ਲੁਧਿਆਣਾ/ਜਲੰਧਰ (ਮਜ਼ਹਰ) : ਲੁਧਿਆਣਾ ਦੇ ਕਿਚਲੂ ਨਗਰ ਸਮੇਤ ਸਥਿਤ ਵਲੀ ਸ਼ਾਹ ਦਰਗਾਹ ਦੇ ਨਾਲ ਲੱਗਦੀ ਪੰਜਾਬ ਵਕਫ ਬੋਰਡ 3630 ਗਜ਼ ਜ਼ਮੀਨ 'ਤੇ ਆਦੇਸ਼ ਦੇ ਬਾਵਜੂਦ ਪੰਜਾਬ ਵਕਫ ਬੋਰਡ 'ਤੇ ਕਬਜ਼ਾ ਨਹੀਂ ਲੈਣ ਦਿੱਤਾ ਗਿਆ। ਸਥਾਨਕ ਲੋਕਾਂ ਨੇ ਉਥੇ ਹੰਗਾਮਾ ਕਰਦੇ ਹੋਏ ਵਕਫ ਬੋਰਡ ਅਧਿਕਾਰੀਆਂ ਦੇ ਨਾਲ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਅਤੇ ਵਕਫ ਬੋਰਡ ਖਿਲਾਫ ਨਾਅਰੇਬਾਜ਼ੀ ਕੀਤੀ, ਜਦਕਿ ਪੁਲਸ ਮੂਕਦਰਸ਼ਕ ਬਣੀ ਰਹੀ। ਪੰਜਾਬ ਵਕਫ ਬੋਰਡ ਲੁਧਿਆਣਾ ਦੇ ਅਸੈਸਟ ਆਫਿਸਰ ਅਯੂਬ ਕੁਰੈਸ਼ੀ ਦੇ ਅਨੁਸਾਰ ਲੁਧਿਆਣਾ ਦੇ ਕਿਚਲੂ ਨਗਰ ਦੇ ਦਰਗਾਹ ਦੇ ਨਾਲ ਲੱਗਦੀ ਇਕ ਕਲਾ ਦੇ ਕੋਲ ਵਕਫ ਬੋਰਡ ਦੀ ਜ਼ਮੀਨ ਹਾਈ ਕੋਰਟ ਨੇ ਵਕਫ ਬੋਰਡ ਦਾਕਬਜ਼ਾ ਦਿਵਾਉਣਾ ਸੀ। ਸਵੇਰੇ ਜਦੋਂ ਵਕਫ ਬੋਰਡ ਅਧਿਕਾਰੀ ਡਿਊਟੀ ਮੈਜਿਸਟਰੇਟ ਨਵਪ੍ਰੀਤ ਸਿੰਘ ਭੋਗਲ ਕਿਚਲੂ ਨਗਰ ਦੇ ਚੌਕੀ ਮੁਖੀ ਸੁਖਦੀਪ ਸਿੰਘ ਭਾਰੀ ਪੁਲਸ ਸਮੇਤ ਮੌਕੇ 'ਤੇ ਪੁਜਿਆ, ਜਿਥੇ ਪਹਿਲਾਂ ਤੋਂ ਮੌਜੂਦ ਸੈਂਕੜੇ ਲੋਕਾਂ ਨੇ ਪੁਲਸ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਹਾਲਤ ਨੂੰ ਵੇਖਦੇ ਹੋਏ ਉਹ ਉਥੇ ਹੋਰ ਵੀ ਪੁਲਸ ਬਲ ਮੰਗਵਾਇਆ ਗਿਆ ਪਰ ਸਥਾਨਕ ਲੋਕ ਗਾਲੀ-ਗਲੋਚ 'ਤੇ ਉਤਰ ਆਏ। ਜਦੋਂ ਪੁਲਸ ਨੇ ਸਖ਼ਤੀ ਕੀਤੀ ਤਾਂ ਮੌਜੂਦ ਬਿੱਟੂ ਸਾਈਂ ਨੇ ਪੁਲਸ ਤੋਂ ਰਾਹਤ ਦੀ ਮੰਗ ਕੀਤੀ ਅਤੇ ਕਿਹਾ ਕਿ ਸਾਡਾ ਕੋਰਟ 'ਚ ਕੇਸ ਚੱਲ ਰਿਹਾ ਹੈ, ਜਿਸ ਦਾ ਫੈਸਲਾ 17 ਦਸੰਬਰ ਨੂੰ ਆਉਣਾ ਹੈ। ਉਦੋਂ ਤੱਕ ਮੋਹਲਤ ਦਿੱਤੀ ਜਾਵੇ। ਉਥੇ ਵਕਫ ਬੋਰਡ ਦੇ ਅਸੈਸਟ ਆਫਿਸਰ ਆਯੂਬ ਕੁਰੈਸ਼ੀ ਅਤੇ ਜਮਾਲਦੀਨ ਨੇ ਸਥਾਨਕ ਲੋਕਾਂ ਦੇ ਦਾਅਵੇ ਨੂੰ ਸਿਰੇ ਤੋ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੋਰਡ ਦੀ ਜ਼ਮੀਨ 'ਤੇ ਕਿਸੇ ਵੀ ਤਰ੍ਹਾਂ ਨਾਜਾਇਜ਼ ਕਬਜ਼ੇ ਨਹੀਂ ਹੋਣ ਦੇਣਗੇ।
