ਬਠਿੰਡਾ(ਆਜ਼ਾਦ)-ਸ਼ਹਿਰ 'ਚ ਲਗਾਤਾਰ ਵਧਦੇ ਤਾਪਮਾਨ ਤੇ ਪ੍ਰਦੂਸ਼ਣ ਦੀ ਮਾਰ ਸਿਰਫ ਮਨੁੱਖ 'ਤੇ ਹੀ ਨਹੀਂ ਪੈ ਰਹੀ ਬਲਕਿ ਇਸਦੀ ਮਾਰ ਨਾਲ ਪੰਛੀ ਵੀ ਨਹੀਂ ਬਚ ਸਕੇ। ਪ੍ਰਦੂਸ਼ਣ ਕਾਰਨ ਸ਼ਹਿਰ ਦੀ ਗਰਮੀ ਅਚਾਨਕ ਵੱਧ ਗਈ, ਜਿਸ ਕਾਰਨ ਜਨ-ਜੀਵਨ ਅਸਤ ਵਿਅਸਤ ਹੋ ਗਿਆ। ਗਰਮੀ ਦੀ ਲਪੇਟ 'ਚ ਆਉਣ ਨਾਲ ਪ੍ਰਾਪਤ ਮਾਤਰਾ 'ਚ ਪੰਛੀਆਂ ਨੂੰ ਖਾਣ-ਪੀਣ ਤੇ ਰਹਿਣ ਦੀ ਵਿਵਸਥਾ ਨਾ ਹੋਣ ਕਾਰਨ 50 ਤੋਂ ਜ਼ਿਆਦਾ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਮਰਨ ਵਾਲੇ ਪੰਛੀਆਂ 'ਚ ਕਬੂਤਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਤਾਪਮਾਨ ਦੇ ਆਂਕੜਿਆਂ 'ਤੇ ਗੌਰ ਕੀਤਾ ਜਾਵੇ ਤਾਂ ਪਿਛਲੇ 15 ਦਿਨਾਂ ਤੋਂ ਸ਼ਹਿਰ ਵਿਚ ਤਾਪਮਾਨ 44 ਤੋਂ ਪਾਰ ਹੀ ਰਿਹਾ ਹੈ। ਅਜਿਹੇ ਵਿਚ ਛਾਂਦਾਰ ਦਰੱਖਤ ਨਾ ਮਿਲਣ ਕਾਰਨ ਪੰਛੀਆਂ ਨੇ ਲੋਕਾਂ ਦੇ ਘਰਾਂ ਤੇ ਪੁਲ ਹੇਠਾਂ ਆਪਣਾ ਬਸੇਰਾ ਬਣਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਗਰਮੀ ਦੀ ਵਜ੍ਹਾ ਨਾਲ ਸ਼ਹਿਰ 'ਚ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਹਸਪਤਾਲ 'ਚ ਇਲਾਜ ਕਰਵਾ ਰਹੇ ਹਨ ਪਰ ਇੰਨੀ ਗਰਮੀ ਵਿਚ ਵੀ ਅਜੇ ਤੱਕ ਪ੍ਰਸ਼ਾਸਨ ਵੱਲੋਂ ਪੰਛੀਆਂ ਲਈ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ। ਸ਼ਾਇਦ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਇਹ ਪਰਿੰਦੇ ਕਿਸਾਨਾਂ ਵਾਂਗ ਅੰਦੋਲਨ ਨਹੀਂ ਕਰ ਸਕਦੇ ਅਤੇ ਨਾ ਹੀ ਕਿਸੀ ਪਾਰਟੀ ਨੂੰ ਵੋਟ ਦੇ ਸਕਦੇ ਹਨ ਤਾਂ ਇਨ੍ਹਾਂ ਦੀ ਪ੍ਰਵਾਹ ਕਿਉਂ ਕੀਤੀ ਜਾਵੇ ਪਰ ਜੀਵ ਵਿਵਧਤਾ ਵਿਚ ਰੁਕਾਵਟ ਆਉਣ ਨਾਲ ਮਨੁੱਖ ਨੂੰ ਵੀ ਨੁਕਸਾਨ ਚੁੱਕਣਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਕੁਝ ਸਾਲਾਂ ਤੱਕ ਸ਼ਹਿਰ 'ਚ ਕਾਂਵਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਪਰ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਅਤੇ ਦਰੱਖਤਾਂ ਦੇ ਵੱਢਣ ਨਾਲ ਹੌਲੀ-ਹੌਲੀ ਕਰ ਕੇ ਕਈ ਪੰਛੀ ਅਲੋਪ ਹੋਣ ਦੇ ਕਾਗਾਰ ਤੱਕ ਪਹੁੰਚ ਚੁੱਕੇ ਹਨ।
