ਜਲੰਧਰ- ਐੱਨ. ਆਈ. ਏ. ਅਤੇ ਆਈ. ਬੀ. ਦੀ ਟੀਮ ਵੱਲੋਂ ਸ਼ੁੱਕਰਵਾਰ ਨੂੰ ਗੜ੍ਹਾ ਰੋਡ ’ਤੇ ਰਹਿੰਦੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰ ਰੇਡ ਕਰ ਉਸ ਦੇ ਬੇਟੇ ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ 'ਤੇ ਅੱਜ ਭਾਜਪਾ ਦੇ ਨੈਸ਼ਨਲ ਸਪੋਕਪਰਸਨ ਆਰ.ਪੀ. ਸਿੰਘ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ- ਗੰਨੇ ਦਾ ਯਕੀਨੀ ਸਰਕਾਰੀ ਖਰੀਦ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ : ਬਾਦਲ
ਭਾਜਪਾ ਦੇ ਨੈਸ਼ਨਲ ਸਪੋਕਪਰਸਨ ਆਰ.ਪੀ. ਸਿੰਘ ਨੇ ਆਪਣੇ ਟਵੀਟਰ ਹੈਂਡਲ ਰਾਹੀਂ ਟਵੀਟ ਕਰਦਿਆਂ ਕਿਹਾ ਕਿ ਐੱਨ. ਆਈ. ਏ. ਅਤੇ ਆਈ. ਬੀ. ਦੀ ਟੀਮ ਵੱਲੋਂ ਸ਼ੁੱਕਰਵਾਰ ਨੂੰ ਜੋ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਘਰ 'ਚੋਂ ਟਿਫਨ ਬੰਬ, ਆਰ. ਡੀ. ਐਕਸ. ਅਤੇ ਪਿਸਟਲ ਬਰਾਮਦ ਹੋਈ ਹੈ। ਇਹ ਇਸ ਨਾਲ ਕਿਸਾਨ ਵਿਰੋਧ ਦੇ ਚੱਲਦਿਆਂ ਨੇਤਾਵਾਂ ਨੂੰ ਨਿਸ਼ਾਨਾਂ ਬਣਾਉਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ- ਸੁਖਮੀਤ ਡਿਪਟੀ ਕਤਲ ਕਾਂਡ 'ਚ ਵੱਡਾ ਖੁਲਾਸਾ, ਵਿਦੇਸ਼ ਬੈਠੇ ਗੈਂਗਸਟਰ ਗੌਰਵ ਨੇ ਰਚੀ ਸੀ ਕਤਲ ਦੀ ਸਾਜਿਸ਼
ਦੱਸਣਯੋਗ ਹੈ ਕਿ ਅੰਮ੍ਰਿਤਸਰ ’ਚ ਜੋ ਟਿਫਨ ਬੰਬ ਮਿਲਿਆ ਸੀ, ਉਨ੍ਹਾਂ ’ਚ ਕੁਝ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਸੀ, ਜਿਨ੍ਹਾਂ ਨੇ ਜਲੰਧਰ ਦੇ ਇਸ ਨੌਜਵਾਨ ਦਾ ਨਾਂ ਲਿਆ ਸੀ। ਜਿਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਸ਼ੁਕਰਵਾਰ ਸਵੇਰੇ ਗੜ੍ਹਾ ਰੋਡ ’ਤੇ ਰਹਿੰਦੇ ਜਸਬੀਰ ਸਿੰਘ ਰੋਡੇ ਦੇ ਘਰ ਰੇਡ ਕੀਤੀ ਗਈ ਸੀ ਅਤੇ ਉਸ ਦੇ ਬੇਟੇ ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਮੌਕੇ ਤੋਂ ਪੁਲਸ ਨੂੰ ਚਾਰ ਹੈਂਡ ਗ੍ਰਨੇਡ, ਇਕ ਟਿਫਨ ਬੰਬ ਅਤੇ ਆਰ. ਡੀ. ਐਕਸ ਮਿਲੇ ਸਨ।
ਗੰਨੇ ਦਾ ਯਕੀਨੀ ਸਰਕਾਰੀ ਖਰੀਦ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ : ਬਾਦਲ
NEXT STORY