Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    9:23:17 AM

  • 29 crore cash 10 biscuits  15 kg gold government driver

    29 ਕਰੋੜ ਕੈਸ਼, 10 ਬਿਸਕੁਟ, 14 ਛੜਾਂ ਤੇ 15 ਕਿੱਲੋ...

  • voter id  aadhar card  pan card indian citizenship

    'ਆਧਾਰ ਕਾਰਡ, ਪੈਨ ਕਾਰਡ ਤੇ ਵੋਟਰ ID ਭਾਰਤੀ...

  • pm modi instagram 10 5 crore followers

    ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ...

  • punjab bandh school holiday update

    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਸਿੱਧੂ ਮੂਸੇ ਵਾਲਾ ਜੀਵਨੀ : ਜਨਮ ਤੋਂ ਮਰਨ ਤਕ 28 ਸਾਲਾ ’ਚ ਜੱਟ ਨੇ ਦੇਖੋ ਕੀ ਕੁਝ ਖੱਟਿਆ

PUNJAB News Punjabi(ਪੰਜਾਬ)

ਸਿੱਧੂ ਮੂਸੇ ਵਾਲਾ ਜੀਵਨੀ : ਜਨਮ ਤੋਂ ਮਰਨ ਤਕ 28 ਸਾਲਾ ’ਚ ਜੱਟ ਨੇ ਦੇਖੋ ਕੀ ਕੁਝ ਖੱਟਿਆ

  • Author Rahul Singh,
  • Updated: 29 May, 2024 06:12 AM
Jalandhar
biography of sidhu moose wala from birth to death he did this in 28 years
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ– ਸ਼ੁਭਦੀਪ ਸਿੰਘ ਸਿੱਧੂ (11 ਜੂਨ 1993 – 29 ਮਈ 2022) ਜਾਂ ਸਿੱਧੂ ਮੂਸੇ ਵਾਲਾ, ਇਕ ਪੰਜਾਬੀ ਗੀਤਕਾਰ ਤੇ ਗਾਇਕ ਸੀ। ਉਸ ਨੇ ਮੁੱਖ ਤੌਰ ’ਤੇ ਪੰਜਾਬੀ ਸੰਗੀਤ ਦੇ ਨਾਲ-ਨਾਲ ਪੰਜਾਬੀ ਸਿਨੇਮਾ ’ਚ ਵੀ ਕੰਮ ਕੀਤਾ। ਮੂਸੇ ਵਾਲਾ ਨੂੰ ਆਮ ਤੌਰ ’ਤੇ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ ਤੇ ਕਈ ਉਸ ਨੂੰ ਸਭ ਤੋਂ ਮਹਾਨ ਤੇ ਸਭ ਤੋਂ ਵਿਵਾਦਪੂਰਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਦੇ ਹਨ। ਇਸ ਤੋਂ ਇਲਾਵਾ ਉਸ ਨੂੰ ਪੰਜਾਬੀ ਕਲਾਕਾਰਾਂ ਲਈ ਮੁੱਖ ਧਾਰਾ ਦੇ ਸੰਗੀਤ ਦੇ ਦਰਵਾਜ਼ੇ ਖੋਲ੍ਹਣ ’ਚ ਇਕ ਪ੍ਰਮੁੱਖ ਸ਼ਖ਼ਸੀਅਤ ਮੰਨਿਆ ਜਾਂਦਾ ਹੈ।

2020 ’ਚ ਮੂਸੇ ਵਾਲਾ ਦਾ ਨਾਮ ‘ਦਿ ਗਾਰਡੀਅਨ’ ਅਮੰਗ 50 ਅੱਪ ਐਂਡ ਕਮਿੰਗ ਆਰਟਿਸਟਸ ’ਚ ਸ਼ਾਮਲ ਕੀਤਾ ਗਿਆ ਸੀ। ਉਹ ਵਾਇਰਲੈੱਸ ਫੈਸਟੀਵਲ ’ਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਤੇ ਭਾਰਤੀ ਗਾਇਕ ਵੀ ਬਣਿਆ ਤੇ ਬ੍ਰਿਟ ਏਸ਼ੀਆ ਟੀ. ਵੀ. ਮਿਊਜ਼ਿਕ ਐਵਾਰਡਜ਼ ’ਚ ਚਾਰ ਪੁਰਸਕਾਰ ਜਿੱਤੇ।

PunjabKesari

ਮੂਸੇ ਵਾਲਾ ਆਪਣੇ ਟਰੈਕ ‘ਸੋ ਹਾਈ’ ਨਾਲ ਮੁੱਖ ਧਾਰਾ ਦੀ ਪ੍ਰਸਿੱਧੀ ਵੱਲ ਵਧਿਆ। 2018 ’ਚ ਉਸ ਨੇ ਆਪਣੀ ਪਹਿਲੀ ਐਲਬਮ ‘ਪੀ. ਬੀ. ਐਕਸ. 1’ ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਸ ਚਾਰਟ ’ਚ 66ਵੇਂ ਨੰਬਰ ’ਤੇ ਸੀ। ਉਸ ਦੇ ਸਿੰਗਲ ‘47’ ਤੇ ‘ਮੇਰਾ ਨਾ’ ਨੂੰ ਯੂ. ਕੇ. ਸਿੰਗਲ ਚਾਰਟ ’ਤੇ ਦਰਜਾ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਪਾਰਾ 49 ਡਿਗਰੀ ਪਾਰ, ਗਰਮੀ ਨੇ ਤੋੜੇ ਕਈ ਸਾਲਾਂ ਦੇ ਰਿਕਾਰਡ, 3 ਦਿਨ ਰੈੱਡ, ਆਰੇਂਜ ਤੇ ਯੈਲੋ ਅਲਰਟ

