ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵਲੋਂ ਆਪਣੇ ਦੂਤ ਰਾਹੀਂ ਲੁਧਿਆਣਾ ਜ਼ਿਲੇ ਦੇ ਪੰਜ ਯੂਥ ਵਿੰਗ ਨੇਤਾਵਾਂ ਦੀ ਰਿਪੋਰਟ ਆਪਣੇ ਕੋਲ ਮੰਗਵਾਉਣ ਦੀ ਖਬਰ ਹੈ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਯੂਥ ਆਗੂਆਂ 'ਚ ਲੁਧਿਆਣਾ ਸ਼ਹਿਰ 'ਚੋਂ ਇਕ ਨੌਜਵਾਨ ਤੇਜ਼ਤਰਾਰ ਸਾਬਕਾ ਕੌਂਸਲਰ, ਇਸੇ ਤਰ੍ਹਾਂ ਦੂਜਾ ਸ਼ਹਿਰੀ ਸਿੱਖ ਅਤੇ ਲੋਕ ਸਭਾ ਵਿਚ ਵੱਡੀ ਭੂਮਿਕਾ ਨਿਭਾਉਣ ਵਾਲਾ ਆਗੂ ਹੈ। ਇਸੇ ਤਰ੍ਹਾਂ ਦੋ ਨੌਜਵਾਨ ਦਿਹਾਤੀ ਖੇਤਰ ਦੇ ਦੱਸੇ ਜਾਂਦੇ ਹਨ, ਜਿਨ੍ਹਾਂ ਵਿਚੋਂ ਇਕ ਖੰਨੇ ਦਾ ਹੈ। ਜਿਸ ਦੀ ਧਰਮ ਪਤਨੀ ਨਗਰ ਕੌਂਸਲ ਦੀ ਮੈਂਬਰ ਦੱਸੀ ਜਾ ਰਹੀ ਹੈ ਅਤੇ ਇਸ ਆਗੂ ਦਾ ਨੌਜਵਾਨਾਂ ਵਿਚ ਵੱਡਾ ਆਧਾਰ ਹੈ। ਦੂਜਾ ਆਗੂ ਸਮਰਾਲੇ ਦਾ ਦੱਸਿਆ ਜਾ ਰਿਹਾ ਹੈ। ਮੌਜੂਦਾ ਪ੍ਰਧਾਨ ਹੈ ਅਤੇ ਉਸ ਦੇ ਪਿਤਾ ਕਿਸੇ ਸਹਿਕਾਰੀ ਬੈਂਕ ਦੇ ਚੇਅਰਮੈਨ ਰਹਿ ਚੁੱਕੇ ਹਨ। ਇਸੇ ਤਰ੍ਹਾਂ ਲੁਧਿਆਣਾ ਵਿਚ ਸੀਨੀਅਰ ਨੌਜਵਾਨ ਕੌਂਸਲਰ ਜਿਸ ਦਾ ਪਿਤਾ ਮੇਅਰ ਵੀ ਰਹਿ ਚੁੱਕਾ ਹੈ, ਵੀ ਸ਼ਾਮਲ ਹੈ।
ਇਹ ਪੰਜੇ ਨੌਜਵਾਨ ਅੱਜ-ਕੱਲ ਮਜੀਠੀਆ ਦੇ ਰਾਡਾਰ 'ਤੇ ਦੱਸੇ ਜਾ ਰਹੇ ਹਨ। ਇਥੇ ਇਹ ਦੱਸਣਾ ਸਹੀ ਹੋਵੇਗਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ 'ਚ ਨਵੇਂ ਚਹੇਤਿਆਂ 'ਤੇ ਹੁਣ ਤੋਂ ਸਰਚ ਮਾਰਨ ਲੱਗ ਪਿਆ ਹੈ ਕਿਉਂਕਿ ਕਾਂਗਰਸ ਨੇ ਇਸ ਵਿਚ 40 ਦੇ ਲਗਭਗ ਨੌਜਵਾਨ ਤੇ ਨਵੇਂ ਚਿਹਰੇ ਵਿਧਾਨ ਸਭਾ 'ਚ ਲਿਆ ਕੇ ਤਰਥੱਲੀ ਮਚਾ ਦਿੱਤੀ ਸੀ।
ਅਮਰਨਾਥ ਯਾਤਰਾ ਲਈ ਜਾ ਰਹੇ 'ਲੰਗਰਾਂ ਵਾਲੇ ਟਰੱਕ' ਪੁਲਸ ਨੇ ਰੋਕੇ
NEXT STORY