ਬਠਿੰਡਾ - ਪਿੰਡ ਝੁਬਾ ਦੇ 2 ਨਾਬਾਲਗ ਨੌਜਵਾਨ ਘਰ 'ਚੋਂ ਫਰਾਰ ਹੋ ਗਏ, ਜਿਸ ਦੇ ਪਿਛੇ ਅਨੇਕਾ ਕਾਰਨਾਂ ਤੋਂ ਇਲਾਵਾ 'ਬਲਿਊ ਵ੍ਹੇਲ ਗੇਮ' ਦੇ ਹੋਣ ਦਾ ਸ਼ੱਕ ਵੀ ਮੰਨਿਆ ਜਾ ਰਿਹਾ ਹੈ। ਪੁਲਸ ਵੱਲੋਂ ਦੋਹਾਂ ਦੀ ਤਲਾਸ਼ ਜਾਰੀ ਹੈ, ਪਰ ਅਜੇ ਤੱਕ ਪੁਲਸ ਦੇ ਹੱਥ ਖਾਲੀ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝੁਬਾ ਦਾ ਦਲਜੀਤ ਸਿੰਘ (17) ਪੁੱਤਰ ਛਿੰਦਰਪਾਲ ਸਿੰਘ ਅਕਾਲ ਅਕਾਦਮੀ ਕਿਲੀ ਨਿਹਾਲ ਸਿੰਘ ਵਾਲਾ 'ਚ 10ਵੀਂ 'ਚ ਪੜ੍ਹਦਾ ਹੈ ਜਦਕਿ ਉਸ ਦਾ ਦੋਸਤ ਨਵਦੀਪ ਸਿੰਘ (15) ਸਰਕਾਰੀ ਸਕੂਲ 9ਵੀਂ ਜਮਾਤ 'ਚ ਪੜ੍ਹਦਾ ਹੈ। ਇਹ ਦੋਨੋਂ ਕੋਚਿੰਗ ਸੈਂਟਰ 'ਚ ਟਿਊਸ਼ਨ ਲਈ ਜਾਂਦੇ ਸਨ। ਹਰ ਰੋਜ਼ ਦੀ ਤਰ੍ਹਾਂ ਬੀਤੀ ਸ਼ਾਮ 5 ਵਜੇ ਨਵਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਮੋਟਸਾਈਕਲ 'ਤੇ ਟਿਊਸ਼ਨ ਜਾ ਰਹੇ ਸਨ। ਉਹ ਰੋਜ਼ ਦੀ 7 ਵਜੇ ਘਰ ਵਾਪਸ ਆ ਜਾਂਦੇ ਸਨ ਪਰ ਬੀਤੀ ਸ਼ਾਮ ਉਹ ਵਾਪਸ ਨਹੀਂ ਆਏ।
ਬਲਿਊ ਵ੍ਹੇਲ ਗੇਮ ਦੇ ਚੱਕਰ 'ਚ ਫਸੇ ਹੋਣ ਦਾ ਸ਼ੱਕ
ਜਿਸ ਤਰ੍ਹਾਂ ਅਜਕਲ ਬਲਿਊ ਵ੍ਹੇਲ ਗੇਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਦੇ ਚੱਕਰ 'ਚ ਨਾਬਾਲਗ ਨੌਜਵਾਨ ਘਰ-ਪਰਿਵਾਰ ਛੱਡ ਕੇ ਟਾਸਕ ਪੂਰਾ ਕਰਨ ਲਈ ਨਿਕਲ ਜਾਂਦੇ ਹਨ। ਇਸ ਕਰਕੇ ਸ਼ੱਕ ਹੈ ਕੀਤਾ ਜਾ ਰਿਹਾ ਹੈ ਕਿ ਇਹ ਦੋਨੋਂ ਨੌਜਵਾਨ ਵੀ ਇਸ ਚੱਕਰ 'ਚ ਫਸ ਸਕਦੇ ਹਨ।
ਕੀ ਕਹਿੰਦੀ ਹੈ ਪੁਲਸ
ਥਾਣਾ ਨੰਦਗੜ੍ਹ ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆਂ ਕਿ 'ਬਲਿਊ ਵ੍ਹੇਲ ਗੇਮ' ਜਾ ਕਿਸੇ ਵੱਲੋਂ ਅਗਵਾ ਕੀਤੇ ਜਾਣ ਦਾ ਸ਼ੱਕ ਕੀਤਾ ਜਾ ਰਿਹਾ ਹੈ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਇਸ ਲਈ ਉਹ ਕੁਝ ਵੀ ਕਹਿਣ ਤੋਂ ਪਹਿਲਾਂ ਸਾਰੇ ਸੁਰਾਗਾਂ ਦੀ ਜਾਂਚ ਕਰ ਰਹੇ ਹਨ।
ਚੰਦਰੇ ਕੈਨੇਡਾ ਨੇ ਖੋਹ ਲਿਆ ਮਾਂਪਿਆਂ ਦਾ ਇਕਲੌਤਾ ਪੁੱਤ, ਮਾਂ ਦੇ ਦਿਲ ਚੀਰਵੇਂ ਵੈਣਾਂ ਨੇ ਰੋਣ ਲਾਇਆ ਹਰ ਕੋਈ (ਵੀਡੀਓ)
NEXT STORY