ਲੁਧਿਆਣਾ (ਗੌਤਮ) - ਲੋਹਾਰਾ ਪੁਲ ਦੇ ਨੇੜੇ ਸੋਮਵਾਰ ਨੂੰ ਦੇਰ ਰਾਤ ਤੇਜ਼ ਰਫ਼ਤਾਰ ਨਾਲ ਜਾ ਰਹੇ ਬੋਲੈਰੋ ਚਾਲਕ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਜਿਸ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਕਾਇਤ ਮਿਲਣ ਹੀ ਥਾਣਾ ਸਦਰ ਅਧੀਨ ਆਉਂਦੀ ਚੌਂਕੀ ਮਰਾਂਡੋ ਪੁਲਸ ਨੇ ਕਾਰਵਾਈ ਕਰਦੇ ਹੋਏ ਬੋਲੈਰੋ ਚਾਲਕ ਨੂੰ ਕਾਬੂ ਕਰ ਲਿਆ ਅਤੇ ਉਸਦੀ ਬੋਲੈਰੋ ਵੀ ਕਬਜ਼ੇ ’ਚ ਲੈ ਲਈ। ਪੁਲਸ ਨੇ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਪੂਰਨ ਵਜੋਂ ਕੀਤੀ ਹੈ। ਪੁਲਸ ਨੇ ਮੌਕੇ 'ਤੇ ਮੁਆਇਨਾ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮਰਨ ਵਾਲੇ ਦੀ ਪਛਾਣ ਸ਼ਿਮਲਾਪੁਰੀ ਦੇ ਰਹਿਣ ਵਾਲੇ ਸੋਹਣ ਸਿੰਘ (54 ਸਾਲ) ਵਜੋਂ ਕੀਤੀ ਹੈ।
ਚੌਂਕੀ ਇੰਚਾਰਜ ਸਬ-ਇੰਸਪੈਕਟਰ ਕਪਿਲ ਸ਼ਰਮਾ ਨੇ ਦੱਸਿਆ ਕਿ ਮਰਨ ਵਾਲੇ ਸੋਹਣ ਸਿੰਘ ਦੇ ਭਰਾ ਮਨਜਿੰਦਰ ਸਿੰਘ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਹੈ। ਮੌਕੇ ਦੀ ਸੀ.ਸੀ.ਟੀ.ਵੀ. ਫੁਟੇਜ਼ ਵੀ ਬਰਾਮਦ ਕੀਤੀ ਗਈ ਹੈ। ਮਨਜਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਭਰਾ ਸਾਹਨੇਵਾਲ ਵਿਚ ਇੱਕ ਫੈਕਟਰੀ ’ਚ ਫੋਰਮੈਨ ਦੀ ਡਿਊਟੀ ਕਰਦਾ ਸੀ। ਉਸ ਦੀਆਂ ਤਿੰਨ ਬੇਟੀਆਂ ਅਤੇ ਇੱਕ ਬੇਟਾ ਹੈ। ਸੋਮਵਾਰ ਨੂੰ ਛੁੱਟੀ ਤੋਂ ਬਾਅਦ ਉਸਦਾ ਭਰਾ ਆਪਣੇ ਮੋਟਰਸਾਈਕਲ 'ਤੇ ਵਾਪਸ ਆ ਰਿਹਾ ਸੀ ਅਤੇ ਉਹ ਉਸਦੇ ਪਿਛੇ ਸੀ।
ਲੋਹਾਰਾ ਪੁਲ ਪਾਰ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਸਾਈਡ 'ਤੇ ਕੱਚੇ ਰਸਤੇ ਤੋਂ ਅੱਗੇ ਵਧਿਆ ਤਾਂ ਪਿਛੋਂ ਤੋਂ ਲਾਪ੍ਰਵਾਹੀ ਨਾਲ ਬੋਲੈਰੋ ਚਲਾਉਂਦੇ ਹੋਏ ਉਕਤ ਚਾਲਕ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਜਿਸਨੇ ਉਸਦੇ ਭਰਾ ਨੂੰ ਤਿੰਨ ਵਾਰ ਟੱਕਰ ਮਾਰੀ ਅਤੇ ਫਿਰ ਗੱਡੀ ਬੈਕ ਕਰਦੇ ਹੋਏ ਗੱਡੀ ਉਸਦੇ ਉਪਰੋਂ ਲੰਘਾ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਰਸਤੇ ’ਚ ਪਿਛੇ ਵੀ ਕਈ ਵਾਹਨਾਂ ਨੂੰ ਟੱਕਰ ਮਾਰਕੇ ਆਇਆ ਹੈ। ਜਦੋਂ ਲੋਕਾਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੋਲੈਰੋ ਲੈ ਕੇ ਫਰਾਰ ਹੋ ਗਿਆ। ਲੋਕਾਂ ਨੇ ਮੌਕੇ ’ਤੇ ਉਸਦਾ ਨੰਬਰ ਨੋਟ ਕਰ ਲਿਆ ਅਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਉਸਨੂੰ ਕਾਬੂ ਕਰ ਲਿਆ।
ਪੈਨਸ਼ਨਰ ਭਵਨ 'ਚ ਭਲਕੇ ਮਨਾਇਆ ਜਾਵੇਗਾ ਪੈਨਸ਼ਨ ਡੇਅ
NEXT STORY