ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਭਾਜਪਾ ਦੇ ਮੈਂਬਰ ਪਾਰਲੀਮੈਂਟ ਅਤੇ ਸੂਬਾ ਪ੍ਰਧਾਨ ਸ਼ਵੇਤ ਮਲਿਕ ’ਤੇ ਕਥਿਤ ਤੌਰ ’ਤੇ ਯੂਥ ਕਾਂਗਰਸੀ ਵਰਕਰਾਂ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ ’ਚ ਅੱਜ ਜ਼ਿਲਾ ਭਾਜਪਾ ਅਤੇ ਭਾਯੁਮੋ (ਯੁਵਾ ਮੋਰਚਾ) ਦੇ ਵਰਕਰਾਂ ਨੇ ਰਾਹੋਂ ਰੋਡ ’ਤੇ ਸਥਿਤ ਬਲਾਕ ਪ੍ਰਧਾਨ ਬਲਵੰਤ ਸਿੰਘ ਸੈਣੀ ਦੇ ਦਫਤਰ ਦੇ ਬਾਹਰ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਖਿਲਾਫ ਰੋਸ ਪ੍ਰਗਟਾਵਾ ਕੀਤਾ।
ਇਸ ਦੌਰਾਨ ਸਮੂਹ ਭਾਜਪਾ ਵਰਕਰਾਂ ਨੇ ਕਾਲੀ ਪੱਟੀਅਾਂ ਬੰਨ੍ਹੀਅਾਂ ਹੋਈਅਾਂ ਸਨ। ਭਾਜਪਾ ਦੇ ਜ਼ਿਲਾ ਪ੍ਰਧਾਨ ਸੰਜੀਵ ਭਾਰਦਵਾਜ ਨੇ ਕਿਹਾ ਕਿ ਕਾਂਗਰਸ ਪਾਰਟੀ ਯੂਥ ਨੂੰ ਅੱਗੇ ਕਰ ਕੇ ਸਿਆਸੀ ਵਿਰੋਧੀਆਂ ਨੂੰ ਖਤਮ ਕਰਨ ਦਾ ਯਤਨ ਕਰ ਰਹੀ ਹੈ ਜੋ ਕਿ ਗੈਰ-ਕਾਨੂੰਨੀ ਹੈ ਅਤੇ ਭਾਜਪਾ ਇਸ ਤਰ੍ਹਾਂ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰੇਗੀ। ਇੱਥੇ ਵਰਨਣਯੋਗ ਹੈ ਕਿ ਐਤਵਾਰ ਨੂੰ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਅਤੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦਰਮਿਆਨ ਚੱਲ ਰਹੇ ਸਿਆਸੀ ਹਮਲੇ ਅਤੇ ਬਿਆਨਬਾਜ਼ੀ ਉਸ ਸਮੇਂ ਤੇਜ਼ ਹੋ ਗਈ ਸੀ ਜਦੋਂ ਯੂਥ ਕਾਂਗਰਸ ਨੇ ਮਲਿਕ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸ਼ਵੇਤ ਮਲਿਕ ਸਣੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਯੂਥ ਕਾਂਗਰਸ ’ਤੇ ਕਥਿਤ ਤੌਰ ’ਤੇ ਜਾਨਲੇਵਾ ਹਮਲੇ ਦਾ ਦੋਸ਼ ਲਾਇਆ ਸੀ। ਉਕਤ ਸਿਆਸੀ ਜੰਗ ਦੇ ਮੱਦੇਨਜ਼ਰ ਅੱਜ ਜ਼ਿਲਾ ਭਾਜਪਾ ਨੇ ਰਾਹੋਂ ਰੋਡ ’ਤੇ ਰੋਸ ਧਰਨਾ ਦਿੱਤਾ।
