ਲੁਧਿਆਣਾ, (ਹਿਤੇਸ਼)- ਖਾਲਿਸਤਾਨ ਦੇ ਮੁੱਦੇ 'ਤੇ ਅਕਸਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਹਮਲਾ ਬੋਲਣ ਵਾਲੇ ਕਾਂਗਰਸ ਦੇ ਐੱਮ.ਪੀ. ਰਵਨੀਤ ਬਿੱਟੂ ਨੇ ਹੁਣ ਉਨ੍ਹਾਂ 'ਤੇ ਗੁਰਪਤਵੰਤ ਪੰਨੂ ਦੇ ਏਜੰਡੇ 'ਤੇ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਿਖਸ ਫਾਰ ਜਸਟਿਸ ਵਲੋਂ ਜੋ ਡ੍ਰਾਈਵ ਸ਼ੁਰੂ ਕੀਤੀ ਗਈ ਹੈ ਉਸ ਨੂੰ ਸਮਰਥਨ ਕਰਨ ਦਾ ਕੋਈ ਮੌਕਾ ਜਥੇਦਾਰ ਨਹੀਂ ਗੁਆ ਰਹੇ, ਜਿਸ ਦੇ ਤਹਿਤ ਹੁਣ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਦੇ ਲਈ ਅਰਦਾਸ ਰੱਖੀ ਗਈ ਹੈ ਜਿਸ ਨਾਲ ਉਨ੍ਹਾਂ ਦਾ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦਾ ਏਜੰਡਾ ਸਾਫ ਹੋ ਗਿਆ।
ਰੈਫਰੈਂਡਮ ਵਾਂਗ ਫਲਾਪ ਹੋਵੇਗੀ ਪੰਜਾਬ ਬੰਦ ਕਰਨ ਦੀ ਕਾਲ: ਗਰੇਵਾਲ
ਭਾਜਪਾ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ 31 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦੇਣ ਲਈ ਸਿਖਸ ਫਾਰ ਜਸਟਿਸ ਨੂੰ ਲੰਬੇ ਹੱਥੀ ਲਿਆ। ਉਨ੍ਹਾਂ ਨੇ ਕਿਹਾ ਕਿ ਗੁਰਪਤਵੰਤ ਪੰਨੂ, ਜੇ.ਐੱਸ. ਧਾਲੀਵਾਲ ਵਲੋਂ ਪੰਜਾਬ ਵਿਚ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਲਈ ਪਾਕਿਸਤਾਨ ਤੋਂ ਫੰਡਿੰਗ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਪਰ ਲੋਕ ਹੁਣ ਉਨ੍ਹਾਂ ਦੀ ਅਸਲੀਅਤ ਜਾਣ ਚੁੱਕੇ ਹਨ, ਜਿਸ ਦਾ ਸਬੂਤ ਰੈਫਰੈਂਡਮ ਦੇ ਫਲਾਪ ਹੋਣ ਦੇ ਰੂਪ ਵਿਚ ਸਾਰਿਆਂ ਦੇ ਸਾਹਮਣੇ ਹੈ ਤੇ ਇਹੀ ਹਾਲ ਪੰਜਾਬ ਬੰਦ ਦੀ ਕਾਲ ਦਾ ਹੋਵੇਗਾ ਕਿਉਂਕਿ ਇਹ ਸਭ ਵਿਦੇਸ਼ਾਂ ਵਿਚ ਬੈਠਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਦਾ ਪਹਿਲਾਂ ਹੀ ਅੱਤਵਾਦ ਦੇ ਨਾਮ 'ਤੇ ਬਹੁਤ ਨੁਕਸਾਨ ਹੋ ਚੁੱਕਿਆ ਹੈ, ਉਹ ਇਨ੍ਹਾਂ ਨੂੰ ਮੂੰਹ ਲਗਾਉਣ ਲਈ ਤਿਆਰ ਨਹੀਂ ਹਨ।
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 300 ਨਵੇਂ ਮਰੀਜ਼ਾਂ ਦੀ ਪੁਸ਼ਟੀ, 17 ਦੀ ਮੌਤ
NEXT STORY