ਮੂਸਾ, ਪੰਜਾਬ ’ਚ ਜਨਮੇ ਮੂਸੇ ਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2016 ’ਚ ਨਿੰਜਾ ਦੇ ਗੀਤ ‘ਲਾਇਸੈਂਸ’ ਲਈ ਇਕ ਗੀਤਕਾਰ ਵਜੋਂ ਕੀਤੀ, ਫਿਰ 2017 ’ਚ ਗੁਰਲੇਜ਼ ਅਖਤਰ ਨਾਲ ਇਕ ਦੋਗਾਣਾ ਗੀਤ ‘ਜੀ ਵੈਗਨ’ ਲਈ ਮੁੱਖ ਕਲਾਕਾਰ ਵਜੋਂ ਸਿੱਧੂ ਦੀ ਸ਼ੁਰੂਆਤ ਹੋਈ। ਆਪਣੀ ਸ਼ੁਰੂਆਤ ਤੋਂ ਬਾਅਦ ਉਸ ਨੇ ਬ੍ਰਾਊਨ ਬੁਆਏਜ਼ ਨਾਲ ਵੱਖ-ਵੱਖ ਗੀਤਾਂ ਲਈ ਸਹਿਯੋਗ ਕੀਤਾ। ਮੂਸੇ ਵਾਲਾ ਦੇ ਗੀਤ ਯੂ. ਕੇ. ਏਸ਼ੀਅਨ ਸੰਗੀਤ ਚਾਰਟ ’ਤੇ ਸਿਖਰ ’ਤੇ ਰਹੇ। ਉਸ ਦਾ ਗੀਤ ‘ਬੰਬੀਹਾ ਬੋਲੇ’ ਗਲੋਬਲ ਯੂਟਿਊਬ ਸੰਗੀਤ ਚਾਰਟ ’ਤੇ ਚੋਟੀ ਦੇ ਪੰਜਾਂ ’ਚੋਂ ਇਕ ਸੀ। 2021 ’ਚ ਉਸ ਨੇ ‘ਮੂਸਟੇਪ’ ਨੂੰ ਰਿਲੀਜ਼ ਕੀਤਾ, ਜਿਸ ਦੇ ਗੀਤ ‘ਬਿਲਬੋਰਡ ਗਲੋਬਲ 200’, ‘ਬਿਲਬੋਰਡ ਗਲੋਬਲ ਐਕਸਲ ਯੂ. ਐੱਸ.’, ਕੈਨੇਡੀਅਨ ਹੌਟ 100, ਯੂ. ਕੇ. ਏਸ਼ੀਅਨ ਤੇ ਨਿਊਜ਼ੀਲੈਂਡ ਹੌਟ ਚਾਰਟ ’ਚ ਦਰਜ ਹੋਏ। ਉਸ ਦੇ ਬਿਲਬੋਰਡ ਇੰਡੀਆ ਸੌਂਗਜ ਚਾਰਟ ’ਚ ਦਰਜ ਸਭ ਤੋਂ ਵੱਧ ਸਿੰਗਲਜ਼ ਹਨ। ਇਹ ਸਪੋਟੀਫਾਈ ’ਤੇ 1 ਬਿਲੀਅਨ ਤੋਂ ਵੱਧ ਸਟ੍ਰੀਮਸ ਵਾਲੀ ਪਹਿਲੀ ਭਾਰਤੀ ਐਲਬਮ ਬਣ ਗਈ।

PunjabKesari

2021 ’ਚ ਮੂਸੇ ਵਾਲਾ ਭਾਰਤੀ ਰਾਸ਼ਟਰੀ ਕਾਂਗਰਸ (INC) ਰਾਜਨੀਤਿਕ ਪਾਰਟੀ ’ਚ ਸ਼ਾਮਲ ਹੋ ਗਿਆ ਤੇ ਮਾਨਸਾ ਲਈ 2022 ਪੰਜਾਬ ਵਿਧਾਨ ਸਭਾ ਚੋਣਾਂ ’ਚ ਅਸਫ਼ਲ ਰਿਹਾ।

29 ਮਈ 2022 ਨੂੰ ਅਣਪਛਾਤੇ ਹਮਲਾਵਰਾਂ ਵਲੋਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ, ਜੋ ਕਿ ਪੰਜਾਬ ’ਚ ਸਰਗਰਮ ਹੈ, ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ, ਜਿਸ ਨੂੰ ਪੁਲਿਸ ਨੇ ਇਕ ਅੰਤਰ-ਗੈਂਗ ਦੁਸ਼ਮਣੀ ਦਾ ਸਿੱਟਾ ਦੱਸਿਆ। ਜੂਨ 2022 ਨੂੰ ਉਸ ਦਾ ਪਹਿਲਾ ਮਰਨ ਉਪਰੰਤ ਸਿੰਗਲ ਟਰੈਕ ‘ਐੱਸ. ਵਾਈ. ਐੱਲ.’ ਰਿਲੀਜ਼ ਹੋਇਆ ਸੀ।

