ਸ੍ਰੀ ਮੁਕਤਸਰ ਸਾਹਿਬ— ਸ੍ਰੀ ਮੁਕਤਸਰ ਸਾਹਿਬ ਵਿਚ ਨਗਰ ਨਿਗਮ ਦੇ ਪ੍ਰਧਾਨ ਅਹੁਦੇ ਨੂੰ ਲੈ ਕੇ ਚੱਲ ਰਹੀ ਖਿੱਚਤਾਣ ਵਿਚ ਪੁਲਸ ਵੱਲੋਂ ਭਾਜਪਾ ਕੌਂਸਲਰ ਬੰਟੀ ਖੇੜਾ ਨੂੰ ਚੁੱਕੇ ਜਾਣ ਅਤੇ ਉਸ ਦੇ ਹੁਣ ਤੱਕ ਨਾ ਮਿਲਣ ਕਰਕੇ ਲੋਕਾਂ ਵਿਚ ਰੋਹ ਦੀ ਲਹਿਰ ਪਾਈ ਜਾ ਰਹੀ ਹੈ। ਗੁੱਸੇ ਵਿਚ ਆਏ ਭਾਜਪਾ ਵਰਕਰਾਂ ਨੇ ਥਾਣੇ ਵਿਚ ਇਕੱਠੇ ਹੋ ਕੇ ਹੰਗਾਮਾ ਕੀਤਾ ਅਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦਾ ਕੌਂਸਲਰ ਵਾਪਸ ਘਰ ਨਹੀਂ ਆਉਂਦਾ ਉਦੋਂ ਤੱਕ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਿਣਗੇ। ਪ੍ਰਦਰਸ਼ਨਕਾਰੀਆਂ ਦੇ ਨਾਲ ਅਕਾਲੀ ਵਿਧਾਇਕ ਰੋਜ਼ੀ ਬਰਕੰਦੀ ਵੀ ਸ਼ਾਮਲ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਸ ਨੇ ਜ਼ਬਰਦਸਤੀ ਬਿਨਾਂ ਐੱਫ. ਆਈ. ਆਰ. ਦੇ ਬੰਟੀ ਖੇੜਾ ਨੂੰ ਉਸ ਦੀ ਦੁਕਾਨ ਤੋਂ ਚੁੱਕਿਆ ਅਤੇ ਉਸ ਨੂੰ ਗਾਇਬ ਕਰ ਦਿੱਤਾ। ਮਾਮਲਾ ਉਸ ਸਮੇਂ ਥੋੜ੍ਹਾ ਠੰਡਾ ਹੋਇਆ, ਜਦੋਂ ਖੇੜਾ ਦੇ ਭਰਾ ਨੇ ਕਿਹਾ ਕਿ ਉਸ ਨੂੰ ਉਸ ਦੀ ਭਾਬੀ ਨੂੰ ਖੇੜਾ ਦਾ ਫੋਨ ਆ ਗਿਆ ਹੈ ਅਤੇ ਉਹ ਸਹੀ ਸਲਾਮਤ ਹੈ। ਉਸ ਨੇ ਕਿਹਾ ਕਿ ਉਸ ਨਾਲ ਵੀ ਖੇੜਾ ਦੀ ਗੱਲ ਹੋ ਚੁੱਕੀ ਹੈ।
ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਉਹ ਬੰਟੀ ਖੇੜਾ ਨੂੰ ਆਪਣੇ ਨਾਲ ਲੈ ਕੇ ਗਏ ਸਨ ਪਰ ਉਹ ਰਸਤੇ ਵਿਚ ਹੀ ਗੁਰੂ ਨਾਨਕ ਕਾਲਜ ਦੇ ਕੋਲ ਪੁਲਸ ਦੀ ਗੱਡੀ ਤੋਂ ਉੱਤਰ ਗਿਆ। ਐੱਸ. ਐੱਚ. ਓ. ਤਜਿੰਦਰਪਾਲ ਨੇ ਕਿਹਾ ਕਿ ਬੰਟੀ ਖੇੜਾ ਨੇ ਉਸ ਨੂੰ ਆਪਣੀ ਦੁਕਾਨ 'ਤੇ ਖੁਦ ਬੁਲਾਇਆ ਸੀ ਅਤੇ ਉਹ ਆਪਣੀ ਦੁਕਾਨ ਤੋਂ ਸਾਡੀ ਗੱਡੀ ਵਿਚ ਬੈਠ ਕੇ ਦੋ ਕਿਲੋਮੀਟਰ ਅੱਗੇ ਜਾ ਕੇ ਗੁਰੂ ਨਾਨਕ ਕਾਲਜ ਕੋਲ ਉੱਤਰ ਗਿਆ। ਉਸ ਤੋਂ ਬਾਅਦ ਉਹ ਕਿੱਥੇ ਗਿਆ ਸਾਨੂੰ ਨਹੀਂ ਪਤਾ। ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦਾ ਕੌਂਸਲਰ ਘਰ
ਢੇਸੀ ਪਰਿਵਾਰ ਨੇ ਦੇਸ਼-ਵਿਦੇਸ਼ 'ਚ ਸਿੱਖੀ ਦੇ ਵੱਕਾਰ ਨੂੰ ਵਧਾਇਆ: ਸਿੰਘ ਸਾਹਿਬ
NEXT STORY