ਤਰਨਤਾਰਨ (ਵਿਜੇ ਕੁਮਾਰ) : ਤਰਨਤਾਰਨ ਦੇ ਪਿੰਡ ਸ਼ਾਹਬਾਜ਼ਪੁਰ ਵਿਖੇ ਦੂਸਰੀ ਕਲਾਸ 'ਚ ਪੜ੍ਹਦੇ ਬੱਚੇ ਨਾਲ ਬਦਫੈਲੀ ਦੀ ਸ਼ਰਮਨਾਕ ਘਟਨਾ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੀੜਤ ਬੱਚਾ ਜਦੋਂ ਖੂਨ ਨਾਲ ਲਥਪਥ ਘਰ ਦੇ ਵਿਹੜੇ 'ਚ ਬੇਹੋਸ਼ ਹੋ ਕੇ ਡਿੱਗਾ ਤਾਂ ਪਰਿਵਾਰ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨਾਲ ਹੋਈ ਇਸ ਸ਼ਰਮਨਾਕ ਘਟਨਾ ਬਾਰੇ ਪਤਾ ਲੱਗਾ।
ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ 'ਚ ਕਾਫੀ ਰੋਸ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਧਰ ਪੁਲਸ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਲਾਲਚ ਦੇ ਕੇ ਬੱਚੇ ਨਾਲ ਕੀਤੀ ਇਸ ਦਰਿੰਦਗੀ ਤੋਂ ਸਾਫ ਹੈ ਕਿ ਸਮਾਜ 'ਚ ਵੱਡਾ ਨਿਘਾਰ ਆ ਚੁੱਕਾ ਹੈ ਅਤੇ ਮਾਸੂਮ ਲੜਕੀਆਂ ਤਾਂ ਕੀ ਛੋਟੇ ਲੜਕੇ ਵੀ ਸੁਰੱਖਿਅਤ ਨਹੀਂ ਹਨ।
12ਵੀਂ ਦੇ ਨਤੀਜਿਆਂ 'ਚ ਤਰਨਤਾਰਨ ਦਾ ਨਤੀਜਾ ਸਭ ਤੋਂ ਮਾੜਾ, 11 ਹਜ਼ਾਰ ਤੋਂ ਵੱਧ ਬੱਚੇ ਫੇਲ!
NEXT STORY