ਜਨਮ ਅਤੇ ਬਚਪਨ
ਸ਼ੁਭਦੀਪ ਦਾ ਜਨਮ 11 ਜੂਨ, 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ ’ਚ ਹੋਇਆ। ਉਹ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਦਾ ਪਿਤਾ ਬਲਕੌਰ ਸਿੰਘ ਫ਼ੌਜ ਦੀ ਨੌਕਰੀ ਕਰਦਾ ਸੀ। ਉਸ ਦੀ ਮਾਤਾ ਦਾ ਨਾਂ ਚਰਨ ਕੌਰ ਹੈ, ਜੋ ਮੂਸਾ ਪਿੰਡ ਦੀ ਸਰਪੰਚ ਹੈ। ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਲ ਕੀਤੀ। ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ’ਚ ਪੜ੍ਹਾਈ ਕੀਤੀ ਤੇ 2016 ’ਚ ਗ੍ਰੈਜੂਏਸ਼ਨ ਕੀਤੀ। ਸਿਧੂ ਟੂਪੈਕ ਸ਼ਕੂਰ ਤੋਂ ਪ੍ਰਭਾਵਿਤ ਸੀ। ਉਸ ਨੇ 6ਵੀਂ ਕਲਾਸ ’ਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਤੇ ਲੁਧਿਆਣਾ ’ਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ। ਇਸ ਤੋਂ ਬਾਅਦ ਸਿੱਧੂ ਉੱਚ ਸਿੱਖਿਆ ਲਈ ਸਿੱਧੂ ਕੈਨੇਡਾ ਚਲਾ ਗਿਆ ਤੇ ਆਪਣਾ ਪਹਿਲਾ ਗਾਣਾ ‘ਜੀ ਵੈਗਨ’ ਜਾਰੀ ਕੀਤਾ।

PunjabKesari

ਕਰੀਅਰ
ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਸ਼ੁਭਦੀਪ ਬਰੈਂਪਟਨ, ਕੈਨੇਡਾ ਚਲਾ ਗਿਆ। ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਸਿੱਧੂ ਨੇ ਕੈਨੇਡਾ ’ਚ ਰਹਿੰਦਿਆਂ ਕੀਤੀ। ਉਸ ਤੋਂ ਬਾਅਦ ਇਸ ਨੇ 2018 ’ਚ ਭਾਰਤ ’ਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸ ਨੇ ਕੈਨੇਡਾ ’ਚ ਵੀ ਸਫ਼ਲ ਲਾਈਵ ਸ਼ੋਅਜ਼ ਕੀਤੇ। ਅਗਸਤ, 2018 ’ਚ ਉਸ ਨੇ ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਲਈ ਆਪਣਾ ਪਹਿਲਾ ਫ਼ਿਲਮੀ ਗੀਤ ‘ਡਾਲਰ’ ਲਾਂਚ ਕੀਤਾ। 2017 ’ਚ ਮੂਸੇ ਵਾਲੇ ਨੇ ਆਪਣੇ ਗੀਤ ‘ਸੋ ਹਾਈ’ ਨਾਲ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਉਸ ਨੇ ਬਿਗ ਬਰਡ ਚੇ ਸੰਨੀ ਮਾਲਟਨ ਨਾਲ ਕੀਤਾ ਸੀ। ਫਿਰ 2018 ’ਚ ਉਸ ਨੇ ਆਪਣੀ ਪਹਿਲੀ ਐਲਬਮ ‘PBX1’ ਰਿਲੀਜ਼ ਕੀਤੀ, ਜਿਸ ਨੇ ‘ਬਿਲਬੋਰਡ ਕੈਨੇਡੀਅਨ ਐਲਬਮਸ ਚਾਰਟ’ ’ਚ 66ਵਾਂ ਸਥਾਨ ਹਾਸਲ ਕੀਤਾ। ਇਸ ਐਲਬਮ ਤੋਂ ਬਾਅਦ ਉਸ ਨੇ ਆਪਣੇ ਗੀਤ ਸੁਤੰਤਰ ਤੌਰ ’ਤੇ ਗਾਉਣੇ ਸ਼ੁਰੂ ਕਰ ਦਿੱਤੇ। 2019 ’ਚ ਉਸ ਦੇ ਸਿੰਗਲ ਟ੍ਰੈਕ ‘47’ ਨੂੰ ਯੂ. ਕੇ. ਸਿੰਗਲ ਚਾਰਟ ’ਚ ਦਰਜ ਦਿੱਤਾ ਗਿਆ ਸੀ। 2020 ’ਚ ਮੂਸੇ ਵਾਲਾ ਦਾ ਨਾਮ ‘ਦਿ ਗਾਰਡੀਅਨ’ ਅਮੰਗ 50 ਅੱਪ ਐਂਡ ਕਮਿੰਗ ਆਰਟਿਸਟਸ’ ’ਚ ਸ਼ਾਮਲ ਕੀਤਾ ਗਿਆ ਸੀ। ਇਸ 10 ਗੀਤ ਯੂ. ਕੇ. ਏਸ਼ੀਅਨ ਚਾਰਟ ’ਚ ਸ਼ਾਮਲ  ਸਨ। ਉਸ ਦਾ ਗੀਤ ‘ਬੰਬੀਹਾ ਬੋਲੇ’ ਗਲੋਬਲ ਯੂਟਿਊਬ ਸੰਗੀਤ ਚਾਰਟ ’ਚ ਚੋਟੀ ਦੇ 5 ਗੀਤਾਂ ’ਚੋਂ ਇੱਕ ਸੀ। 2021 ’ਚ ਉਸ ਨੇ ‘ਮੂਸਟੇਪ’ ਜਾਰੀ ਕੀਤੀ, ਜਿਸ ਦੇ ਗੀਤ ‘ਕੈਨੇਡੀਅਨ ਹਾਟ 100’, ‘ਯੂ. ਕੇ. ਏਸ਼ੀਅਨ’ ਤੇ ‘ਨਿਊਜ਼ੀਲੈਂਡ ਹੌਟ ਚਾਰਟ’ ਸਮੇਤ ਵਿਸ਼ਵ ਪੱਧਰ ’ਤੇ ਕਈ ਚਾਰਟਾਂ ’ਚ ਸ਼ਾਮਲ ਹੋਏ।

