ਲੁਧਿਆਣਾ : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਖ਼ਿਲਾਫ਼ ਭਾਜਪਾ ਵੱਲੋਂ ਅੱਜ ਲੁਧਿਆਣਾ 'ਚ ਧਰਨਾ ਲਾਇਆ ਗਿਆ ਹੈ। ਭਾਜਪਾ ਵੱਲੋਂ ਇਹ ਧਰਨਾ ਘੰਟਾਘਰ ਚੌਂਕ ਸਥਿਤ ਪਾਰਟੀ ਦਫ਼ਤਰ ਦੇ ਸਾਹਮਣੇ ਲਾਇਆ ਗਿਆ ਹੈ। ਹਾਲਾਂਕਿ ਇਹ ਧਰਨਾ ਭਾਜਪਾ ਵੱਲੋਂ ਦੁਪਹਿਰ ਇਕ ਵਜੇ ਚੁੱਕ ਲਿਆ ਗਿਆ।
ਇਹ ਵੀ ਪੜ੍ਹੋ : ਸਟੱਡੀ ਵੀਜ਼ਾ ਤੇ PR ਲਈ ਅਪਲਾਈ ਕਰਨ ਵਾਲੇ ਲੋਕ ਸਾਵਧਾਨ! ਜ਼ਰੂਰ ਪੜ੍ਹੋ ਇਹ ਖ਼ਬਰ
ਧਰਨੇ ਦੀ ਸ਼ੁਰੂਆਤ 'ਚ ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲਾ ਤੇ ਉਨ੍ਹਾਂ ਦੇ ਵਰਕਰਾਂ ਦੇ ਕੁੱਝ ਅਹੁਦਾ ਅਧਿਕਾਰੀ ਧਰਨੇ 'ਤੇ ਬੈਠੇ। ਭਾਜਪਾ ਵੱਲੋਂ ਰਵਨੀਤ ਬਿੱਟੂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਪੁਲਸ ਵੱਲੋਂ ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬਗਾਵਤ ਦੇ ਡਰੋਂ 'ਭਾਜਪਾ' ਨੇ ਨਹੀਂ ਖੋਲ੍ਹੇ ਪੱਤੇ, ਮੇਅਰ ਚੋਣਾਂ ਦੀ ਨਾਮਜ਼ਦਗੀ ਦਾ ਅੱਜ ਆਖ਼ਰੀ ਦਿਨ
ਕਿਉਂ ਦਿੱਤਾ ਜਾ ਰਿਹਾ ਰਵਨੀਤ ਬਿੱਟੂ ਖ਼ਿਲਾਫ਼ ਧਰਨਾ
ਦਰਅਸਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਵਲੋਂ ਇਕ ਬਿਆਨ ਦਿੱਤਾ ਗਿਆ ਸੀ, ਜਿਸ ਵਿਚ ਉਨ੍ਹਾਂ ਭਾਜਪਾ ’ਤੇ ਲਾਸ਼ਾਂ ਦਾ ਢੇਰ ਲਗਾਉਣ ਸੰਬੰਧੀ ਜ਼ਿਕਰ ਕੀਤਾ ਸੀ। ਇਸ ਮਾਮਲੇ ’ਤੇ ਭਾਜਪਾ ਦਾ ਆਖਣਾ ਸੀ ਕਿ ਰਵਨੀਤ ਬਿੱਟੂ ਜਾਣ-ਬੁੱਝ ਕੇ ਅੰਦੋਲਨਕਾਰੀਆਂ ਨੂੰ ਭੜਕਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ। ਹਾਲਾਂਕਿ ਬਿੱਟੂ ਨੇ ਆਖਿਆ ਸੀ ਕਿ ਉਨ੍ਹਾਂ ਦੇਬਿਆਨ ਦਾ ਗ਼ਲਤ ਮਤਲਬ ਕੱਢਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਭਿੰਡਰ ਤੇ ਗਰੇਵਾਲ ਅੱਜ ਫੜ੍ਹਨਗੇ 'ਆਪ' ਦਾ ਪੱਲਾ
ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਇਸ ਅੰਦੋਲਨ ਵਿਚ ਹੁਣ ਤਕ 40 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਰਕਾਰ ਹੋਰ ਕਿੰਨੇ ਲੋਕਾਂ ਦੀ ਮੌਤ ਹੋਣ ਦੀ ਉਡੀਕ ’ਚ ਹੈ। ਸਰਕਾਰ ਨੂੰ ਤੁਰੰਤ ਕਿਸਾਨਾਂ ਦੀ ਮੰਗਾਂ ਮੰਨ ਕੇ ਹੋਰ ਜਾਣ ਵਾਲੀਆਂ ਜਾਨਾਂ ’ਤੇ ਰੋਕ ਲਗਾਉਣੀ ਚਾਹੀਦੀ ਹੈ।
ਨੋਟ : ਭਾਜਪਾ ਵੱਲੋਂ ਰਵਨੀਤ ਬਿੱਟੂ ਖ਼ਿਲਾਫ਼ ਦਿੱਤੇ ਜਾ ਰਹੇ ਧਰਨੇ ਬਾਰੇ ਦਿਓ ਰਾਏ
ਕਿਸਾਨ ਅੰਦੋਲਨ: ਦਿੱਲੀ ਧਰਨੇ ਤੋਂ ਪਰਤੇ ਖੇਤ ਮਜ਼ਦੂਰ ਦੀ ਮੌਤ
NEXT STORY