ਇਸ ਮੌਕੇ ਬਲਾਕ ਪ੍ਰਧਾਨ ਬਲਵੰਤ ਸਿੰਘ, ਡਾ. ਸ਼ਿਵ ਕੁਮਾਰ ਤੇਜਪਾਲ, ਡਾ. ਅਸ਼ਵਨੀ ਧੀਰ, ਸਤੀਸ਼ ਕੁਮਾਰ ਤੇਜਪਾਲ, ਕਰਨ ਦੀਵਾਨ ਜ਼ਿਲਾ ਯੁਵਾ ਮੋਰਚਾ ਪ੍ਰਧਾਨ, ਪੂਨਮ ਮਾਨਿਕ, ਨਮਰਤਾ ਖੰਨਾ, ਰਜਨੀ ਕੰਡਾ, ਰਾਜਾ ਬਖਸ਼ੀ, ਗੁਰਇਕਬਾਲ ਸਿੰਘ ਭੱਟੀ, ਮਨੋਹਰ ਲਾਲ, ਹਿੰਮਤ ਤੇਜਪਾਲ, ਡਾ. ਬਲਵੀਰ ਕੁਮਾਰ, ਪ੍ਰਿਤਪਾਲ ਬਜਾਜ, ਦਿਨੇਸ਼ ਖੰਨਾ ਅਤੇ ਅਮਿਤ ਖੋਸਲਾ ਆਦਿ ਨੇ ਹਾਜ਼ਰ ਸਨ।
ਰੂਪਨਗਰ, (ਵਿਜੇ)-ਭਾਰਤੀ ਜਨਤਾ ਪਾਰਟੀ ਰੂਪਨਗਰ ਦੇ ਵਰਕਰਾਂ ਵਲੋਂ ਬੇਲਾ ਚੌਂਕ ’ਚ ਪਾਰਟੀ ਪ੍ਰਧਾਨ ਸ਼ਵੇਤ ਮਲਿਕ ’ਤੇ ਹੋਏ ਹਮਲੇ ਦੇ ਰੋਸ ਵਜੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਜ਼ਿਲਾ ਜਨਰਲ ਸਕੱਤਰ ਹਰਮਿੰਦਰਪਾਲ ਵਾਲੀਆ ਨੇ ਕੀਤੀ। ਸਮੂਹ ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਵਿਰੋਧੀ ਧਡ਼ੇ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਭਾਜਪਾ ਵਰਕਰ ਇਸਦਾ ਨਿਡਰਤਾ ਨਾਲ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਰਤਾਰੇ ’ਚ ਸੁਧਾਰ ਲਿਆਵੇ ਵਰਨਾ ਗੰਭੀਰ ਸਿੱਟੇ ਸਾਹਮਣੇ ਆ ਸਕਦੇ ਹਨ। ਇਸ ਸਮੇਂ ਕੀਰਤਪੁਰ ਮੰਡਲ ਪ੍ਰਧਾਨ ਬਲਵੀਰ ਸਿੰਘ, ਉਪ ਪ੍ਰਧਾਨ ਰਵਿੰਦਰ ਕੁਮਾਰ, ਜੋਤੀ ਪ੍ਰਸਾਦ ਜ਼ਿਲਾ ਕਾਰਜਕਾਰਨੀ ਮੈਂਬਰ, ਰਜਤ ਲਾਂਬਾ, ਸਚਿਨ ਚੋਪਡ਼ਾ, ਅਰਜਿੰਦਰ ਸਿੰਘ, ਕਾਰਤਕ ਵਾਲੀਆ, ਦਰਸ਼ਨ ਸਿੰਘ, ਸੋਨੂੰ ਬਹਿਲ, ਗੁਰਸੇਵਕ, ਦਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਮੁੱਖ ਰੂਪ ’ਚ ਹਾਜ਼ਰ ਸਨ।
ਕੂਡ਼ਾ ਚੁੱਕ ਕੇ ਪੇਟ ਭਰਨ ਲਈ ਮਜਬੂਰ ਹਨ ਗਰੀਬ ਪਰਿਵਾਰਾਂ ਦੀਅਾਂ ਕੁਡ਼ੀਆਂ
NEXT STORY