PunjabKesari

ਮਿਊਜ਼ਿਕ ਪ੍ਰੋਡਕਸ਼ਨ
ਹੰਬਲ ਮਿਊਜ਼ਿਕ ਨਾਲ ਵੱਖ-ਵੱਖ ਸਫ਼ਲ ਗੀਤਾਂ ਤੋਂ ਬਾਅਦ ਮੂਸੇ ਵਾਲਾ ਨੇ 2018 ’ਚ ਸੁਤੰਤਰ ਤੌਰ ’ਤੇ ਗੀਤਾਂ ਨੂੰ ਰਿਲੀਜ਼ ਕਰਨਾ ਸ਼ੁਰੂ ਕੀਤਾ। ਉਸ ਨੇ ਪਹਿਲਾ ਗੀਤ ‘ਵਾਰਨਿੰਗ ਸ਼ਾਟਸ’ ਰਿਲੀਜ਼ ਕੀਤਾ, ਜੋ ਕਿ ਕਰਨ ਔਜਲਾ ਦੇ ਟਰੈਕ ‘ਲਫਾਫੇ’ ’ਤੇ ਹਮਲਾ ਕਰਨ ਵਾਲਾ ਇਕ ਟਰੈਕ ਸੀ। ਉਸੇ ਸਾਲ ਉਸ ਦੀ ਪਹਿਲੀ ਐਲਬਮ ‘ਪੀ. ਬੀ. ਐੱਕਸ. 1’ ਟੀ-ਸੀਰੀਜ਼ ਦੇ ਅਧੀਨ ਰਿਲੀਜ਼ ਕੀਤੀ ਗਈ ਸੀ, ਇਸ ਤੋਂ ਬਾਅਦ ਉਸ ਦੇ ਆਪਣੇ ਲੇਬਲ ਦੇ ਨਾਲ ਉਸ ਦੇ ਜ਼ਿਆਦਾਤਰ ਗੀਤਾਂ ਦੇ ਨਾਲ-ਨਾਲ ਦੂਜੇ ਕਲਾਕਾਰਾਂ ਦੇ ਟਰੈਕ ਵੀ ਰਿਲੀਜ਼ ਕੀਤੇ ਜਾਣ ਲੱਗੇ। 2020 ’ਚ ਮੂਸੇ ਵਾਲਾ ਨੇ ਆਪਣੀ ਦੂਜੀ ਸਟੂਡੀਓ ਐਲਬਮ ‘Snitches Get Stitches’ ਨੂੰ ਆਪਣੇ ਖ਼ੁਦ ਦੇ ਲੇਬਲ ਹੇਠ ਜਾਰੀ ਕੀਤਾ। 31 ਅਗਸਤ 2020 ਨੂੰ ਮੂਸੇ ਵਾਲਾ ਨੇ ਅਧਿਕਾਰਤ ਤੌਰ ’ਤੇ ਆਪਣਾ ਲੇਬਲ 5911 ਰਿਕਾਰਡ ਲਾਂਚ ਕੀਤਾ।

PunjabKesari

ਵਿਵਾਦ
ਆਪਣੀ ਚੜ੍ਹਤ ਦੇ ਸਮੇਂ ਤੋਂ ਹੀ ਸਿੱਧੂ ਕਈ ਵਿਵਾਦਾਂ ’ਚ ਘਿਰਿਆ ਰਿਹਾ। 2022 ਤੱਕ ਮੂਸੇ ਵਾਲਾ 4 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਸੀ। ਮਈ 2020 ’ਚ ਮੂਸੇ ਵਾਲੇ ਦੀਆਂ 2 ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ, ਇਕ ’ਚ ਉਸ ਨੂੰ ਪੁਲਸ ਅਧਿਕਾਰੀਆਂ ਦੀ ਸਹਾਇਤਾ ਨਾਲ ਇਕ ਏਕੇ 47 ਦੀ ਵਰਤੋਂ ਕਰਨ ਦੀ ਸਿਖਲਾਈ ਦਾ ਪ੍ਰਦਰਸ਼ਨ ਕੀਤਾ ਤੇ ਦੂਜੀ ’ਚ ਉਸ ਨੂੰ ਇਕ ਨਿੱਜੀ ਪਿਸਤੌਲ ਦੀ ਵਰਤੋਂ ਕਰਦੇ ਦੇਖਿਆ ਗਿਆ। ਇਸ ਘਟਨਾ ਤੋਂ ਬਾਅਦ ਉਸ ਦੀ ਮਦਦ ਕਰਨ ਵਾਲੇ 6 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 19 ਮਈ ਨੂੰ ਉਸ ’ਤੇ ਆਰਮਜ਼ ਐਕਟ ਦੀਆਂ 2 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੂਸੇ ਵਾਲੇ ਨੂੰ ਲੱਭਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਪਰ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਹੋ ਗਿਆ। 2 ਜੂਨ ਨੂੰ ਬਰਨਾਲਾ ਜ਼ਿਲ੍ਹਾ ਅਦਾਲਤ ਨੇ ਮੂਸੇ ਵਾਲਾ ਤੇ 5 ਦੋਸ਼ੀ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। 6 ਜੂਨ, 2020 ਨੂੰ ਗੱਡੀ ਦੇ ਸ਼ੀਸ਼ੇ ਕਾਲੇ ਕਰਵਾਉਣ ਕਾਰਨ ਨਾਭਾ ’ਚ ਪੁਲਸ ਵਲੋਂ ਉਸ ਨੂੰ ਜੁਰਮਾਨਾ ਕੀਤਾ ਗਿਆ। ਜੁਲਾਈ ’ਚ ਪੁਲਸ ਜਾਂਚ ਤੋਂ ਬਾਅਦ ਉਸ ਨੂੰ ਨਿਯਮਿਤ ਜ਼ਮਾਨਤ ਦੇ ਦਿੱਤੀ ਗਈ। ਉਸ ਮਹੀਨੇ ਉਸ ਨੇ ਅਦਾਕਾਰ ਸੰਜੇ ਦੱਤ ਨਾਲ ਆਪਣੀ ਤੁਲਨਾ ਕਰਦਿਆਂ ‘ਸੰਜੂ’ ਨਾਮ ਦਾ ਇਕ ਸਿੰਗਲ ਰਿਲੀਜ਼ ਕੀਤਾ, ਜਿਸ ਨੂੰ ਅਸਲਾ ਐਕਟ ਦੇ ਤਹਿਤ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਭਾਰਤੀ ਖੇਡ ਨਿਸ਼ਾਨੇਬਾਜ਼ ਅਵਨੀਤ ਸਿੱਧੂ ਨੇ ਗੀਤ ਦੀ ਆਲੋਚਨਾ ਕੀਤੀ ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਲਈ ਮੂਸੇ ਵਾਲਾ ’ਤੇ ਦੋਸ਼ ਲਗਾਇਆ। ਅਗਲੇ ਦਿਨ ਗੀਤ ਨੂੰ ਰਿਲੀਜ਼ ਕਰਨ ਲਈ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਕ ਇੰਟਰਵਿਊ ’ਚ ਮੂਸੇ ਵਾਲਾ ਨੇ ਦੋਸ਼ ਲਾਇਆ ਕਿ ਉਸ ਨੂੰ ਕੁਝ ਨਿਊਜ਼ ਚੈਨਲਾਂ ਤੇ ਵਕੀਲਾਂ ਵਲੋਂ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

