ਜਲੰਧਰ (ਗੁਲਸ਼ਨ)– ਜਲੰਧਰ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨ ’ਤੇ ਬੰਬ ਹੋਣ ਦੀ ਇਨਪੁੱਟ ਮਿਲਣ ਨਾਲ ਬੀਤੀ ਰਾਤ ਪੁਲਸ ਪ੍ਰਸ਼ਾਸਨ ਹਿੱਲ ਗਿਆ। ਜੀ. ਆਰ. ਪੀ., ਆਰ. ਪੀ. ਐੱਫ਼. ਅਤੇ ਕਮਿਸ਼ਨਰੇਟ ਪੁਲਸ ਦੇ ਆਲਾ ਅਧਿਕਾਰੀ ਵੀਰਵਾਰ ਸਾਰੀ ਰਾਤ ਵੀ ਸਟੇਸ਼ਨਾਂ ’ਤੇ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨਾਲ ਚੈਕਿੰਗ ਕਰਦੇ ਰਹੇ। ਚੈਕਿੰਗ ਦੌਰਾਨ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਆਰ. ਪੀ. ਐੱਫ਼. ਦੇ ਅਸਿਸਟੈਂਟ ਕਮਾਂਡੈਂਟ ਬੀ. ਐੱਨ. ਮਿਸ਼ਰਾ ਦੀ ਅਗਵਾਈ ਵਿਚ ਪੂਰੀ ਰਾਤ ਦੋਵਾਂ ਸਟੇਸ਼ਨਾਂ ’ਤੇ ਆਉਣ-ਜਾਣ ਵਾਲੀਆਂ ਟਰੇਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ।
ਸਟੇਸ਼ਨਾਂ ’ਤੇ ਯਾਤਰੀਆਂ ਦੇ ਸਾਮਾਨ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਗਈ। ਅਹਿਤਿਅਤ ਵਜੋਂ ਸਿਟੀ ਰੇਲਵੇ ਸਟੇਸ਼ਨ ਦੇ ਐਂਟਰੀ ਗੇਟ ਦੇ ਸਾਹਮਣੇ ਪਿਕ ਐਂਡ ਡਰਾਪ ਵਾਲੀ ਰੋਡ ’ਤੇ ਵਾਹਨਾਂ ਦੀ ਐਂਟਰੀ ਬੈਰੀਕੇਡ ਲਾ ਕੇ ਬੰਦ ਕਰ ਦਿੱਤੀ ਗਈ। ਪੁਲਸ ਨੂੰ ਸਾਰੀ ਰਾਤ ਚੱਲੀ ਚੈਕਿੰਗ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਪਰ ਫਿਰ ਵੀ ਪੂਰੀ ਤਰ੍ਹਾਂ ਸਖ਼ਤੀ ਵਰਤੀ ਜਾ ਰਹੀ ਹੈ। ਸ਼ੁੱਕਰਵਾਰ ਵੀ ਸਟੇਸ਼ਨਾਂ ’ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਲਾਸਪੁਰ 'ਚ ਕਬਜ਼ਾ ਛੁਡਾਉਣ ਗਈ ਪੁਲਸ 'ਤੇ ਹੋਈ ਥੱਪੜਾਂ ਦੀ ਬਰਸਾਤ
ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸੁਲਤਾਨਪੁਰ ਲੋਧੀ ਦੇ ਸਟੇਸ਼ਨ ਮਾਸਟਰ ਨੂੰ ਇਕ ਧਮਕੀ ਭਰੀ ਚਿੱਠੀ ਮਿਲੀ ਸੀ, ਜਿਸ ਵਿਚ 22 ਅਤੇ 23 ਮਈ ਨੂੰ ਪੰਜਾਬ ਦੇ ਵੱਡੇ ਰੇਲਵੇ ਸਟੇਸ਼ਨਾਂ ਅਤੇ ਕੁਝ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸੇ ਕਾਰਨ ਪੁਲਸ ਪਹਿਲਾਂ ਹੀ ਅਲਰਟ ਮੋਡ ’ਤੇ ਸੀ ਪਰ ਬੀਤੀ ਰਾਤ ਇਕ ਹੋਰ ਇਨਪੁੱਟ ਮਿਲਣ ਨਾਲ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ।
ਇਹ ਵੀ ਪੜ੍ਹੋ: ਕਤਲ ਦੀ ਵਾਰਦਾਤ ਤੋਂ ਪਹਿਲਾਂ ਰੋਪੜ ਪੁਲਸ ਵੱਲੋਂ ਹਥਿਆਰਾਂ ਸਣੇ ਨੌਜਵਾਨ ਗ੍ਰਿਫ਼ਤਾਰ, ਗੈਂਗਸਟਰਾਂ ਨਾਲ ਜੁੜ ਰਹੇ ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਦਿਆਰਥਣਾਂ ਨਾਲ ਰਾਤ ਨੂੰ ਘਟੀਆ ਹਰਕਤ ਕਰਦਾ ਸੀ ਸਰਕਾਰੀ ਸਕੂਲ ਦਾ ਅਧਿਆਪਕ, ਹੋਈ ਵੱਡੀ ਕਾਰਵਾਈ
NEXT STORY