ਬਠਿੰਡਾ (ਵਰਮਾ) : ਭਾਰਤੀ ਜਨਤਾ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਅਤੇ ਐੱਸ. ਸੀ. ਮੋਰਚਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਅਕਲੀਆ ਅਤੇ ਮੰਡਲ ਪ੍ਰਧਾਨ ਕਿਰਨਜੀਤ ਸਿੰਘ ਦੇ ਯਤਨਾਂ ਸਦਕਾ ਬਲਾਹੜ੍ਹ ਮਹਿਮਾ ਦੇ 50 ਪਰਿਵਾਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ।
ਇਨ੍ਹਾਂ ਪਰਿਵਾਰਾਂ ਦਾ ਭਰਵਾਂ ਸਵਾਗਤ ਕਰਨ ਲਈ ਸਰੂਪ ਚੰਦ ਸਿੰਗਲਾ ਵਲੋਂ ਇਨ੍ਹਾਂ ਦਾ ਸਨਮਾਨ ਕੀਤਾ ਗਿਆ। ਭਾਜਪਾ ਦਿਨੋਂ-ਦਿਨ ਪਿੰਡਾਂ ਵਿਚ ਵੱਧ ਰਹੀ ਹੈ। ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸ਼ਾਸਨ ਤੋਂ ਦੁਖ਼ੀ ਹੋ ਕੇ ਲੋਕ ਰਾਸ਼ਟਰ ਹਿੱਤ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲ ਰੁਖ ਕਰ ਰਹੇ ਹਨ।
ਮਹਾਸ਼ਿਵਰਾਤਰੀ ਮੌਕੇ ਬਟਾਲਾ ਦੇ ਅਚਲੇਸ਼ਵਰ ਮੰਦਿਰ 'ਚ ਲੱਗੀਆਂ ਰੌਣਕਾਂ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ
NEXT STORY