PunjabKesari

ਐਕਟਿੰਗ ਕਰੀਅਰ
ਸਿੱਧੂ ਮੂਸੇ ਵਾਲੇ ਨੇ ਆਪਣੀ ਖ਼ੁਦ ਦੀ ਪ੍ਰੋਡਕਸ਼ਨ ਕੰਪਨੀ ਜੱਟ ਲਾਈਫ਼ ਸਟੂਡੀਓਜ਼ ਅਧੀਨ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ਨਾਮੀ ਇਕ ਪੰਜਾਬੀ ਫ਼ਿਲਮ ਰਾਹੀਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਫ਼ਿਲਮ ਦਾ ਨਿਰਦੇਸ਼ਨ ਤਰਨਵੀਰ ਸਿੰਘ ਜਗਪਾਲ ਵਲੋਂ ਕੀਤਾ ਗਿਆ ਸੀ ਤੇ ਇਹ ਫ਼ਿਲਮ ਗਿੱਲ ਰੌਂਤਾ ਵਲੋਂ ਲਿਖੀ ਗਈ ਸੀ। 2019 ’ਚ ਮੂਸੇ ਵਾਲਾ ‘ਤੇਰੀ ਮੇਰੀ ਜੋੜੀ’ ਫ਼ਿਲਮ ’ਚ ਨਜ਼ਰ ਆਇਆ। ਜੂਨ 2020 ’ਚ ਉਸ ਨੇ ‘ਗੁਨਾਹ’ ਨਾਮ ਦੀ ਇਕ ਹੋਰ ਫ਼ਿਲਮ ਦਾ ਐਲਾਨ ਕੀਤਾ। 22 ਅਗਸਤ ਨੂੰ ਉਸ ਨੇ ਆਪਣੀ ਆਉਣ ਵਾਲੀ ਫ਼ਿਲਮ ‘ਮੂਸਾ ਜੱਟ’ ਦਾ ਟੀਜ਼ਰ ਰਿਲੀਜ਼ ਕੀਤਾ, ਜਿਸ ’ਚ ਸਵੀਤਾਜ ਬਰਾੜ ਮੁੱਖ ਭੂਮਿਕਾ ਨਿਭਾਅ ਰਹੀ ਸੀ ਤੇ ਟਰੂ ਮੇਕਰਸ ਵਲੋਂ ਨਿਰਦੇਸ਼ਤ ਹੈ। ਅਗਸਤ ਨੂੰ, ਉਸ ਨੇ ਅੰਬਰਦੀਪ ਸਿੰਘ ਵਲੋਂ ਨਿਰਦੇਸ਼ਿਤ ਆਪਣੀ ਨਵੀਂ ਫ਼ਿਲਮ ‘ਜੱਟਾਂ ਦਾ ਮੁੰਡਾ ਗਾਉਣ’ ਦਾ ਐਲਾਨ ਕੀਤਾ, ਜੋ ਕਿ 18 ਮਾਰਚ 2022 ਨੂੰ ਰਿਲੀਜ਼ ਹੋਣ ਲਈ ਤੈਅ ਕੀਤੀ ਗਈ ਸੀ।

