ਗਿੱਦੜਬਾਹਾ (ਸੰਧਿਆ ਜਿੰਦਲ) - ਗਿੱਦੜਬਾਹਾ ਵਿਖੇ ਲੋਕਾਂ ਦੇ ਘਰ 'ਚ ਲਾਰੇਂਸ ਬਿਸ਼ਨੋਈ ਗਰੁੱਪ ਦਾ ਨਾਂ ਲੈ ਧਮਕੀ ਭਰੇ ਪੱਤਰ ਸੁੱਟਣ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮੁਲਜ਼ਮ ਨੇ ਕੁਝ ਦਿਨਾਂ ਪਹਿਲਾਂ ਹੀ ਲੋਕਾਂ ਦੇ ਘਰਾਂ 'ਚ ਧਮਕੀ ਭਰੀਆਂ ਚਿੱਠੀਆਂ ਸੁੱਟ ਕੇ ਉਨ੍ਹਾਂ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਮੁਲਜ਼ਮ ਵਲੋਂ ਚਿੱਠੀਆਂ ਸੁੱਟਣ ਦੀ ਸਾਰੀ ਘਟਨਾ ਗਲੀਆਂ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਸੀ, ਜਿਸ ਦੇ ਆਧਾਰ 'ਤੇ ਪੁਲਸ ਨੇ ਇਸ ਮਾਮਲੇ ਦੀ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਮੁੰਦਈ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਉਸ ਨੇ ਇਹ ਧਮਕੀ ਭਰੇ ਪੱਤਰ ਸੁੱਟੇ ਸਨ। ਦੱਸ ਦੇਈਏ ਕਿ ਘਰਾਂ 'ਚ ਧਮਕੀ ਭਰੇ ਪੱਤਰ ਸੁੱਟੇ ਜਾਣ ਕਾਰਨ ਲੋਕ ਦਹਿਸ਼ਤ 'ਚ ਸਨ, ਹੁਣ ਆਰੋਪੀ ਦੇ ਫੜ੍ਹੇ ਜਾਣ 'ਤੇ ਉਨ੍ਹਾਂ ਦਾ ਸੁੱਖ ਦਾ ਸਾਹ ਲਿਆ।
ਮੋਹਿਤ ਗਰਗ ਦੀ ਯਾਦ 'ਚ 40 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਸਮਾਰਕ : ਧਰਮਸੌਤ
NEXT STORY