ਜਲੰਧਰ, (ਰਾਜੇਸ਼)- ਕਾਂਗਰਸੀ ਵਰਕਰਾਂ ਤੋਂ ਪ੍ਰੇਸ਼ਾਨ ਹੋ ਕੇ ਅਨਮੋਲ ਭਾਟੀਆ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ ਵਿਚ ਪੁਲਸ ਨੇ ਹੁਣ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ, ਜਿਸ ਦੇ ਵਿਰੋਧ 'ਚ ਅੱਜ ਭਾਜਪਾ ਦੇ ਸੀਨੀਅਰ ਆਗੂਆਂ ਨੇ ਮ੍ਰਿਤਕ ਦੇ ਘਰ ਅੱਗੇ ਸ਼ਾਂਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਮਨੋਰੰਜਨ ਕਾਲੀਆ, ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ, ਮਹਿੰਦਰ ਭਗਤ, ਸੁਸ਼ੀਲ ਸ਼ਰਮਾ ਆਦਿ ਭਾਜਪਾ ਆਗੂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗ੍ਰਿਫਤਾਰੀਆਂ ਨਹੀਂ ਹੋਣਗੀਆਂ, ਅਨਮੋਲ ਭਾਟੀਆ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਕਿਹਾ ਕਿ ਭਾਜਪਾ ਵਰਕਰ ਸਰਜੂ ਭਾਟੀਆ ਦੇ ਭਰਾ ਅਨਮੋਲ ਭਾਟੀਆ ਕੋਲ ਜੇਕਰ ਕੋਈ ਕਮਾਈ ਦਾ ਸਾਧਨ ਨਹੀਂ ਸੀ ਤਾਂ ਉਸ ਨੇ ਸੋਚਿਆ ਸੀ ਕਿ ਉਹ ਆਪਣੇ ਘਰ ਨੂੰ ਤੋੜ ਕੇ ਉਸ ਵਿਚ ਕੁਝ ਕਮਰੇ ਪਾ ਕੇ ਕਿਰਾਏ 'ਤੇ ਚੜ੍ਹਾ ਦੇਵੇਗਾ ਤਾਂ ਜੋ ਕਿਰਾਏ ਦੀ ਰਕਮ ਨਾਲ ਘਰ ਦਾ ਗੁਜ਼ਾਰਾ ਚੱਲ ਸਕੇ ਪਰ ਇਲਾਕੇ ਦੇ ਰਹਿਣ ਵਾਲੇ ਕਾਂਗਰਸੀ ਵਰਕਰਾਂ ਨੇ ਉਸ ਦਾ ਮਕਾਨ ਨਹੀਂ ਬਣਨ ਦਿੱਤਾ, ਜਿਸ ਕਾਰਨ ਪਰੇਸ਼ਾਨ ਹੋ ਕੇ ਅਨਮੋਲ ਭਾਟੀਆ ਨੇ ਆਤਮਹੱਤਿਆ ਕਰ ਲਈ।
ਕੇ. ਡੀ. ਭੰਡਾਰੀ ਨੇ ਪਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਂ ਐੱਫ. ਆਈ. ਆਰ. ਵਿਚ ਦਰਜ ਹਨ, ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਅਵਤਾਰ ਹੈਨਰੀ ਤੇ ਬਾਵਾ ਹੈਨਰੀ ਦੇ ਨਾਂ ਜੋ ਸੁਸਾਈਡ ਨੋਟ ਵਿਚ ਹਨ, ਉਸ ਦੀ ਨਿਰਪੱਖ ਜਾਂਚ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਮ੍ਰਿਤਕ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਮ੍ਰਿਤਕ ਨੌਜਵਾਨ ਆਪਣੇ ਛੋਟੇ ਜਿਹੇ ਮਕਾਨ ਨੂੰ ਬਣਾਉਣ ਲਈ ਪਿਛਲੇ 7 ਮਹੀਨਿਆਂ ਤੋਂ ਕਾਂਗਰਸ ਦੇ ਵਰਕਰਾਂ ਨੂੰ ਅਪੀਲ ਕਰ ਰਹੇ ਸਨ ਕਿ ਉਸ ਦਾ ਮਕਾਨ ਬਣਨ ਦਿੱਤਾ ਜਾਵੇ ਤੇ ਉਤ ਲੋਕਾਂ ਨੇ ਉਸ ਦੀ ਇਕ ਨਾ ਸੁਣੀ ਜਿਸ ਕਾਰਨ ਉਸ ਨੇ ਜਾਨ ਦੇ ਦਿੱਤੀ। ਉਥੇ ਪੁਲਸ ਨੇ ਬੀਤੇ ਦਿਨ ਮ੍ਰਿਤਕ ਅਨਮੋਲ ਭਾਟੀਆ ਦੇ ਭਰਾ ਦੇ ਬਿਆਨਾਂ 'ਤੇ ਮਦਨ ਲਾਲ ਸ਼ਰਮਾ, ਸਤੀਸ਼ ਟਰਾਂਸਪੋਰਟਰ, ਬਿੱਟੂ ਪ੍ਰਧਾਨ, ਅਮਰਜੀਤ ਸਿੰਘ, ਅੱਛਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਭਾਜਪਾ ਆਗੂਆਂ ਦੇ ਪ੍ਰਦਰਸ਼ਨ ਦੀ ਖਬਰ ਤੋਂ ਬਾਅਦ ਏ. ਡੀ. ਸੀ. ਪੀ., ਏ. ਸੀ. ਪੀ. ਨਵਨੀਤ ਸਿੰਘ ਮਾਹਲ ਨੇ ਮੌਕੇ 'ਤੇ ਪਹੁੰਚੇ ਭਾਜਪਾ ਦੇ ਆਗੂਆਂ ਨੂੰ ਸਮਝਾਇਆ ਤੇ ਭਰੋਸਾ ਦਿੱਤਾ ਕਿ ਜਿਨ੍ਹਾਂ ਲੋਕਾਂ 'ਤੇ ਮਾਮਲਾ ਦਰਜ ਹੈ ਉਨ੍ਹਾਂ ਨੂੰ 48 ਘੰਟਿਆਂ ਵਿਚ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਭਾਜਪਾ ਆਗੂ ਪ੍ਰਦਰਸ਼ਨ ਖਤਮ ਕਰ ਕੇ ਅੰਤਿਮ ਸੰਸਕਾਰ ਲਈ ਮੰਨੇ।
ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ, 1 ਦੀ ਮੌਤ, 4 ਜ਼ਖਮੀ
NEXT STORY