PunjabKesari

ਰਾਜਨੀਤਕ ਕਰੀਅਰ
ਮੂਸੇ ਵਾਲੇ ਨੂੰ ਰਾਜਨੀਤਕ ਜੀਵਨ ’ਚ ਵੀ ਦਿਲਚਸਪੀ ਸੀ। ਇਸ ਦੇ ਚਲਦਿਆਂ ਉਸ ਨੇ ਆਪਣੀ ਮਾਤਾ ਚਰਨ ਕੌਰ ਨੂੰ ਸਰਪੰਚੀ ਦੀਆਂ ਵੋਟਾਂ ਲਈ ਖੜ੍ਹੇ ਕੀਤਾ ਤੇ ਸਰਗਰਮੀ ਨਾਲ ਪ੍ਰਚਾਰ ਕੀਤਾ। ਦਸੰਬਰ, 2018 ’ਚ ਉਸ ਦੀ ਮਾਤਾ ਨੇ ਮੂਸਾ ਪਿੰਡ ਤੋਂ ਸਰਪੰਚ ਚੋਣ ਜਿੱਤੀ ਸੀ। ਦਸੰਬਰ, 2021 ਨੂੰ ਮੂਸੇ ਵਾਲਾ 2022 ਦੀ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਕਾਂਗਰਸ ’ਚ ਸ਼ਾਮਲ ਹੋ ਗਿਆ। ਮਾਨਸਾ ਹਲਕੇ ਤੋਂ ਸਿਰਫ਼ 20.52 ਫ਼ੀਸਦੀ ਵੋਟਾਂ ਪ੍ਰਾਪਤ ਕਰਕੇ ਮੂਸੇ ਵਾਲਾ ਆਮ ਆਦਮੀ ਪਾਰਟੀ ਦੇ ਵਿਜੇ ਸਿੰਗਲਾ ਤੋਂ 63,323 ਵੋਟਾਂ ਦੇ ਫਰਕ ਨਾਲ ਹਾਰ ਗਿਆ। 2022 ਦੀਆਂ ਚੋਣਾਂ ਦੌਰਾਨ ਮੂਸੇ ਵਾਲਾ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਚੋਣ ਪ੍ਰਚਾਰ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਮਾਨਸਾ ਹਲਕੇ ’ਚ ਘਰ-ਘਰ ਪ੍ਰਚਾਰ ਕੀਤਾ ਸੀ। 11 ਅਪ੍ਰੈਲ, 2022 ਨੂੰ ਮੂਸੇ ਵਾਲਾ ਨੇ ‘ਸਕੇਪਗੋਟ’ ਸਿਰਲੇਖ ਵਾਲਾ ਇਕ ਗੀਤ ਰਿਲੀਜ਼ ਕੀਤਾ, ਜਿਸ ’ਚ ਉਸ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਪਣੀ ਅਸਫ਼ਲਤਾ ਬਾਰੇ ਦੱਸਿਆ। ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਕਿ ਮੂਸੇ ਵਾਲਾ ਨੇ ਆਪਣੇ ਗੀਤ ਰਾਹੀਂ ਇਹ ਪ੍ਰੇਰਿਆ ਕਿ ਪੰਜਾਬ ਦੇ ਵੋਟਰ ‘ਆਪ’ ਨੂੰ ਚੁਣਨ ਲਈ ‘ਗੱਦਾਰ’ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੂਸੇ ਵਾਲਾ ਦਾ ਗੀਤ ਕਾਂਗਰਸ ਦੀ ‘ਪੰਜਾਬ ਵਿਰੋਧੀ’ ਮਾਨਸਿਕਤਾ ਨੂੰ ਕਾਇਮ ਰੱਖਦਾ ਹੈ ਤੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਜਵਾਬ ਮੰਗਿਆ ਕਿ ਕੀ ਉਹ ਮੂਸੇ ਵਾਲਾ ਦੇ ਵਿਚਾਰਾਂ ਦਾ ਸਮਰਥਨ ਕਰਦੇ ਹਨ।

PunjabKesari

ਸਿੱਧੂ ਮੂਸੇ ਵਾਲਾ ਦੀ ਹੱਤਿਆ

  • ਟਿਕਾਣਾ    ਜਵਾਹਰਕੇ ਪਿੰਡ, ਮਾਨਸਾ, ਪੰਜਾਬ, ਭਾਰਤ
  • ਮਿਤੀ    29 ਮਈ 2022, 5:30 ਸ਼ਾਮ
  • ਟੀਚਾ    ਸਿੱਧੂ ਮੂਸੇ ਵਾਲਾ
  • ਹਮਲੇ ਦੀ ਕਿਸਮ    ਗੱਡੀ ’ਤੇ ਗੋਲੀਆਂ ਨਾਲ ਫਾਇਰਿੰਗ, ਹੱਤਿਆ
  • ਮੌਤਾਂ    1 (ਸਿੱਧੂ ਮੂਸੇ ਵਾਲਾ)
  • ਜਖ਼ਮੀ    2
  • ਅਪਰਾਧੀ    ਅਪ੍ਰਮਾਣਿਤ
  • ਦੋਸ਼ੀ    ਲਾਰੈਂਸ ਬਿਸ਼ਨੋਈ

ਗੋਲਡੀ ਬਰਾੜ
ਮਾਨਸਾ ਦੇ ਪਿੰਡ ਜਵਾਹਰਕੇ ’ਚ 29 ਮਈ, 2022 ਨੂੰ ਅਣਪਛਾਤੇ ਹਮਲਾਵਰਾਂ ਵਲੋਂ ਮੂਸੇ ਵਾਲਾ ਦੀ ਕਾਰ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਅਨੁਸਾਰ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੇ ਸ਼ੁਰੂ ’ਚ ਇਕ ਅਣ-ਪ੍ਰਮਾਣਿਤ ਫੇਸਬੁੱਕ ਪੋਸਟ ’ਚ ਕਤਲ ਦੀ ਜ਼ਿੰਮੇਵਾਰੀ ਲਈ ਸੀ, ਜਿਸ ਨੂੰ ਬਿਸ਼ਨੋਈ ਨੇ ਮੰਨਣ ਤੋਂ ਇਨਕਾਰ ਕੀਤਾ ਸੀ ਤੇ ਉਸ ਨੂੰ ਪੰਜਾਬ ਪੁਲਸ ਜੂਨ, 2022 ਤੱਕ ਹਿਰਾਸਤ ’ਚ ਲੈ ਰਹੀ ਸੀ ਤੇ ਅਧਿਕਾਰੀਆਂ ਵਲੋਂ ਉਸ ਨੂੰ ਕਤਲ ਦਾ ‘ਮਾਸਟਰਮਾਈਂਡ’ ਮੰਨਿਆ ਜਾਂਦਾ ਸੀ।

