ਬਟਾਲਾ (ਗੁਰਪ੍ਰੀਤ)- ਅੱਜ ਪੂਰੇ ਦੇਸ਼ ਭਰ ਵਿਚ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮਹਾਸ਼ਿਵਰਾਤਰੀ ਮੌਕੇ ਬਟਾਲਾ ਦੇ ਅਚਲੇਸ਼ਵਰ ਮੰਦਿਰ ਵਿਖੇ ਭਗਤਾਂ ਦਾ ਤਾਂਤਾ ਲੱਗਾ ਹੋਇਆ ਹੈ। ਸ਼ਰਧਾਲੂਾਂ ਨੇ ਵੱਡੀ ਗਿਣਤੀ ਵਿਚ ਅਚਲੇਸ਼ਵਰ ਮੰਦਿਰ ਵਿਖੇ ਨਤਮਸਤਕ ਹੋ ਕੇ ਭੋਲੇਨਾਥ ਦੀ ਪੂਜਾ ਕੀਤੀ।

ਦੱਸ ਦੇਈਏ ਕਿ ਅਚਲੇਸ਼ਵਾਰ ਮੰਦਿਰ ਉਹ ਸਥਾਨ ਹੈ, ਜਿੱਥੇ ਭਗਵਾਨ ਸ਼ਿਵ ਆਪਣੇ ਪਰਿਵਾਰ ਅਤੇ 33 ਕਰੋੜ ਦੇਵੀ ਦੇਵਤਿਆਂ ਨਾਲ ਆਏ ਸਨ। ਉੱਥੇ ਵੀ ਸ਼ਿਵਰਾਤਰੀ ਦਾ ਦਿਹਾੜਾ ਇਥੇ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ਼ਰਧਾਲੂ ਸਵੇਰੇ ਤੋਂ ਹੀ ਮੰਦਿਰ ਪਹੁਂਚ ਸ਼ਿਵ ਸ਼ੰਕਰ ਦੀ ਪੂਜਾ ਕਰਦੇ ਵਿਖਾਈ ਦੇ ਰਹੇ ਹਨ।

ਭਗਤਾਂ ਨੇ ਕਿਹਾ ਕਿ ਉਹ ਭੋਲੇ ਨਾਥ ਦੀ ਪੂਜਾ ਕਰਕੇ ਮੂੰਹ ਮੰਗੀ ਮੁਰਾਦਾਂ ਪਾਂਦੇ ਹਨ। ਉਥੇ ਹੀ ਖ਼ਾਸ ਇਹ ਹੈ ਕਿ ਇਸ ਸਥਾਨ 'ਤੇ ਗੁਰਦੁਆਰਾ ਸ਼੍ਰੀ ਅਚਲ ਸਾਹਿਬ ਵੀ ਹੈ, ਜਿੱਥੇ ਇਤਿਹਾਸ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼ਿਵਰਾਤਰੀ ਦੇ ਮੇਲੇ ਵਿਚ ਪਹੁੰਚੇ ਅਤੇ ਸਿੱਧ ਗੋਸ਼ਟੀ ਕੀਤੀ ਅਤੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਬਾਹਰ ਕੱਢਣ ਲਈ ਸੰਦੇਸ਼ ਦਿੱਤਾ।
'
'
'
'
ਇਹ ਵੀ ਪੜ੍ਹੋ : ਮੁੜ ਦਹਿਲਿਆ ਪੰਜਾਬ, ਅੰਮ੍ਰਿਤਸਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਇੱਧਰ-ਉੱਧਰ ਭੱਜੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੋਡਵੇਜ਼ ਦੇ ਮੁਲਾਜ਼ਮ ਨੂੰ 5 ਸਾਲ ਦੀ ਕੈਦ ਅਤੇ 50 ਹਜ਼ਾਰ, ਜਾਣੋ ਕੀ ਹੈ ਪੂਰਾ ਮਾਮਲਾ
NEXT STORY