ਚੰਡੀਗੜ੍ਹ (ਰਾਏ) : ਸ਼ਹਿਰ ਦੀ ਮਸ਼ਹੂਰ ਸੈਰ-ਸਪਾਟੇ ਵਾਲੀ ਥਾਂ ਬਰਡ ਪਾਰਕ ਪਹਿਲੀ ਅਪ੍ਰੈਲ ਤੋਂ ਸ਼ਾਮ ਸਾਢੇ 5 ਵਜੇ ਤੱਕ ਖੁੱਲ੍ਹੀ ਰਹੇਗੀ। ਗਰਮੀਆਂ ਦਾ ਮੌਸਮ ਆਉਣ ਕਾਰਨ ਵਾਤਾਵਰਣ ਵਿਭਾਗ ਨੇ ਇਹ ਫ਼ੈਸਲਾ ਲਿਆ ਹੈ। ਪਹਿਲਾਂ ਸ਼ਾਮ 4 ਵਜੇ ਬਰਡ ਪਾਰਕ ਨੂੰ ਬੰਦ ਕਰ ਦਿੱਤਾ ਜਾਂਦਾ ਸੀ। ਵਿਭਾਗ ਨੇ ਖੁੱਲ੍ਹਣ ਦੇ ਸਮੇਂ ਵਿਚ ਬਦਲਾਅ ਨਹੀਂ ਕੀਤਾ ਹੈ। ਪਹਿਲਾਂ ਵਾਂਗ ਸਵੇਰੇ 10 ਵਜੇ ਹੀ ਇਹ ਖੁੱਲ੍ਹਿਆ ਕਰੇਗਾ। ਬਰਡ ਪਾਰਕ ਹਫ਼ਤੇ ਵਿਚ ਪੰਜ ਦਿਨ ਸੈਲਾਨੀਆਂ ਲਈ ਖੁੱਲ੍ਹਾ ਰਹੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੇਂਦਰ ਦੇ ਹਵਾਲੇ ਹੋਇਆ ਸਿਟੀ ਬਿਊਟੀਫੁੱਲ 'ਚੰਡੀਗੜ੍ਹ', ਸਰਵਿਸ ਰੂਲ ਦਾ ਫ਼ਰਮਾਨ ਜਾਰੀ
ਸੋਮਵਾਰ ਅਤੇ ਮੰਗਲਵਾਰ ਬੰਦ ਰੱਖਿਆ ਜਾਵੇਗਾ। ਇਨ੍ਹੀਂ ਦਿਨੀਂ ਸਾਂਭ-ਸੰਭਾਲ ਅਤੇ ਦੂਜੇ ਕੰਮ ਹੁੰਦੇ ਹਨ। ਪਹਿਲੀ ਅਪ੍ਰੈਲ ਤੋਂ ਸਵੇਰੇ 10 ਤੋਂ ਸ਼ਾਮ ਸਾਢੇ 5 ਵਜੇ ਤੱਕ ਐਲਾਨੀਆਂ ਦੀ ਐਂਟਰੀ ਹੋਵੇਗੀ। 5 ਸਾਲ ਤੱਕ ਦੇ ਬੱਚਿਆਂ ਦੀ ਐਂਟਰੀ ਮੁਫ਼ਤ ਰੱਖੀ ਗਈ ਹੈ। 5 ਤੋਂ 12 ਸਾਲ ਤੱਕ 30 ਅਤੇ ਉਸ ਤੋਂ ਉੱਪਰ 50 ਰੁਪਏ ਦੀ ਟਿਕਟ ਲੱਗਦੀ ਹੈ। ਟਿਕਟ ਨੂੰ ਬਰਡ ਪਾਰਕ ਜਾ ਕੇ ਕਾਊਂਟਰ ਅਤੇ ਸੈਰ-ਸਪਾਟਾ ਵਿਭਾਗ ਦੀ ਮੋਬਾਇਲ ਐਪ ’ਤੇ ਵੀ ਆਨਲਾਈਨ ਖਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਸਮੂਹ ਨਗਰ ਸੁਧਾਰ ਟਰੱਸਟ ਕੀਤੇ ਭੰਗ
ਬਰਡ ਪਾਰਕ ਵਿਚ ਲੋਕ ਅਫਰੀਕਨ ਲਵ ਬਰਡਜ਼, ਬਡਗੇ ਰਿਗਰਜ਼, ਵਾਈਨ ਸਵਾਨ, ਬਲੈਕ ਸਵਾਨ, ਵੁੱਡ ਡੰਕ, ਗੋਲਡਨ, ਯੈਲੋ ਪੀਜੈਂਟ, ਗ੍ਰੀਨ ਵਿੰਗ ਮਕਾਓ, ਸੰਨ ਕੋਨਰਜ਼, ਅਫਰੀਕਨ ਗ੍ਰੇਅ ਪੈਰੇਟ, ਫਿੰਚਿਜ ਅਤੇ ਮੇਲਾਨੀਸਟਿਕ ਪੀਜੈਂਟ ਵਰਗੀਆਂ 48 ਪ੍ਰਜਾਤੀਆਂ ਦੇ 800 ਤੋਂ ਜ਼ਿਆਦਾ ਪੰਛੀ ਵੇਖੇ ਜਾ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ ਸਾਲਾਨਾ ਬਜਟ, ਜਨਰਲ ਇਜਲਾਸ ’ਚ ਪਾਸ ਹੋਏ ਇਹ ਮਤੇ
NEXT STORY