PunjabKesari

ਪੁਲਸ ਅਨੁਸਾਰ ਸ਼ਾਮ ਸਾਢੇ ਚਾਰ ਵਜੇ ਮੂਸੇ ਵਾਲਾ ਆਪਣੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਤੇ ਗੁਆਂਢੀ ਗੁਰਵਿੰਦਰ ਸਿੰਘ ਨਾਲ ਘਰੋਂ ਨਿਕਲਿਆ। ਮੂਸੇ ਵਾਲਾ ਆਪਣੀ ਕਾਲੇ ਰੰਗ ਦੀ ਮਹਿੰਦਰਾ ਥਾਰ ਚਲਾ ਕੇ ਬਰਨਾਲਾ ’ਚ ਆਪਣੀ ਮਾਸੀ ਦੇ ਘਰ ਜਾ ਰਿਹਾ ਸੀ। ਸ਼ਾਮ 5:30 ਵਜੇ ਜਦੋਂ ਥਾਰ ਜਵਾਹਰਕੇ ਪਹੁੰਚੀ ਤਾਂ 2 ਹੋਰ ਕਾਰਾਂ ਨੇ ਉਸ ਨੂੰ ਰੋਕ ਕੇ ਘੇਰ ਲਿਆ। ਘਟਨਾ ਦੌਰਾਨ 30 ਰਾਊਂਡ ਫਾਇਰ ਕੀਤੇ ਗਏ, ਜਿਸ ਨਾਲ 2 ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ। ਮੂਸੇ ਵਾਲਾ ਨੇ ਆਪਣੀ ਪਿਸਤੌਲ ਨਾਲ ਹਮਲਾਵਰਾਂ ’ਤੇ ਜਵਾਬੀ ਗੋਲੀਬਾਰੀ ਕੀਤੀ। ਗੋਲੀਬਾਰੀ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਉਸ ਦੇ ਪਿਤਾ ਮੂਸੇ ਵਾਲਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਲੈ ਗਏ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

PunjabKesari

ਮੂਸੇ ਵਾਲਾ ਉਨ੍ਹਾਂ 424 ਲੋਕਾਂ ’ਚ ਸ਼ਾਮਲ ਸੀ, ਜਿਨ੍ਹਾਂ ਦੀ ਪੁਲਸ ਸੁਰੱਖਿਆ ਨੂੰ ਇਕ ਦਿਨ ਪਹਿਲਾਂ ਘਟਾ ਦਿੱਤਾ ਗਿਆ ਸੀ ਜਾਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਸੀ। ਸਾਕਾ ਨੀਲਾ ਤਾਰਾ ਦੀ ਬਰਸੀ ਦੀ ਤਿਆਰੀ ’ਚ ਉਸ ਨਾਲ 4 ਦੀ ਬਜਾਏ 2 ਕਮਾਂਡੋ ਰਹਿ ਗਏ ਸਨ। ਘਟਨਾ ਦੇ ਸਮੇਂ ਮੂਸੇ ਵਾਲਾ ਕਮਾਂਡੋਜ਼ ਨਾਲ ਆਪਣੀ ਬੁਲੇਟ ਪਰੂਫ ਗੱਡੀ ਦੀ ਬਜਾਏ 2 ਹੋਰਾਂ ਨਾਲ ਆਪਣੀ ਨਿੱਜੀ ਕਾਰ ’ਚ ਜਾ ਰਿਹਾ ਸੀ। ਉਸ ਦੇ ਦੋਸਤਾਂ ਅਨੁਸਾਰ ਮੂਸੇ ਵਾਲਾ ਨੇ ਆਪਣੀ ਸੁਰੱਖਿਆ ਨੂੰ ਨਾਲ ਨਹੀਂ ਲਿਆ ਕਿਉਂਕਿ ਉਸ ਦੀ ਥਾਰ ’ਚ 5 ਲੋਕ ਨਹੀਂ ਬੈਠ ਸਕਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

  • Sidhu Moose Wala
  • Death Anniversary
  • Punjabi Singer
  • Legend
  • Biography

ਵਿਦੇਸ਼ੋਂ ਆ ਕੇ ਡਿਪ੍ਰੈੱਸ਼ਨ 'ਚ ਚਲਾ ਗਿਆ ਵਿਅਕਤੀ, ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ

