ਮੁਕੇਰੀਆਂ, (ਰਾਜੂ)— ਬੀ. ਡੀ. ਪੀ. ਓ. ਬਲਾਕ ਮੁਕੇਰੀਆਂ ਵਿਖੇ ਪੰਚਾਇਤ ਸੰਮਤੀ ਕਰਮਚਾਰੀਆਂ ਦੀਆਂ ਸਰਕਾਰ ਵੱਲੋਂ ਮੰਗਾਂ ਨਾ ਪੂਰੀਆਂ ਹੋਣ ’ਤੇ ਕਲਮ ਛੋਡ਼ ਹਡ਼ਤਾਲ ਸ਼ੁਰੂ ਕੀਤੀ ਹੋਈ ਹੈ, ਜੋ ਅੱਜ 7ਵੇਂ ਦਿਨ ਵੀ
ਜਾਰੀ ਰਹੀ।
ਪੰਚਾਇਤ ਸੰਮਤੀ ਕਰਮਚਾਰੀਆਂ ਦੇ ਆਗੂ ਸੁਰਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਮੇਂ ਸਾਡੀਆਂ ਮੰਗਾਂ ਮੰਨ ਲਈਆਂ ਸਨ ਪਰ 2 ਮਹੀਨੇ ਬੀਤ ਜਾਣ ’ਤੇ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ, ਜਿਸ ਕਾਰਨ ਕਰਮਚਾਰੀਆਂ ਨੂੰ ਮਜਬੂਰ ਹੋ ਕੇ ਸਰਕਾਰ ਦਾ ਵਿਰੋਧ ਕਰਨਾ ਪੈ ਰਿਹਾ ਹੈ। ਇਸ ਮੌਕੇ ਸਮੂਹ ਕਰਮਚਾਰੀ ਹਾਜ਼ਰ ਸਨ।
ਭੂੰਗਾ/ਗਡ਼੍ਹਦੀਵਾਲਾ, (ਭਟੋਆ)-ਬੀ. ਡੀ. ਪੀ. ਓ. ਭੂੰਗਾ ਦੇ ਦਫਤਰ ਸਾਹਮਣੇ ਬਲਾਕ ਸੰਮਤੀ ਮੁਲਾਜ਼ਮਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਮਨਾਉਣ ਲਈ ਰੋਸ ਧਰਨਾ ਜਾਰੀ ਹੈ। ਇਸ ਮੌਕੇ ਪੰਚਾਇਤ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਸੰਮਤੀ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਪੂਰੀਅਾਂ ਕਰੇ। ਇਸ ਧਰਨੇ ਵਿਚ ਸੁਰਿੰਦਰ ਸਿੰਘ, ਗੁਲਸ਼ਨ ਕੁਮਾਰ, ਗੁਰਜੀਤ ਸਿੰਘ, ਕੁਲਵੰਤ ਸਿੰਘ, ਚੰਦਰ ਸ਼ੇਖਰ, ਅਤੇ ਦਰਸ਼ਨ ਸਿੰਘ (ਸਾਰੇ ਪੰਚਾਇਤ ਸਕੱਤਰ), ਬਲਜੀਤ ਸਿੰਘ ਅਤੇ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
ਮਾਹਿਲਪੁਰ, (ਜਸਵੀਰ)-ਸਮੂਹ ਕਰਮਚਾਰੀ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਾਹਿਲਪੁਰ ਵੱਲੋਂ ਆਪਣੀਆਂ ਯੋਗ ਮੰਗਾਂ ਦੇ ਸਬੰਧ ਵਿਚ ਅੱਜ 6ਵੇਂ ਦਿਨ ਵੀ ਕਲਮ ਛੋਡ਼ ਹਡ਼ਤਾਲ ਜਾਰੀ ਰੱਖੀ। ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸੰਮਤੀ ਕਰਮਚਾਰੀਆਂ ਦੀਆਂ ਮੰਗਾਂ ਜਿਵੇਂ ਕਿ ਸੰਮਤੀ ਮੁਲਾਜ਼ਮਾਂ ਨੂੰ ਸਰਕਾਰੀ ਖਜ਼ਾਨੇ ਵਿਚੋਂ ਸਰਕਾਰੀ ਮੁਲਾਜ਼ਮਾਂ ਦੀ ਤਰ੍ਹਾਂ ਤਨਖਾਹ ਦਾ ਪ੍ਰਬੰਧ ਕੀਤਾ ਜਾਵੇ। ਪੰਚਾਇਤ ਸੰਮਤੀ ਕਰਮਚਾਰੀਆਂ ਦੀਆਂ ਪਿਛਲੇ ਚਾਰ ਮਹੀਨੇ ਦੀਅਾਂ ਬਕਾਇਆ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ। ਹਰ ਮਹੀਨੇ ਸੀ.ਪੀ.ਐੱਫ. ਕੱਟ ਕੇ ਸੰਮਤੀ ਕਰਮਚਾਰੀਆਂ ਦੇ ਖਾਤਿਅਾਂ ਵਿਚ ਪਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਚਾਇਤ ਸੰਮਤੀ ਮਾਹਿਲਪੁਰ ਵਿਖੇ ਗ੍ਰਾਮ ਸੇਵਕਾਂ ਅਤੇ ਪੰਚਾਇਤ ਸਕੱਤਰਾਂ ਦੀਆਂ ਖਾਲੀ ਪੋਸਟਾਂ ਨਾ ਭਰੀਅਾਂ ਜਾਣ ਕਰਕੇ ਪੰਚਾਇਤ ਸਕੱਤਰਾਂ ਅਤੇ ਗ੍ਰਾਮ ਸੇਵਕਾਂ ’ਤੇ ਵਾਧੂ ਭਾਰ ਪਾਇਆ ਹੋਇਆ ਹੈ। ਜੇਕਰ ਖਾਲੀ ਪੋਸਟਾਂ ਨਾ ਭਰੀਆਂ ਗਈਅਾਂ ਅਤੇ ਜਦੋਂ ਤੱਕ ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਇਸ ਮੌਕੇ ਪੰਚਾਇਤ ਸਕੱਤਰ ਪਰਵੀਨ ਕੁਮਾਰ, ਪੰਚਾਇਤ ਸਕੱਤਰ ਰਜਿੰਦਰ ਕੌਰ, ਪੰਚਾਇਤ ਸਕੱਤਰ ਕੁਲਵਿੰਦਰ ਸਿੰਘ, ਪੰਚਾਇਤ ਸਕੱਤਰ ਸੰਦੀਪ ਸਿੰਘ, ਸੇਵਾਦਾਰ ਰਣਵੀਰ
ਸੰਧੀ, ਚੌਕੀਦਾਰ ਰਾਮ ਦੇਵ, ਬਮ ਬਹਾਦਰ, ਸੇਵਾਦਾਰ ਬਲਜਿੰਦਰ ਆਦਿ ਹਾਜ਼ਰ ਸਨ।
ਨਾਬਾਲਗਾ ਨੂੰ ਭਜਾ ਕੇ ਲਿਜਾਣ ਵਾਲਾ ਮੁਲਜ਼ਮ ਹਿਮਾਚਲ ’ਚੋਂ ਕਾਬੂ
NEXT STORY