂਗ ਉਹ ਆਪਣੀ ਦੁਕਾਨ ਤੋਂ ਲਗਭਗ 2 ਵਜੇ ਰੋਟੀ ਖਾਣ ਲਈ ਘਰ ਜਾ ਰਿਹਾ ਸੀ। ਬਾਬਾ ਮੋਹਨ ਦਾਸ ਰੋਡ ਤੋਂ ਜਿਵੇਂ ਹੀ ਸਲੇਮਪੁਰ ਟੀ-ਪੁਆਇੰਟ ’ਤੇ ਪਹੁੰਚਿਆ ਤਾਂ ਤੇਜ਼ ਰਫਤਾਰ ਬਾਈਕ ’ਤੇ ਆ ਰਹੇ 2 ਨੌਜਵਾਨਾਂ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਉਸ ਨੇ ਲੁਟੇਰਿਆਂ ਨੂੰ ਕਿਹਾ-ਤੁਸੀਂ ਮੇਰਾ ਮੋਟਰਸਾਈਕਲ ਤੋੜ ਦਿੱਤਾ, ਇਸ ਦੇ ਪੈਸੇ ਭਰੋ, ਇੰਨੇ ਵਿਚ ਦੋਵੇਂ ਨੌਜਵਾਨ ਬਹਿਸਬਾਜ਼ੀ ਕਰਨ ਲੱਗੇ। ਇਕ ਨੌਜਵਾਨ ਮੋਟਰਸਾਈਕਲ ਲੈ ਕੇ ਅੱਗੇ ਚਲਾ ਗਿਆ ਅਤੇ ਦੂਜੇ ਨੌਜਵਾਨ ਨੇ ਪਿਸਤੌਲ ਕੱਢ ਕੇ ਫਾਇਰ ਕਰ ਦਿੱਤਾ, ਜਿਸ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ।
ਇਹ ਵੀ ਪੜ੍ਹੋ : ਪੁੱਤ ਬਣਿਆ ਕਪੁੱਤ, ਲੋਕਾਂ ਦੇ ਘਰਾਂ 'ਚ ਕੰਮ ਕਰਕੇ ਪੁੱਤ ਨੂੰ ਪਾਲਣ ਵਾਲੀ ਮਾਂ ਦਾ ਕੀਤਾ ਬੇਰਹਿਮੀ ਨਾਲ ਕਤਲ
ਜਿਸ ਮੋਟਰਸਾਈਕਲ ’ਤੇ ਆਏ ਸਨ, ਉਹ ਸਟਾਰਟ ਹੀ ਨਹੀਂ ਹੋਇਆ
ਲੁਟੇਰੇ ਜਦੋਂ ਹਵਾਈ ਫਾਇਰ ਕਰ ਰਹੇ ਸਨ ਤਾਂ ਉਥੇ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ’ਤੇ ਇੱਟਾਂ ਅਤੇ ਪੱਥਰ ਮਾਰੇ। ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਲੁਟੇਰਿਆਂ ਦਾ ਮੋਟਰਸਾਈਕਲ ਹੀ ਸਟਾਰਟ ਨਹੀਂ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥੀ ਰਾਜਵੀਰ ਸਿੰਘ ਦਾ ਮੋਟਰਸਾਈਕਲ ਖੋਹ ਲਿਆ, ਜਿਸ ਤੋਂ ਬਾਅਦ ਰਾਜਵੀਰ ਸਿੰਘ ਦਾ ਮੋਟਰਸਾਈਕਲ ਵੀ ਸਪੋਰਟਸ ਕਾਲਜ ਦੇ ਬਾਹਰ ਛੱਡ ਕੇ ਭੱਜ ਗਏ। ਜਿਸ ਮੋਟਰਸਾਈਕਲ ’ਤੇ ਲੁਟੇਰੇ ਆਏ ਸਨ, ਉਸ ਮੋਟਰਸਾਈਕਲ ਦਾ ਨੰਬਰ ਟਰੇਸ ਕਰਵਾਇਆ ਗਿਆ ਤਾਂ ਉਹ ਰਾਜਨਗਰ ਦੇ ਰਹਿਣ ਵਾਲੇ ਨੌਜਵਾਨ ਦਾ ਨਿਕਲਿਆ।
ਕੁਝ ਹੀ ਸਮਾਂ ਪਹਿਲਾਂ ਨਿਕਲਿਆ ਸੀ ਮੋਟਰਸਾਈਕਲਾਂ ਦਾ ਕਾਫਿਲਾ
ਲੋਕਾਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਹੋਈ ਤਾਂ ਉਸ ਤੋਂ ਕੁਝ ਹੀ ਸਮਾਂ ਪਹਿਲਾਂ ਕਾਫੀ ਲੰਮਾ ਕਾਫਿਲਾ ਮੋਟਰਸਾਈਕਲਾਂ ਦਾ ਨਿਕਲਿਆ ਸੀ। ਨੌਜਵਾਨ ਹੁੱਲੜਬਾਜ਼ੀ ਕਰ ਰਹੇ ਸਨ। ਪੁਲਸ ਅਜਿਹੇ ਸ਼ਰਾਰਤੀ ਤੱਤਾਂ ’ਤੇ ਹਰ ਹਾਲਤ ਵਿਚ ਨਕੇਲ ਪਾਏ ਜੋ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਹਨ। ਉਥੇ ਹੀ ਦੇਰ ਸ਼ਾਮ ਪੁਲਸ ਦੇ ਅਧਿਕਾਰੀਆਂ ਨੇ ਮਾਮਲੇ ਨੂੰ ਟਰੇਸ ਕਰ ਲਿਆ ਸੀ ਪਰ ਜਾਂਚ ਕਾਰਨ ਅਜੇ ਪੁਸ਼ਟੀ ਨਹੀਂ ਕਰ ਰਹੇ। ਘਟਨਾ ਵਾਲੀ ਜਗ੍ਹਾ ਏ. ਡੀ. ਸੀ. ਪੀ. ਸਿਟੀ-1 ਬਲਵਿੰਦਰ ਸਿਘ ਰੰਧਾਵਾ, ਐੱਸ. ਐੱਚ. ਓ. ਨਵਦੀਪ ਸਿੰਘ, ਐਡੀਸ਼ਨਲ ਐੱਸ.ਐੱਚ. ਓ. ਰਾਕੇਸ਼ ਕੁਮਾਰ, ਸੀ. ਆਈ. ਏ. ਸਟਾਫ਼ ਤੋਂ ਅਸ਼ੋਕ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਆਸ-ਪਾਸ ਦੀ ਸੀ. ਸੀ. ਟੀ. ਵੀ. ਫੁਟੇਜ ਆਪਣੇ ਕਬਜ਼ੇ ਵਿਚ ਲਈ।
ਇਹ ਵੀ ਪੜ੍ਹੋ : ਜਲੰਧਰ: BMC ਚੌਂਕ 'ਚ ਸਟਿੱਕਰ ਚਾਲਾਨ ਕੱਟਣ ਨੂੰ ਲੈ ਕੇ ਭੜਕਿਆ ਕਾਰ ਚਾਲਕ, ASI ਦੀ ਲਾਹੀ ਪੱਗ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸ਼੍ਰੀ ਬਰਾੜ ਦਾ ਖ਼ੁਲਾਸਾ, 'ਸਾਲ 'ਚ 8 ਵਾਰ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼', ਮੂਸੇਵਾਲਾ ਬਾਰੇ ਵੀ ਆਖੀ ਇਹ ਗੱਲ
NEXT STORY