ਸਥਾਨਕ ਲੋਕ ਪੁਲਸ ਚਰਚਾ ਕਰਦੇ ਹੋਏ ਵਕਫ ਬੋਰਡ ਦੇ ਅਸੈਸਟ ਆਫਿਸਰ ਆਯੂਬ ਕੁਰੈਸ਼ੀ, ਤਹਿਸੀਲਦਾਰ ਨਵਪ੍ਰੀਤ ਸਿੰਘ ਭੋਗਲ ਵਕਫ ਬੋਰਡ ਨਾਲਸਬੰਧਤ ਰਿਕਾਰਡ ਦਿਖਾਉਂਦੇ ਹੋਏ।

ਵਕਫ ਬੋਰਡ ਇਸ ਜਗ੍ਹਾ 'ਤੇ ਘੱਟ ਗਿਣਤੀ ਬੱਚਿਆਂ ਦੇ ਖਿਲਾਫ ਮੁਫਤ ਸਕਿਲ ਸਕੀਮ ਸ਼ੁਰੂ ਕਰੇਗਾ
ਉਥੇ ਪੰਜਾਬ ਵਕਫ ਬੋਰਡ ਦੇ ਸੀ. ਈ. ਓ.,ਆਈ.ਏ.ਐੱਸ. ਅਧਿਕਾਰੀ ਸ਼ੌਕਤ ਅਹਿਮਦ ਪਾਰੇ ਤੋਂ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਿਚਲੂ ਨਗਰ ਸਥਿਤ ਦਰਗਾਹ ਨਾਲ ਖਾਲੀ ਜ਼ਮੀਨ ਹੈ ਜੋ ਵਕਫ ਬੋਰਡ ਦੀ ਹੈ। ਇਸ ਵਿਚ ਬੋਰਡ ਨੇ ਸਕਿਲਸਕੀਮ ਦੇ ਤ ਹਿਤ ਸਿੱਖਿਆ ਕੇਂਦਰ ਖੋਲ੍ਹਣ ਜਾ ਰਿਹਾ ਹੈ,ਜਿਸਵਿਚ ਘੱਟ ਗਿਣਤੀ ਦੇ ਬੱਚਿਆਂ ਨੂੰ ਮੁਫਤ ਸਿਲਾਈ ਅਤੇ ਕੰਪਿਊਟਰ ਆਦਿ ਦੀ ਸਿੱਖਿਆ ਦਿੱਤੀ ਜਾਵੇਗੀ। ਇਸ ਜਗ੍ਹਾ ਜਿਨ੍ਹਾਂ ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ,ਉਹ ਨਾਜਾਇਜ਼ ਹਨ ਅਤੇ ਉਨ੍ਹਾਂ ਨੂੰ ਹਰ ਹਾਲ ਵਿਚ ਕਬਜ਼ਾ ਛੱਡਣਾ ਹੋਵੇਗਾ। ਸੀ.ਈ.ਓ. ਸ਼ੌਕਤ ਅਹਿਮਦ ਪਾਰੇ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਭਰ ਵਿਚ ਵਕਫ ਬੋਰਡ ਦੀ ਜ਼ਮੀਨ 'ਤੇਨਾਜਾਇਜ਼ ਕਬਜ਼ੇ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜੋ ਲੋਕ ਵਕਫ ਬੋਰਡ ਅਧਿਕਾਰੀਆਂ ਦੇ ਕੰਮ ਵਿਚ ਰੁਕਾਵਟ ਪਾਉਣਗੇ,ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਜਲੰਧਰ ਦੀ ਪ੍ਰਭਲੀਨ ਕੌਰ ਦਾ ਅੰਤਿਮ ਸੰਸਕਾਰ ਕੈਨੇਡਾ 'ਚ ਹੀ ਹੋਵੇਗਾ
NEXT STORY