ਨਹੀਂ ਹੈ ਕੋਈ ਵਿਵਸਥਾ
ਪੰਛੀਆਂ ਨੂੰ ਰਹਿਣ ਲਈ ਲੋੜੀਂਦੀ 'ਚ ਵਿਵਸਥਾ ਨਾ ਹੋਣ ਕਾਰਨ ਪਰਿੰਦਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਦੁਪਹਿਰ 'ਚ ਪਰਿੰਦੇ ਇਧਰ-ਉਧਰ ਪਾਣੀ ਤੇ ਖਾਣੇ ਲਈ ਭਟਕਦੇ ਹੋਏ ਆਸਾਨੀ ਨਾਲ ਦੇਖੇ ਜਾ ਸਕਦੇ ਹਨ। ਹਰ ਸਾਲ ਵਾਂਗ ਇਸ ਸਾਲ ਵੀ ਪੰਛੀ ਪ੍ਰੇਮੀਆਂ ਵੱਲੋਂ ਕੋਈ ਵਿਵਸਥਾ ਨਹੀਂ ਕੀਤੇ ਜਾਣ ਨਾਲ ਵੀ ਮੌਤ ਦਾ ਬਹੁਤ ਵੱਡਾ ਕਾਰਨ ਮੰਨਿਆ ਜਾਂਦਾ ਹੈ। ਸ਼ਹਿਰ ਵਿਚ ਵਧੇਰੇ ਦਰੱਖਤਾਂ ਦਾ ਨਾ ਹੋਣਾ ਵੀ ਇਕ ਸਮੱਸਿਆ ਹੈ।
ਕੀ ਕਹਿਣਾ ਹੈ ਜੀਵ-ਜੰਤੂ ਕਲਿਆਣ ਬੋਰਡ ਦਾ
ਪ੍ਰਦੂਸ਼ਣ ਕਾਰਨ ਦੇਸ਼ ਦੀ ਧਰੋਹਰ ਪਸ਼ੂ ਪੰਛੀ ਜੀਵ-ਜੰਤੂ ਅਲੋਪ ਹੁੰਦੇ ਜਾ ਰਹੇ ਹਨ ਤੇ ਦੇਸ਼ ਨੂੰ ਕੁਦਰਤੀ ਕਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀਵ-ਜੰਤੂ ਕਲਿਆਣ ਬੋਰਡ ਹਮੇਸ਼ਾ ਜੀਵਾਂ ਦੀ ਰੱਖਿਆ ਕਰਨ ਲਈ ਤਿਆਰ ਹੈ। ਇਸ ਸਬੰਧ ਵਿਚ ਸੂਬਾ ਸਰਕਾਰਾਂ ਤੇ ਜ਼ਿਲਾ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਜਾਂਦਾ ਰਿਹਾ ਹੈ। ਬਾਵਜੂਦ ਇਸਦੇ ਵਾਤਾਵਰਣ 'ਤੇ ਨਿਯੰਤਰਣ ਘਟਦਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਨੂੰ ਵੱਡੀ ਤਬਾਹੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੀਲ, ਬਾਜ਼, ਕਾਂ, ਚਿੜੀਆਂ ਧਰਤੀ ਤੋਂ ਅਲੋਪ ਹੁੰਦੇ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਭੋਜਨ ਰੂਪੀ ਕੀੜਿਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ ਅਤੇ ਇਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਕੁਦਰਤ ਨੇ ਚੀਜ਼ ਨੂੰ ਪੈਦਾ ਕਰਨ ਤੇ ਖਤਮ ਕਰਨ ਦਾ ਚੱਕਰ ਚਲਾ ਰੱਖਿਆ ਹੈ ਪਰ ਵਾਤਾਵਰਣ ਦੇ ਕਾਰਨ ਹੁਣ ਇਹ ਅਸੰਭਵ ਹੋਵੇਗਾ।
—ਐਡਵੋਕੇਟ ਅਨਿਲ ਜੋਸ਼ੀ
275 ਵਾਹਨ ਚਾਲਕਾਂ ਦੇ ਕੱਟੇ ਚਲਾਨ, 50 ਮੋਟਰਸਾਈਕਲ ਕੀਤੇ ਬਾਊਂਡ
NEXT STORY