NEXT STORY

Stories You May Like

  • indian in us  tells scary truth  will have to become a   hustler
    10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'
  • famous actor leaves the world at the age of 46  sets an example after death
    46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ
  • venezuela
    ਵੈਨੇਜ਼ੁਏਲਾ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 5,000 ਤੋਂ ਪਾਰ ! 16,000 ਤੋਂ ਵੱਧ ਜ਼ਖ਼ਮੀ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਜੁਲਾਈ 2026)
  • famous actor reveals the biggest   secret   of his life
    'ਮੈਂ ਆਪਣੇ ਪਿਤਾ ਦੀ ਮਰਨ 'ਚ ਕੀਤੀ ਸੀ ਮਦਦ..!', ਮਸ਼ਹੂਰ ਅਦਾਕਾਰ ਨੇ ਖੋਲ੍ਹਿਆ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ...
  • woman gives birth to identical quadruplet girls
    ਡੇਢ ਕਰੋੜ 'ਚੋਂ ਇਕ ਮਾਮਲਾ! ਔਰਤ ਨੇ ਇੱਕੋ ਜਿਹੀਆਂ ਚਾਰ ਕੁੜੀਆਂ ਨੂੰ ਦਿੱਤਾ ਜਨਮ
  • narendra modi  birthday  mallikarjun kharge  congratulations
    PM ਮੋਦੀ ਨੇ ਕਾਂਗਰਸ ਪ੍ਰਧਾਨ ਜਨਮ ਦਿਨ ਦੀ ਵਧਾਈ ਦਿੱਤੀ, ਸਿਹਤਮੰਦ ਜੀਵਨ ਦੀ ਕੀਤੀ ਕਾਮਨਾ
  • rain  landslides  road closed  orange alert
    ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ 134 ਸੜਕਾਂ ਬੰਦ, 4 ਜ਼ਿਲ੍ਹਿਆਂ 'ਚ 28 ਜੁਲਾਈ ਤੋਂ ਓਰੇਂਜ ਅਲਰਟ
  • punjab bandh school holiday update
    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ ਜਥੇਬੰਦੀਆਂ ਨੇ ਕਰ'ਤਾ ਵੱਡਾ...
  • now traffic police will be able to control traffic even in the rain
    ਹੁਣ ਬਰਸਾਤ ’ਚ ਵੀ ਟ੍ਰੈਫਿਕ ਕੰਟਰੋਲ ਕਰ ਸਕੇਗੀ ਟ੍ਰੈਫਿਕ ਪੁਲਸ, ਰੇਨਕੋਟ ਅਤੇ...
  • even a 14 year sentence could not improve harpal singh
    14 ਸਾਲ ਦੀ ਸਜ਼ਾ ਵੀ ਨਾ ਸੁਧਾਰ ਸਕੀ ਹਰਪਾਲ ਸਿੰਘ ਨੂੰ, ਜੇਲ੍ਹ 'ਚੋਂ ਆਉਂਦਿਆਂ ਹੀ...
  • bpeo office clerk arrested for accepting bribe
    5 ਹਜ਼ਾਰ ਰਿਸ਼ਵਤ ਲੈਂਦਾ BPEO ਦਫ਼ਤਰ ਦਾ ਕਲਰਕ ਗ੍ਰਿਫ਼ਤਾਰ
  • djjs guru purnima
    ਗੁਰੂ ਪੂਰਨਿਮਾ ਮੌਕੇ ਪੰਜ ਲੱਖ ਤੋਂ ਵੱਧ ਸ਼ਰਧਾਲੂ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ...
  • heavy rain and storm in punjab alert issued
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਤੂਫ਼ਾਨ,...
  • new regarding jalandhar bandh call
    ਭਲਕੇ ਜਲੰਧਰ ਰਹੇਗਾ ਬੰਦ ਜਾਂ ਖੁੱਲ੍ਹਾ! ਪੜ੍ਹੋ ਵੱਡੀ ਅਪਡੇਟ
  • five suspects including avtar singh arrested
    ਥਾਈਲੈਂਡ 'ਚ 3 ਭਾਰਤੀਆਂ ਨੂੰ ਅਗਵਾ ਕਰਨ ਦੇ ਦੋਸ਼ 'ਚ ਜਲੰਧਰ ਦੇ ਅਵਤਾਰ ਸਿੰਘ ਸਮੇਤ...
Trending
Ek Nazar
silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

wife of famous actor demands rs 40 lakh as maintenance allowance

ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ...

fisheries agreement

ਚੀਨ ਨੇ ਮੱਛੀ ਉਦਯੋਗ ਸਬੰਧੀ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ

action on mosques

ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਕਰ'ਤਾ ਬੰਦ

political upheaval

ਵਿਕਟੋਰੀਆ 'ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ...

after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • lrgma exhibition concluded
      LRGMA ਵੱਲੋਂ ਭਾਰਤ ਦੀ ਸਭ ਤੋਂ ਵੱਡੀ 'ਆਟਮ ਵਿੰਟਰ' ਗਾਰਮੈਂਟ ਪ੍ਰਦਰਸ਼ਨੀ...
    • djjs guru purnima
      ਗੁਰੂ ਪੂਰਨਿਮਾ ਮੌਕੇ ਪੰਜ ਲੱਖ ਤੋਂ ਵੱਧ ਸ਼ਰਧਾਲੂ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ...
    • heavy rain and storm in punjab alert issued
      ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਤੂਫ਼ਾਨ,...
    • sacrilege law government submits letter to akal takht
      ਬੇਅਦਬੀ ਕਾਨੂੰਨ 'ਚ ਸੋਧਾਂ ਨੂੰ ਲੈ ਕੇ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਵਿਖੇ ਸੌਂਪਿਆ...
    • recruitment exam congress protest protest in faridkot
      ਭਰਤੀ ਪ੍ਰੀਖਿਆ ਵਿਵਾਦ ਨੂੰ ਲੈ ਕੇ ਫਰੀਦਕੋਟ 'ਚ ਕਾਂਗਰਸ ਦਾ ਵੱਡਾ ਧਰਨਾ, ਚੰਨੀ ਨੇ...
    • amritsar village  rajasansi village  boys and girls
      ਅੰਮ੍ਰਿਤਸਰ ਦੇ ਮਸ਼ਹੂਰ ਪਿੰਡ ਦੀ ਪੰਚਾਇਤ ਦਾ ਨਵਾਂ ਫਰਮਾਨ, ਹਰ ਪਾਸੇ ਹੋ ਰਹੇ ਚਰਚੇ
    • punjab bandh trade union
      ਪੰਜਾਬ ਬੰਦ ਦੀ ਕਾਲ ਵਿਚਾਲੇ ਵਪਾਰ ਮੰਡਲ ਨੇ ਕਰ 'ਤਾ ਵੱਡਾ ਐਲਾਨ
    • 21 year old punjabi boy dies in canada
      ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, 21 ਸਾਲਾ ਮੁੰਡੇ ਦੀ ਮੌਤ, ਨਹੀਂ ਦੇਖਿਆ...
    • school holidays in punjab
      ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
    • punjab schools  school holidays
      ਪੰਜਾਬ ਦੇ ਇਸ ਜ਼ਿਲ੍ਹੇ 'ਚ ਕੁਝ ਸਕੂਲਾਂ ਵਿਚ ਹੋ ਗਈ ਛੁੱਟੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +